ਗੂਗਲ ਨੇ ਪਲੇਅ ਸਟੋਰ ਤੋਂ ਹਟਾਈ ਇਹ ਖ਼ਤਰਨਾਕ ਐਪ, ਫੋਨ ’ਚੋਂ ਵੀ ਤੁਰੰਤ ਕਰੋ ਡਿਲੀਟ

11/25/2020 12:34:57 PM

ਗੈਜੇਟ ਡੈਸਕ– ਹਾਲ ਹੀ ’ਚ ਇਕ ਰਿਪੋਰਟ ਆਈ ਸੀ ਜਿਸ ਵਿਚ ਦਾਅਵਾ ਕੀਤਾ ਗਿਆ ਸੀ ਕਿ ਐਂਡਰਾਇਡ ਫੋਨ ’ਚ ਵਾਇਰਸ ਅਤੇ ਮਾਲਵੇਅਰ ਪਹੁੰਚਾਉਣ ਦਾ ਸਭ ਤੋਂ ਵੱਡਾ ਜ਼ਰੀਆ ਗੂਗਲ ਪਲੇਅ ਸਟੋਰ ਹੀ ਹੈ। ਥਰਡ ਪਾਰਟੀ ਐਪ ਸਟੋਰ ਤਾਂ ਇੰਝ ਹੀ ਬਦਨਾਮ ਹਨ। ਆਏ ਦਿਨ ਗੂਗਲ ਪਲੇਅ ਸਟੋਰ ’ਤੇ ਕਿਸੇ ਮਾਲਵੇਅਰ, ਐਡਵੇਅਰ ਐਪ ਦੀ ਪਛਾਣ ਹੁੰਦੀ ਹੈ ਅਤੇ ਮਾਮਲਾ ਵਿਗੜਨ ’ਤੇ ਗੂਗਲ ਉਨ੍ਹਾਂ ਐਪਸ ਨੂੰ ਆਪਣੇ ਸਟੋਰ ਤੋਂ ਹਟਾ ਦਿੰਦਾ ਹੈ। 

ਇਹ ਵੀ ਪੜ੍ਹੋ– ਕੇਂਦਰ ਸਰਕਾਰ ਦਾ ਵੱਡਾ ਕਦਮ, ਭਾਰਤ ’ਚ ਬੈਨ ਕੀਤੇ 43 ਹੋਰ ਚੀਨੀ ਐਪਸ, ਪੜ੍ਹੋ ਪੂਰੀ ਲਿਸਟ

ਹੁਣ ਪ੍ਰਾਈਵੇਸੀ ਨੂੰ ਲੈ ਕੇ Go SMS Pro ਐਪ ਨੂੰ ਗੂਗਲ ਪਲੇਅ ਸਟੋਰ ਤੋਂ ਹਟਾ ਦਿੱਤਾ ਗਿਆ ਹੈ। Go SMS Pro ਐਪ ਨੂੰ ਇਕ ਅਰਬ ਤੋਂ ਜ਼ਿਆਦਾ ਲੋਕਾਂ ਨੇ ਡਾਊਨਲੋਡ ਕੀਤਾ ਸੀ। Go SMS Pro ਨੂੰ ਲੈ ਕੇ Trustwave ਨੇ ਜਾਣਕਾਰੀ ਦਿੱਤੀ ਸੀ, ਟ੍ਰਸਟਵੇਵ ਨੇ ਆਪਣੀ ਇਕ ਰਿਪੋਰਟ ’ਚ ਕਿਹਾ ਸੀ ਕਿ ਇਸ ਐਪ ਰਾਹੀਂ ਹੈਕਰ ਆਰਾਮ ਨਾਲ ਤੁਹਾਡੇ ਨਿੱਟੀ ਮੈਸੇਜ, ਤਸਵੀਰਾਂ ਅਤੇ ਵੀਡੀਓ ਤਕ ਪਹੁੰਚ ਸਕਦੇ ਹਨ। 

ਇਹ ਵੀ ਪੜ੍ਹੋ– ਇਨ੍ਹਾਂ iPhones ਨੂੰ ਨਹੀਂ ਮਿਲੇਗੀ iOS 15 ਅਪਡੇਟ, ਵੇਖੋ ਪੂਰੀ ਲਿਸਟ

ਇਹ ਸਮੱਸਿਆ Go SMS Pro ਦੇ 7.91 ਵਰਜ਼ਨ ’ਚ ਹੈ। ਇਹ ਐਪ ਮੈਸੇਜਿੰਗ ਦੌਰਾਨ ਇਕ ਲਿੰਕ ਤਿਆਰ ਕਰਦਾ ਸੀ ਅਤੇ ਉਸੇ ਲਿੰਕ ਰਾਹੀਂ ਹੈਕਰ ਤੁਹਾਡੇ ਫੋਨ ਤਕ ਪਹੁੰਚਣ ’ਚ ਕਾਮਯਾਬ ਹੋ ਰਹੇ ਸਨ, ਜਦਕਿ ਇਸ ਲਿੰਕ ਬਾਰੇ ਯੂਜ਼ਰਸ ਨੂੰ ਕੋਈ ਖ਼ਬਰ ਹੀ ਨਹੀਂ ਸੀ। ਇਹ ਐਪ ਇਸ ਤਰ੍ਹਾਂ ਦਾ ਕੰਮ ਲੰਮੇ ਸਮੇਂ ਤੋਂ ਕਰ ਰਹੀ ਸੀ। ਹੁਣ ਤਕ ਇਸ ਗੱਲ ਦੀ ਜਾਣਕਾਰੀ ਨਹੀਂ ਹੈ ਕਿ ਇਸ ਬਗ ਕਾਰਨ ਕਿੰਨੇ ਲੋਕਾਂ ਦਾ ਨਿੱਜੀ ਡਾਟਾ ਹੈਕ ਹੋਇਆ ਹੈ। ਜੇਕਰ ਤੁਹਾਡੇ ਫੋਨ ’ਚ ਵੀ ਇਹ ਐਪ ਹੈ ਤਾਂ ਤੁਹਾਡੇ ਲਈ ਇਹ ਬਿਹਤਰ ਹੈ ਕਿ ਪਹਿਲਾਂ ਤੁਸੀਂ ਐਪ ਦੀ ਸਟੋਰੇਜ ਨੂੰ ਡਿਲੀਟ ਕਰੋ ਅਤੇ ਫਿਰ ਐਪ ਨੂੰ ਡਿਲੀਟ ਕਰ ਦਿਓ।


Rakesh

Content Editor

Related News