ਭਾਰਤ ''ਚ 10 ਲੱਖ ਤੋਂ ਵੀ ਜ਼ਿਆਦਾ ਹੋਵੇਗੀ ਐਪਲ ਦੇ ਇਸ ਪ੍ਰੋਡਕਟ ਦੀ ਕੀਮਤ

03/20/2019 11:47:53 PM

ਗੈਜੇਟ ਡੈਸਕ—4K ਅਤੇ 5K ਰੇਟੀਨਾ ਡਿਸਪਲੇਅ ਨਾਲ ਐਪਲ ਨੇ ਬਿਨਾਂ ਸੰੰਕੇਤ ਦਿੱਤੇ ਆਈਮੈਕ ਪ੍ਰੋ ਵੀ ਲਾਂਚ ਕਰ ਦਿੱਤਾ ਹੈ ਜਿਸ 'ਚ  2.3GHz ਦਾ 18 ਕੋਰ ਦਾ ਇੰਟੈਲ ਦਾ Xeon W ਪ੍ਰੋਸੈਸਰ ਦਿੱਤਾ ਗਿਆ ਹੈ। ਨਾਲ ਹੀ ਇਸ 'ਚ 256ਜੀ.ਬੀ. ਰੈਮ ਅਤੇ Radeon ਪ੍ਰੋ ਵੇਗਾ 64X ਗ੍ਰਾਫਿਕਸ ਹੈ। ਇਸ ਦੀ ਕੀਮਤ 15,699 ਅਮਰੀਕੀ ਡਾਲਰ ਕਰੀਬ 10.84 ਲੱਖ ਰੁਪਏ ਹੋਵੇਗੀ। ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਪ੍ਰੋ Radeon ਵੇਗਾ 64X ਵਾਲਾ ਵੇਰੀਐਂਟ ਤੁਹਾਨੂੰ ਆਰਡਰ ਕਰਨ 'ਤੇ ਹੀ ਮਿਲਦਾ ਹੈ। ਨਵਾਂ ਆਈਮੈਕ ਪ੍ਰੋ ਤੁਹਾਨੂੰ 64ਜੀ.ਬੀ. ਤੇ 128 ਜੀ.ਬੀ. ਇੰਟਰਨਲ ਸਟੋਰੇਜ਼ ਵੇਰੀਐਂਟ 'ਚ ਮਿਲੇਗਾ।

ਦੱਸ ਦੇਈਏ ਕਿ ਐਪਲ ਨੇ ਭਾਰਤ 'ਚ ਦੋ ਨਵੇਂ ਆਈਮੈਕ ਲਾਂਚ ਕੀਤੇ ਹਨ ਜਿਨ੍ਹਾਂ 'ਚੋਂ ਇਕ ਦੀ ਸਕਰੀਨ 21.5 ਇੰਚ ਦੀ 4ਕੇ ਰੇਟੀਨਾ ਡਿਸਪਲੇਅ ਅਤੇ ਦੂਜੇ ਦੀ 27 ਇੰਚ ਦੀ 5ਕੇ ਰੇਟੀਨਾ ਡਿਸਪਲੇਅ ਹੈ। ਇਨ੍ਹਾਂ ਦੀ ਕੀਮਤ 1,19,000 ਰੁਪਏ ਅਤੇ 1,69,900 ਰੁਪਏ ਹੈ। ਇਨ੍ਹਾਂ ਦੋਵਾਂ ਦੀ ਵਿਕਰੀ ਅਗਲੇ ਹਫਤੇ ਤੋਂ ਐਪਲ ਦੇ ਆਧਿਕਾਰਿਤ ਸਟੋਰ ਤੋਂ ਹੋਵੇਗੀ। 21.5 ਇੰਚ ਵਾਲੇ ਆਈਮੈਕ 'ਚ 8ਵੀਂ ਜਨਰੇਸ਼ਨ ਦਾ ਕਵਾਡਕੋਰ ਅਤੇ ਹੈਕਸਾਕੋਰ ਦੇ ਵੇਰੀਐਂਟ 'ਚ ਮਿਲੇਗਾ, ਉੱਥੇ 27 ਇੰਚ ਵਾਲਾ ਆਈਮੈਕ 9ਵੀਂ ਜਨਰੇਸ਼ਨ ਦੇ ਹੈਕਸਾਕੋਰ ਅਤੇ ਆਕਟਾਕੋਰ ਪ੍ਰੋਸੈਸਰ ਦੇ ਵੇਰੀਐਂਟ 'ਚ ਮਿਲੇਗਾ। ਨਾਲ ਹੀ ਤੁਹਾਨੂੰ ਦੱਸ ਦੇਈਏ ਕਿ ਇਹ ਪਹਿਲਾ ਮੌਕਾ ਹੈ ਜਦ ਐਪਲ ਨੇ ਆਪਣੀ ਆਈਮੈਕ 'ਚ Radeon  ਪ੍ਰੋ ਵੇਗਾ ਗ੍ਰਾਫਿਕਸ ਦਾ ਇਸਤੇਮਾਲ ਕੀਤਾ ਹੈ।


Karan Kumar

Content Editor

Related News