ਸੂਰਜ ਤੋਂ ਵੀ 3 ਗੁਣਾ ਜ਼ਿਆਦਾ ਗਰਮ ਹੈ ਇਹ ਬਨਾਉਟੀ ਸੂਰਜ

02/12/2016 1:46:28 PM

ਜਲੰਧਰ- ਚੀਨ ਦੇ ਵਿਗਿਆਨੀਆਂ ਨੇ ਇਕ ਅਜਿਹਾ ਬਨਾਉਟੀ ਸੂਰਜ ਬਣਾਉਣ ''ਚ ਸਫਲਤਾ ਹਾਸਲ ਕਰ ਲਈ ਹੈ , ਜੋ ਸੂਰਜ ਤੋਂ ਵੀ 3 ਗੁਣਾ ਜ਼ਿਆਦਾ ਗਰਮ ਹੈ ।  ਇਸ ਖੋਜ ਨੂੰ ਬਾਲਣ ਦੀ ਕਮੀ ਦੂਰ ਕਰਨ ''ਚ ਇਕ ਵੱਡੀ ਸਫਲਤਾ ਮੰਨਿਆ ਜਾ ਰਿਹਾ ਹੈ ।  ਇੰਸਟੀਚਿਊਟ ਆਫ ਫਿਜ਼ੀਕਲ ਸਾਇੰਸ ਦੇ ਵਿਗਿਆਨੀ ਇਸ ਬਨਾਉਟੀ ਸੂਰਜ ''ਚ ਹਾਈਡ੍ਰੋਜਨ ਗੈਸ ਨੂੰ 5 ਕਰੋੜ ਡਿਗਰੀ ਸੈਲਸੀਅਸ ਦੇ ਭਿਆਨਕ ਤਾਪਮਾਨ ਤੱਕ ਗਰਮ ਕਰਨ ''ਚ ਸਫਲ ਹੋ ਗਏ ਹਨ ।

ਅੰਗਰੇਜ਼ੀ ਵੈਬਸਾਈਟ ''ਦ ਮਿਰਰ'' ਦੀ ਰਿਪੋਰਟ  ਮੁਤਾਬਕ ਚੀਨ  ਦੇ ਵਿਗਿਆਨੀਆਂ ਨੇ 5 ਕਰੋੜ ਡਿਗਰੀ ਸੈਲਸੀਅਸ ਤਾਪਮਾਨ ਨੂੰ ਉਦੋਂ ਤੱਕ ਕਾਇਮ ਰੱਖਣ ''ਚ ਸਫਲਤਾ ਹਾਸਲ ਕੀਤੀ , ਜਦੋਂ ਤੱਕ ਨਿਊਕਲੀਅਰ ਫਿਊਜਨ ਚੈਂਬਰ ਦਾ ਕੋਰ ਇਸ ਤਾਪਮਾਨ ਦੇ ਅੱਗੇ ਪਿਘਲ ਕੇ ਤਰਲ ਨਹੀਂ ਹੋ ਗਿਆ ।  ਇਹ ਖੋਜ ਉਸ ਪ੍ਰੋਜੈਕਟ ਦਾ ਹਿੱਸਾ ਹੈ ਜਿਸਦੇ ਤਹਿਤ ਨਿਊਕਲੀਅਰ ਫਿਊਜਨ ਰਿਐਕਟਰਾਂ ਤੋਂ ਸਾਫ਼-ਸੁਥਰੀ ਊਰਜਾ ਹਾਸਲ ਕੀਤੀ ਜਾ ਸਕੇ ।


Related News