ਐਂਡ੍ਰਾਇਡ ਅਤੇ ਆਈ.ਓ.ਐੱਸ. ਪਲੈਟਫਾਰਮ ''ਤੇ ਸਪੇਸ ਦੀ ਸੈਰ ਕਰਾਏਗੀ ਇਹ ਐਪ

Sunday, Jun 26, 2016 - 02:51 PM (IST)

ਐਂਡ੍ਰਾਇਡ ਅਤੇ ਆਈ.ਓ.ਐੱਸ. ਪਲੈਟਫਾਰਮ ''ਤੇ ਸਪੇਸ ਦੀ ਸੈਰ ਕਰਾਏਗੀ ਇਹ ਐਪ
ਜਲੰਧਰ-ਜੇਬ ''ਚ ਸਮਾਰਟਫੋਨ ਹੋਣ ''ਤੇ ਤੁਸੀਂ ਕੁੱਝ ਨਵਾਂ ਕਰਨ ਦੀ ਕੋਸ਼ਿਸ਼ ਕਰਦੇ ਰਹਿੰਦੇ ਹੋ ਅਤੇ ਹਮੇਸ਼ਾ ਕੁੱਝ ਅਜਿਹਾ ਕਰਨਾ ਚਾਹੁੰਦੇ ਹੋ ਜਿਸ ਨਾਲ ਦੋਸਤਾਂ ''ਚ ਧਾਕ ਜਮ ਜਾਵੇ। ਅੱਜ ਅਸੀਂ ਤੁਹਾਨੂੰ ਅਜਿਹੀ ਐਪ ਦੇ ਬਾਰੇ ''ਚ ਦੱਸਣ ਜਾ ਰਹੇ ਹਾਂ, ਜਿਸ ਦੀ ਮਦਦ ਨਾਲ ਤੁਸੀਂ ਆਪਣੇ ਗਰੁੱਪ ਅਤੇ ਦੋਸਤਾਂ ਨੂੰ ਇੰਪ੍ਰੈਸ ਕਰ ਸਕਦੇ ਹੋ ।  
 
ਵਿਗਿਆਨ ਦੇ ਬਾਰੇ ''ਚ ਜਾਣਨ ਲਈ ਹਰ ਕੋਈ ਐਕਸਾਈਟਿਡ ਰਹਿੰਦਾ ਹੈ। ਉੱਥੇ ਹੀ ਖਗੋਲੀ ਵਿਗਿਆਨ ਦੀ ਗੱਲ ਹੋਵੇ ਤਾਂ ਲੋਕਾਂ ਦੀ ਦਿਲਚਸਪੀ ਹੋਰ ਵੱਧ ਜਾਂਦੀ ਹੈ। ਅਜਿਹੇ ''ਚ ਸਟਾਰਚਾਰਟ  ( Star Chart )  ਐਪਲੀਕੇਸ਼ਨ ਤੁਹਾਡੀ ਬੇਹੱਦ ਮਦਦ ਕਰ ਸਕਦੀ ਹੈ। ਇਕ ਐਪਲੀਕੇਸ਼ਨ ਦੁਆਰਾ ਤੁਸੀਂ ਪੂਰੇ ਆਕਾਸ਼ ਦੀ ਸੈਰ ਕਰ ਸਕਦੇ ਹੋ ।ਇਹ ਐਪਲੀਕੇਸ਼ਨ ਤੁਹਾਡੇ ਫੋਨ ਦੇ ਜੀ.ਪੀ.ਐੱਸ. ਦੇ ਆਧਾਰ ''ਤੇ ਸਪੇਸ ''ਚ ਤੁਹਾਡੀ​ ਹਾਲਤ ਨੂੰ ਦੱਸਦੀ ਹੈ ।ਇੱਥੋਂ ਤੁਸੀਂ ਸਪੇਸ ''ਚ ਉਪਲੱਬਧ ਸਾਰੀਆਂ ਚੀਜਾਂ ਨੂੰ ਬੜੀ ਆਸਾਨੀ ਨਾਲ ਦੇਖ ਸਕਦੇ ਹੋ ।
 
ਐਪਲੀਕੇਸ਼ਨ ਦੁਆਰਾ ਤੁਸੀਂ ਸਪੇਸ ''ਚ ​ਧਰਤੀ ਦੀ ਲਾਈਵ ਪੁਜ਼ੀਸ਼ਨ ਨੂੰ ਵੀ ਦੇਖ ਸਕਦੇ ਹੋ। ਇਸ ਤੋਂ ਇਲਾਵਾ ਹੋਰ ਗ੍ਰਹਿ ਅਤੇ ਉੱਪ-ਗਰਿਹਾਂ ਦੇ ਬਾਰੇ ''ਚ ਵੀ ਜਾਣਕਾਰੀ ਲੈ ਸਕਦੇ ਹੋ। ਸਭ ਤੋਂ ਖਾਸ ਗੱਲ ਇਹ ਹੈ ਕਿ ਇਸ ''ਚ ਮੈਨ ਮੇਡ ਭਾਵ ਮਨੁੱਖ ਵੱਲੋਂ ਤਿਆਰ ਉੱਪ-ਗਰਿਹਾਂ ਨੂੰ ਵੀ ਤੁਸੀ ਦੇਖ ਸਕਦੇ ਹੋ। ਆਕਾਸ਼ ਨਾਲ ਸਬੰਧਿਤ ਕਈ ਜਾਣਕਾਰੀਆਂ ਤੁਹਾਨੂੰ ਇਹ ਐਪਲੀਕੇਸ਼ਨ ਦੇਣ ''ਚ ਸਮਰੱਥ ਹਨ। ਇਸ ''ਚ 3ਡੀ ਵਿਊ ਦਾ ਅਲਟਰਨੇਟ ਦਿੱਤਾ ਗਿਆ ਹੈ ਜਿਸ ਨੂੰ ਦੇਖ ਕੇ ਤੁਹਾਨੂੰ ਅਜਿਹਾ ਲੱਗੇਗਾ ਕਿ ਤੁਸੀਂ ਆਪਣੇ ਆਪ ਹੀ ਆਕਾਸ਼ ''ਚ ਪਹੁੰਚ ਗਏ ਹੋ । ਜੇਕਰ ਕਿਸੇ ਨੂੰ ਸਪੇ​ਸ ਟੈਕਨਾਲੋਜੀ ''ਚ ਥੋੜੀ ਜਿਹੀ ਵੀ ਰੁ​ਚਿ ਹੈ ਤਾਂ ਉਸ ਨੂੰ ਸਟਾਰਚਾਰਟ ਐਪਲੀਕੇਸ਼ਨ ਬੇਹੱਦ ਪੰਸਦ ਆਵੇਗੀ। ਇਸ ਐਪਲੀਕੇਸ਼ਨ ਨੂੰ ਐਂਡ੍ਰਾਇਡ ਅਤੇ ਆਈ.ਓ. ਐੱਸ ਦੋਨਾਂ ਪਲੈਟਫਾਰਮ ਲਈ ਡਾਊਨਲੋਡ ਕੀਤਾ ਜਾ ਸਕਦਾ ਹੈ ।
 
ਆਈ.ਓ.ਐੱਸ. ਯੂਜ਼ਰਜ਼ ਇਸ ਲਿੰਕ ''ਤੇ ਕਲਿੱਕ ਕਰਨ-
itunes.apple.com/in/app/star-chart/id345542655
 
ਐਂਡ੍ਰਾਇਡ ਯੂਜ਼ਰ ਇਸ ਲਿੰਕ ''ਤੇ ਜਾਣ-
https://play.google.com/store/apps/details?id=com.escapistgames.starchart&hl=en

Related News