iOS ਯੂਜ਼ਰਸ ਨੂੰ ਦਿਵਾਲੀ ਦੀ ਵਧਾਈ ਭੇਜਣ ''ਚ ਮਦਦ ਕਰੇਗੀ ਇਹ ਐਪ
Saturday, Oct 29, 2016 - 04:49 PM (IST)

ਜਲੰਧਰ - ਦਿਵਾਲੀ ਦੇ ਮੌਕੇ ''ਤੇ ਹਰ ਸਮਾਰਟਫੋਨ ਯੂਜ਼ਰ ਆਪਣੇ ਰਿਸ਼ਤੇਦਾਰਾਂ ਨੂੰ ਸ਼ੁਭਕਾਮਨਾਵਾਂ ਦੇਣ ਲਈ ਨਵੇਂ-ਨਵੇਂ ਤਰੀਕਿਆਂ ਨੂੰ ਲੱਭਣ ''ਚ ਲਗਾ ਹੈ। ਇਸ ਗੱਲ ਨੂੰ ਵੇਖਦੇ ਹੋਏ iOS ਯੂਜ਼ਰਸ ਲਈ ਐਪ ਸਟੋਰ ''ਤੇ ਨਵੀਂ Diwali 2016 ਐਪ ਉਪਲੱਬਧ ਕੀਤੀ ਗਈ ਹੈ ਜੋ ਦਿਵਾਲੀ ਦੀਆਂ ਸ਼ੁਭਕਾਮਨਾਵਾਂ ਅਤੇ ਮੈਸੇਜ ਭੇਜਣ ''ਚ iOS ਯੂਜ਼ਰ ਦੀ ਮਦਦ ਕਰੇਗੀ।
ਫੀਚਰਸ ਦੀ ਗੱਲ ਕੀਤੀ ਜਾਵੇ ਤਾਂ ਇਸ ਐਪ ''ਚ HD ਵਾਲਪੇਪਰ, ਦਿਵਾਲੀ ਫੋਟੋ ਫਰੇਮਸ, ਹੈਪੀ ਦੀਵਾਲੀ ਸਾਂਗਸ, ਦਿਵਾਲੀ ਫਾਇਰਵਰਕਸ ਅਤੇ 2017 ਦਾ ਕੈਲੇਂਡਰ ਦਿੱਤਾ ਗਿਆ ਹੈ। ਇਸ 7.3 MB ਸਾਇਜ ਦੀ ਐਪ ਨੂੰ ਤੁਸੀਂ iTunes ''ਚ ਐਂਟਰਟੇਨਮੇਂਟ ਕੈਟਾਗਰੀ ''ਚ ਜਾ ਕੇ ਡਾਉਡਾਊਨਲੋਡ ਕਰ ਸਕਦੇ ਹੋ, ਪਰ ਇਸ ਦੇ ਲਈ ਫੋਨ, iਪੈਡ, ਅਤੇ iਪਾਡ ਟੱਚ ''ਚ iOS 8.0 ਦਾ ਹੋਣਾ ਜਰੂਰੀ ਹੈ।