ਇਹ ਕੰਪਨੀ ਉਪਲੱਬਧ ਕਰਵਾ ਰਹੀ ਏ ਗੋਲਡ ਪਲੇਟਿਡ iPhone 7
Tuesday, Sep 20, 2016 - 07:53 PM (IST)

ਜਲੰਧਰ : ਆਈਫੋਨ 7 ਅਤੇ 7 ਪਲੱਸ ਕਈ ਦੇਸ਼ਾਂ ਵਿਚ ਉਪਲੱਬਧ ਹੋ ਗਿਆ ਹੈ ਅਤੇ ਦਿਵਾਲੀ ਤੱਕ ਇਹ ਸਮਾਰਟਫੋਨ ਭਾਰਤ ਵਿਚ ਵੀ ਉਪਲੱਬਧ ਹੋਵੇਗਾ। ਆਈਫੋਨ ਇਕ ਪ੍ਰੀਮਿਅਮ ਸਮਾਰਟਫੋਨ ਹੈ ਲੇਕਿਨ ਜੇਕਰ ਤੁਸੀਂ ਇਸ ਨੂੰ ਹੋਰ ਵੀ ਪ੍ਰੀਮਿਅਮ ਅਤੇ ਲਗਜ਼ਰੀ ਬਣਾਇਆ ਚਾਹੁੰਦੇ ਹੋ ਤਾਂ ਤੁਸੀਂ ਆਈਫੋਨ 7 ਨੂੰ 24ਕੈਰਟ ਗੋਲਡ ਵਿਚ ਬਦਲ ਸਕਦੇ ਹੋ। Karalux ਸਟੂਡੀਓ ਆਈਫੋਨ ਨੂੰ ਗੋਲਡ ਵਿਚ ਬਦਲਨ ਵਿਚ ਤੁਹਾਡੀ ਮਦਦ ਕਰੇਗਾ।
ਗੋਲਡ ਪਲੇਟਿੰਗ ਪ੍ਰੋਸੈਸ ਵਿਚ 6 ਤੋਂ 8 ਘੰਟੀਆਂ ਦਾ ਸਮਾਂ ਲਗਦਾ ਹੈ ਅਤੇ ਫੋਨ 20 ਵੱਖ-ਵੱਖ ਸਟੇਜ ਤੋਂ ਗੁਜ਼ਰਦਾ ਹੈ। ਇਸ ਦੇ ਇਲਾਵਾ ਟਾਪ ''ਤੇ ਫਾਈਨਲ ਨੈਨੋ ਕੋਟਿੰਗ ਨੂੰ ਵੀ ਅਲਪਾਈ ਕੀਤਾ ਜਾਂਦਾ ਹੈ। ਤੁਸੀਂ ਲੇਜ਼ਰ ਦੀ ਮਦਦ ਨਾਲ ਕੋਈ ਸਿਗਨੇਚਰ, ਲੋਗੋ ਜਾਂ ਆਪਣਾ ਨਾਮ ਵੀ ਲਿਖਵਾ ਸਕਦੇ ਹੋ। ਕੀਮਤ ਦੀ ਗੱਲ ਕਰੀਏ ਤਾਂ ਆਈਫੋਨ 7 ਦੇ 32 ਜੀ. ਬੀ. ਵਾਲੇ ਮਾਡਲ ਦੀ ਕੀਮਤ 1,900 ਡਾਲਰ, 128 ਜੀ. ਬੀ. ਮਾਡਲ ਦੀ ਕੀਮਤ 2,400 ਡਾਲਰ ਅਤੇ 256 ਜੀ.ਬੀ. ਮਾਡਲ ਦੀ ਕੀਮਤ 2,600 ਡਾਲਰ ਹੈ। ਇਸ ਦੇ ਆਈਫੋਨ 7 ਪਲੱਸ ਮਾਡਲ ਵਿਚ 100 ਡਾਲਰ ਇਲਾਵਾ ਜੋੜ ਲਵੋ ।