ਯੂਨੀਵਰਸਿਟੀ ''ਚੋਂ ਕੱਢੇ ਵਿਦਿਆਰਥੀ ਨੇ ਬਣਾ ''ਤੀ ''ਸੁਰੱਖਿਆ ਐਪ''
Friday, Aug 26, 2016 - 05:45 PM (IST)
ਜਲੰਧਰ- ਆਈ.ਆਈ.ਟੀ. (ਆਈ.ਐੱਸ.ਐੱਮ.) ਧਨਬਾਦ ਦੇ ਡ੍ਰਾਪ ਆਊਟ ਵਿਦਿਆਰਥੀ ਸ਼ਸ਼ਾਂਕ ਮਿਸ਼ਰਾ ਅਸਫਲ ਹੋਣ ਤੋਂ ਬਾਅਦ ਵੀ ਨੌਜਵਾਨਾਂ ਲਈ ਅੱਜ ਪ੍ਰੇਰਣਾ ਸ੍ਰੋਤ ਸਾਬਿਤ ਹੋਏ ਹਨ। 2011 ''ਚ ਇਲੈਕਟ੍ਰੋਨਿਕ ਐਂਡ ਕਮਿਊਨੀਕੇਸ਼ਨ ਇੰਜੀਨੀਰਅਰਿੰਗ ਕਰਨ ''ਚ ਨਾਕਾਮ ਰਹੇ ਸ਼ਸ਼ਾਂਕ ਨੇ ਆਪਣੀ ਟੀਮ ਨਾਲ ਮਿਲ ਕੇ ਇਕ ਅਜਿਹੀ ਐਪ ਤਿਆਰ ਕੀਤੀ ਹੈ ਜੋ ਅੱਜ ਔਰਤਾਂ ਅਤੇ ਬਜ਼ੁਰਗਾਂ ਨੂੰ ਸੁਰੱਖਿਆ ਪ੍ਰਦਾਨ ਕਰੇਗਾ।
ਲੋਕੇਟ ਨੂੰ ਸ਼ਸ਼ਾਂਕ ਦੀ ਕੰਪਨੀ ਮੋਬਿਬਿਟ ਨੇ ਜਨਵਰੀ 2015 ''ਚ ਤਿਆਰ ਕੀਤਾ ਸੀ। ਇਹ ਐਪ ਮੁਸੀਬਤ ''ਚ ਫਸੇ ਲੋਕਾਂ ਨੂੰ ਲੋਕੇਟ ਕਰਕੇ ਸਾਰੀ ਜਾਣਕਾਰੀ ਸਿਰਫ 30 ਸੈਕਿੰਡ ਦੇ ਅੰਦਰ ਉਨ੍ਹਾਂ ਦੇ ਤਿੰਨ ਕਰੀਬੀ ਲੋਕਾਂ ਤੱਕ ਪਹੁੰਚਾਉਂਦੀ ਹੈ। ਐਪ ''ਚ ਮੁਸ਼ਕਿਲ ਹਾਲਾਤ ''ਚ ਯੂਜ਼ਰਸ ਨੂੰ ਮਦਦ ਲਈ ਆਪਣੇ ਸਮਾਰਟਫੋਨ ਦੇ ਪਾਵਰ ਬਟਨ ਨੂੰ ਸਿਰਫ ਪੰਜ ਵਾਰ ਦਬਾਉਣਾ ਹੋਵੇਗਾ। ਇਸ ਤੋਂ ਬਾਅਦ ਇਹ ਐਪ ਉਨ੍ਹਾਂ ਦੀ ਲੋਕੇਸ਼ਨ ਦੇ ਨਾਲ ਇਕ ਐੱਸ.ਓ.ਐੱਸ. ਮੈਸੇਜ ਉਨ੍ਹਾਂ ਦੇ ਕਰੀਬੀ ਲੋਕਾਂ ਨੂੰ ਭੇਜੇਗਾ।
ਇਸ ਐਪ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਐਕਟਿਵ ਮੋਡ ''ਚ ਨਾ ਹੋਣ ''ਤੇ ਵੀ ਇਹ ਕੰਮ ਕਰਦੀ ਹੈ। ਲੋਕੇਟ ਨੂੰ ਆਸਾਨੀ ਨਾਲ ਗੂਗਲ ਪਲੇਅ ਸਟੋਰ ਤੋਂ ਆਪਣੇ ਮੋਬਾਇਲ ਫੋਨ ''ਚ ਡਾਊਨਲੋਡ ਕੀਤਾ ਜਾ ਸਕਦਾ ਹੈ ਪਰ ਇਸ ਦੀ ਵਰਤੋਂ ਕਰਨ ਲਈ ਤੁਹਾਨੂੰ ਆਪਣਾ ਫੋਨ ਨੰਬਰ ਇਸ ਦੀ ਵੈੱਬਸਾਈਟ ''ਤੇ ਰਜਿਸਸ਼ਟਰ ਕਰਨਾ ਹੋਵੇਗਾ।
