ਸੂਰਜੀ ਊਰਜਾ ਨੂੰ ਤਰਲ ਫਿਊਲ ''ਚ ਬਦਲ ਸਕਦੀ ਹੈ ਵਿਗਿਆਨੀਆਂ ਦੇ ਇਹ ਤਕਨੀਕ
Saturday, Jun 04, 2016 - 06:55 PM (IST)

ਜਲੰਧਰ-ਹਾਰਵਰਡ ਯੂਨੀਵਰਸਿਟੀ ਵੱਲੋਂ ਵਿਗਿਆਨੀਆਂ ਦੀ ਇਕ ਟੀਮ ਨੇ ਇਕ ਅਨੌਖੇ "ਬਾਇਓਨਿਕ ਲੀਫ" (Bionic Leaf) ਦਾ ਨਿਰਮਾਣ ਕੀਤਾ ਹੈ ਜੋ ਸੂਰਜ ਦੀ ਊਰਜਾ ਦੀ ਵਰਤੋਂ ਨਾਲ ਪਾਣੀ ਦੇ ਮਾਲੀਕਿਊਲਜ਼ ਨੂੰ ਆਕਸੀਜਨ ਅਤੇ ਹਾਈਡ੍ਰੋਜ਼ਨ ''ਚ ਬਦਲ ਦਿੰਦਾ ਹੈ। ਇਸ ਦੇ ਨਾਲ ਹੀ ਹਾਈਡ੍ਰੋਜ਼ਨ ਬੈਕਟੀਰੀਆ ਨੂੰ ਖਾ ਕੇ ਕਾਰਬਨਡਾਈਆਕਸਾਈਡ ਤੋਂ ਤਰਲ ਫਿਊਲ ਪੈਦਾ ਕਰਦੀ ਹੈ। ਇਹ ਬਾਇਓਨਿਕ ਲੀਫ 2.0 ਇਕ ਨਵਾਂ ਸਿਸਟਮ ਹੈ ਜੋ ਸੂਰਜੀ ਊਰਜਾ ਨੂੰ ਬਾਇਓਮਾਸ ''ਚ ਬਦਲ ਦਿੰਦਾ ਹੈ। ਇਹ ਅਸਲ ''ਚ ਇਕ ਆਰਟੀਫਿਸ਼ੀਅਲ ਪ੍ਰਕਾਸ਼ ਸੰਸਲੇਸ਼ਣ ਪ੍ਰਕਿਰਿਆ ਹੈ।
ਹਾਰਵਰਡ ਯੂਨੀਵਰਸਿਟੀ ਦੇ ਪ੍ਰੋਫੈਸਰ ਡੈਨੀਅਲ ਨੋਕੇਰਾ ਆਫ ਐਨਰਜੀ ਦਾ ਕਹਿਣਾ ਹੈ ਕਿ ਇਹ ਇਕ ਸੰਪੂਰਨ ਆਰਟੀਫਿਸ਼ੀਅਲ ਕਾਰਬਨ ਸੰਸਲੇਸ਼ਣ ਪ੍ਰਕਿਰਿਆ ਹੈ। ਇਸ ਤੋਂ ਪਹਿਲਾਂ ਲੋਕਾਂ ਵੱਲੋਂ ਵਰਤੀ ਜਾਂਦੀ ਆਰਟੀਫਿਸ਼ੀਅਲ ਸੰਸਲੇਸ਼ਣ ਪ੍ਰਕਿਰਿਆ ਨਾਲ ਤਰਲ ਕਾਰਬਨ ਕਣਾਂ ਨੂੰ ਸਪਲਿੱਟ ਕੀਤਾ ਜਾਂਦਾ ਸੀ। ਪਰ ਇਹ ਸੈਲਫ ਡਿਸਕਵਰੀ ਪਹਿਲੀ ਅਜਿਹੀ ਪ੍ਰਕਿਰਿਆ ਹੈ ਜੋ ਆਮ ਕਾਰਬਨ ਪ੍ਰਕਿਰਿਆ ਨਾਲੋਂ ਜ਼ਿਆਦਾ ਅਸਰਦਾਰ ਹੈ। ਟੀਮ ਦਾ ਕਹਿਣਾ ਹੈ ਕਿ ਉਹ ਇਕ ਅਜਿਹਾ ਪਲੈਟਫਾਰਮ ਤਿਆਰ ਕਰਨ ''ਚ ਸਫਲ ਰਹੇ ਹਨ ਜਿਸ ਨਾਲ ਮਲਟੀਪਲ ਕਾਰਬਨ ਦੇ ਮਾਲੀਕਿਊਲਜ਼ ਦਾ ਗਠਨ ਕੀਤਾ ਜਾ ਸਕਦਾ ਹੈ।