3D ਪ੍ਰਿਟਿੰਗ ਨਾਲ ਲੈਸ ਹੈ ਇਸ ਕੈਮਰਾ ਦਾ ਹਰ ਪਾਰਟ
Sunday, Nov 20, 2016 - 01:36 PM (IST)
ਜਲੰਧਰ- 3ਡੀ ਪ੍ਰਿੰਟਿੰਗ ਨਾਲ ਹੁਣ ਤਕ ਕਈ ਪ੍ਰੋਡਕਟ ਤਿਆਰ ਕੀਤੇ ਜਾ ਰਹੇ ਹਨ ਜਿਨ੍ਹਾਂ ਦੇ ਡਿਜ਼ਾਈਨ Amos Dudley ਇਸ ਨਾਲ ਕੁਝ ਅਲੱਗ ਕਰਨਾ ਚਾਹੁੰਦੇ ਸਨ ਇਸ ਲਈ ਉਨ੍ਹਾਂ ਨੇ 3ਡੀ ਪ੍ਰਿੰਟਿੰਗ ਦੀ ਮਦਦ ਨਾਲ ਇਕ ਕੈਮਰਾ ਤਿਆਰ ਕਰ ਦਿੱਤਾ। ਇਸ ਕੈਮਰੇ ਦਾ ਹਰ ਹਿੱਸਾ 3ਡੀ ਪ੍ਰਿੰਟਰ ਨਾਲ ਤਿਆਰ ਹੋਇਆ ਹੈ ਅਤੇ ਇਹ ਪੂਰੀ ਤਰ੍ਹਾਂ ਕੰਮ ਵੀ ਕਰਦਾ ਹੈ।
ਕਿਸ ਤਰ੍ਹਾਂ ਤਿਆਰ ਹੋਇਆ ਇਹ ਕੈਮਰਾ-
Amos Dudley ਨੇ ਕੈਮਰੇ ਦੇ ਹਰ ਪਾਰਟ ਨੂੰ ਆਪਣੇ ਹਿਸਾਬ ਨਾਲ ਪ੍ਰਿੰਟ ਕੀਤਾ ਹੈ। ਇਸ ਵਿਚ ਸਭ ਤੋਂ ਪਹਿਲੇ ਫਾਰਮ 2 ਐੱਸ.ਐੱਲ.ਏ. ਪ੍ਰਿੰਟਰ ਦੀ ਮਦਦ ਨਾਲ ਵੱਖ-ਵੱਖ ਤਰ੍ਹਾਂ ਦੀ ਸ਼ੇਪ ਨਾਲ ਆਬਜੈੱਕਟਸ ਦੇ ਮਟੀਰੀਅਲ ਵਰਾਈਟੀ ਨੂੰ ਵੀ ਬਦਲਿਆ ਜਾ ਸਕਦਾ ਹੈ। Dudley ਨੇ ਕੈਮਰੇ ਦੇ ਮਕੈਨੀਕਲ ਪਾਰਟ ਜਿਵੇਂ, ਛੋਟੇ ਗਿਅਰ, ਟੀਥ ਆਦਿ ਦੀ ਸਟੀਕਤਾ ਨੂੰ ਧਿਆਨ ''ਚ ਰੱਖਦੇ ਹੋਏ ਸਬ-ਮਿਲੀਮੀਟਰ ਦਾ ਵੀ ਫਰਕ ਨਹੀਂ ਰਹਿਣ ਦਿੱਤਾ। ਇਸ ਤੋਂ ਇਲਾਵਾ ਇਸ ਦਾ ਡਿਜ਼ਾਈਨ 1,885 ਦੇ ਕੈਮਰੇ ਤੋਂ ਲਿਆ ਗਿਆ ਹੈ। ਇਸ ਦੇ ਲੈਂਜ਼ ਤਕ ਨੂੰ 3ਡੀ ਤਕਨੀਕ ਨਾਲ ਤਿਆਰ ਕੀਤਾ ਗਿਆ ਹੈ। ਇਸ ਦੇ ਫੰਕਸ਼ਨ ਜ਼ਿਆਦਾ ਐਡਵਾਂਸ ਤਾਂ ਨਹੀਂ ਹਨ ਪਰ ਇਸ ਨੂੰ ਇਕ ਵਧੀਆ ਪਹਿਲ ਕਿਹਾ ਜਾ ਸਕਦਾ ਹੈ।
