ਫ੍ਰੀ ਕਾਲ ਅਤੇ ਮੈਸੇਜ ਕਰਨ ''ਚ ਮਦਦ ਕਰੇਗੀ ਇਹ ਐਪ

Friday, Sep 16, 2016 - 02:18 PM (IST)

ਫ੍ਰੀ ਕਾਲ ਅਤੇ ਮੈਸੇਜ ਕਰਨ ''ਚ ਮਦਦ ਕਰੇਗੀ ਇਹ ਐਪ

ਜਲੰਧਰ- ਅੱਜ ਦੇ ਸਮੇਂ ''ਚ ਹਰ ਕੋਈ ਇੰਟਰਨੈੱਟ ਦੀ ਵਰਤੋਂ ਕਰਦਾ ਹੈ ਅਤੇ ਇੰਟਰਨੈੱਟ ਰਾਹੀਂ ਹੀ ਕਾਲਸ ਆਦਿ ਕਰਨਾ ਪਸੰਦ ਕਰਦਾ ਹੈ। ਪਰ ਕਈ ਵਾਰ ਇੰਟਰਨੈੱਟ ਕਾਲ ਸਹੀ ਤਰੀਕੇ ਨਾਲ ਕੁਨੈੱਕਟ ਨਹੀਂ ਹੋ ਪਾਉਂਦੀ। ਇਸ ਗੱਲ ''ਤੇ ਧਿਆਨ ਦਿੰਦੇ ਹੋਏ ਟੈਕਸਟਮੀ (Text Me) ਐਪਲੀਕੇਸ਼ਨ ਬਣਾਈ ਹੈ ਜੋ ਐਂਡ੍ਰਾਇਡ ਫੋਨ ਯੂਜ਼ਰਸ ਲਈ ਗੂਗਲ ਪਲੇਅ ਸਟੋਰ ''ਤੇ ਮੁਫਤ ''ਚ ਉਪਲੱਬਧ ਹੈ। 

ਕਿਵੇਂ ਕੰਮ ਕਰਦੀ ਹੈ ਟੈਕਸਟਮੀ ਐਪ-
ਇਸ ਐਪ ''ਚ ਤੁਸੀਂ ਜਿਸ ਵੀ ਨੰਬਰ ਨੂੰ ਕਾਲ ਜਾਂ ਮੈਸੇਜ ਕਰਨ ਲਈ ਇਸਤੇਮਾਲ ਕਰਨਾ ਚਾਹੁੰਦੇ ਹੋ ਉਸ ਨੂੰ ਰਜਿਸਟਰ ਕਰੋ ਅਤੇ ਉਸ ਨੂੰ ਡਿਫਾਲਟ ''ਤੇ ਸੈੱਟ ਕਰ ਦਿਓ। ਇਸ ਤੋਂ ਬਾਅਦ ਤੁਸੀਂ ਜੋ ਵੀ ਕਾਲ ਜਾਂ ਮੈਸੇਜ ਕਰੋਗੇ ਉਹ ਇਸੇ ਨੰਬਰ ਤੋਂ ਹੋਵੇਗੀ। ਤੁਸੀਂ ਇਸ ਐਪ ਦੀ ਮਦਦ ਨਾਲ ਜਿਸ ਵੀ ਨੰਬਰ ਤੋਂ ਕਾਲ ਕਰਨਾ ਚਾਹੁੰਦੇ ਹੋ ਉਹ ਨੰਬਰ ਕਾਲ ਰਿਸੀਵ ਕਰਨ ਵਾਲੇ ਨੂੰ ਵੱਖ-ਵੱਖ ਦੇਸ਼ ਦੇ ਕੋਡ ਨੰਬਰ ਨਾਲ ਉਸ ਦੇ ਮੋਬਾਇਲ ''ਤੇ ਫਲੈਸ਼ ਹੋਵੇਗਾ। ਇਸ ਐਪਲੀਕੇਸ਼ਨ ਨੂੰ ਤੁਸੀਂ ਸਿਰਫ ਇਕ ਨੰਬਰ ਲਈ ਇਸਤੇਮਾਲ ਕਰ ਸਕਦੇ ਹੋ। ਜੇਕਰ ਤੁਹਾਨੂੰ ਇਕ ਤੋਂ ਜ਼ਿਆਦਾ ਨੰਬਰਾਂ ਦੀ ਵਰਤੋਂ ਕਰਨੀ ਹੈ ਤਾਂ ਤੁਹਾਨੂੰ ਐਪਲੀਕੇਸ਼ਨ ਦੀ ਇਸ ਸੁਵਿਧਾ ਲਈ 60 ਰੁਪਏ ਪ੍ਰਤੀ ਮਹੀਨੇ ਦੇ ਦੇਣੇ ਹੋਣਗੇ।


Related News