ਦੁਨੀਆ ਦਾ ਸਭ ਤੋਂ ਛੋਟਾ ਗੇਮਿੰਗ ਲੈਪਟਾਪ, 1 ਇੰਚ ਦੀ ਹੈ ਸਕਰੀਨ

08/03/2019 5:02:13 PM

ਗੈਜੇਟ ਡੈਸਕ– 1 ਇੰਚ ਦੀ ਸਕਰੀਨ ਵਾਲਾ ਦੁਨੀਆ ਦਾ ਸਭ ਤੋਂ ਛਟਾ ਲੈਪਟਾਪ। ਸੁਣਨ ’ਚ ਇਹ ਥੋੜ੍ਹਾ ਅਜੀਬ ਜ਼ਰੂਰੀ ਹੈ ਪਰ ਇਕ ਸ਼ਖਸ ਨੇ ਇਹ ਖਾਸ ਲੈਪਟਾਪ ਤਿਆਰ ਕੀਤਾ ਹੈ। ਇਸ ਸ਼ਖਸ ਦਾ ਨਾਂ ਪਾਲ ਕਲਿੰਗਰ ਹੈ ਅਤੇ ਉਸ ਨੇ ThinkTiny ਨਾਂ ਦਾ ਮਿਨੀ ਲੈਪਟਾਪ ਬਣਾਇਆ ਹੈ। ਇਹ ਲੈਪਟਾਪ IMB ਦੇ ਥਿੰਕਪੈਡ ਦਾ ਛੋਟਾ ਰੂਪ ਹੈ। ਥਿੰਕਪੈਡ ਨੂੰ ਹੁਣ ਲੇਨੋਵੋ ਬਣਾਉਂਦੀ ਹੈ। ਕਲਿੰਗਰ ਦੇ ਇਸ ਮਿਨੀ ਲੈਪਟਾਪ ’ਚ 0.96 ਇੰਚ ਦੀ ਡਿਸਪਲੇਅ ਲੱਗੀ ਹੈ। ਨਾਲ ਹੀ ਇਸ ਛੋਟੇ ਜਿਹੇ ਲੈਪਟਾਪ ’ਚ ਥਿੰਕਪੈਡ ਦੀ ਤਰ੍ਹਾਂ ਕੀਪੈਡ ਦੇ ਵਿਚਕਾਰ ਲਾਲ ਕਲਰ ਦਾ ਟ੍ਰੈਕਪੁਆਇੰਟ ਸਟਾਈਲ ਕਰਸਰ ਕੰਟਰੋਲਰ ਵੀ ਦਿੱਤਾ ਗਿਆ ਹੈ। 

PunjabKesari

ਲੈਪਟਾਪ ’ਚ ਦਿੱਤੀ ਗਈ OLED ਡਿਸਪਲੇਅ
ThinkTiny ਲੈਪਟਾਪ ਬਣਾਉਣ ਲਈ ਕਲਿੰਗਰ ਨੇ 3ਡੀ ਪ੍ਰਿੰਟਿਡ ਕੇਸ ਤਿਆਰ ਕੀਤਾ ਹੈ। ਇਸ ਮਿਨੀ ਲੈਪਟਾਪ ’ਚ 128x64 ਪਿਕਸਲ ਦੀ OLED ਡਿਸਪਲੇਅ ਦਿੱਤੀ ਗਈ ਹੈ। ਨਾਲ ਹੀ, ਇਸ ਛੋਟੇ ਲੈਪਟਾਪ ’ਚ ATtiny 1614 ਮਿਨੀ ਕੰਟਰੋਲਰ ਦਿੱਤਾ ਗਿਆ ਹੈ। 

PunjabKesari

ਲੈਪਟਾਪ ’ਚ ਹੈ 300mAh ਦੀ ਬੈਟਰੀ
ਮਿਨੀ ਲੈਪਟਾਪ ’ਚ 300mAh ਦੀ ਬੈਟਰੀ ਦਿੱਤੀ ਗਈ ਹੈ। ਤੁਸੀਂ ਇਸ ਦੀ ਬੈਟਰੀ ਨੂੰ ਰਿਚਾਰਜ ਵੀ ਕਰ ਸਕਦੇ ਹੋ। ਨਾਲ ਹੀ ਇਸ ਵਿਚ ਦੂਜੇ ਕੰਪੋਨੈਂਟਸ ਵੀ ਲੱਗੇ ਹੋਏ ਹਨ। ਖਾਸ ਗੱਲ ਇਹ ਹੈ ਕਿ ਇਸ ਮਿਨੀ ਲੈਪਟਾਪ ’ਚ ਤੁਸੀਂ ਗੇਮ ਵੀ ਖੇਡ ਸਕਦੇ ਹੋ। 1 ਇੰਚ ਤੋਂ ਛੋਟੀ ਸਕਰੀਨ ਵਾਲੇ ਇਸ ਲੈਪਟਾਪ ’ਚ ਤੁਸੀਂ ਸਨੇਕ, ਲੁਨਰ ਲੈਂਡਰ ਅਤੇ ਟ੍ਰੇਟ੍ਰਿਸ ਵਰਗੀਆਂ ਗੇਮਾਂ ਖੇਡ ਸਕਦੇ ਹੋ। ਲੈਪਟਾਪ ’ਚ TP 5400 ਬੈਟਰੀ ਚਾਰਜ ਵੀ ਦਿੱਤਾ ਗਿਆ ਹੈ। ਇਹ ਮਿਨੀ ਲੈਪਟਾਪ ਇੰਟਾ ਛੋਟਾ ਹੈ ਕਿ ਇਹ ਤੁਹਾਡੀ ਮੁੱਠੀ ’ਚ ਬੰਦ ਹੋ ਜਾਵੇਗੀ।

PunjabKesari

ਇਕ ਹਫਤੇ ’ਚ ਤਿਆਰ ਹੋਇਆ ਲੈਪਟਾਪ
ਇਸ ਮਿਨੀ ਲੈਪਟਾਪ ’ਚ ਲੱਗੇ ਰੈੱਡ ਬਟਨ ਦਾ ਇਸਤੇਮਾਲ ਤੁਸੀਂ ਮਾਊਸ ਦੇ ਰੂਪ ’ਚ ਕਰ ਸਕਦੇ ਹੋ। ਕਲਿੰਗਰ ਨੂੰ ਮਿਨੀ ਲੈਪਟਾਪ ThinkTiny ਬਣਾਉਣ ’ਚ ਕਰੀਬ 1 ਹਫਤੇ ਦਾ ਸਮਾਂ ਲੱਗਾ। ਇਸ ਮਿਨੀ ਲੈਪਟਾਪ ਦੇ ਕੰਪੋਨੈਂਟਸ ’ਤੇ ਕਲਿੰਗਰ ਨੇ ਕਰੀਬ 70 ਡਾਲਰ (4,900 ਰੁਪਏ) ਅਤੇਕਸਟਮ ਪ੍ਰਿੰਟਿਡ ਸਰਕਿਟ ਬੋਰਡ ’ਤੇ 15 ਡਾਲਰ (ਕਰੀਬ 1,000 ਰੁਪਏ) ਖਰਚ ਕੀਤੇ ਹਨ। 

 

ਲੈਪਟਾਪ ਵੇਚਣ ਦਾ ਪਲਾਨ ਨਹੀਂ। 
ਪਾਲ ਕਲਿੰਗਰ ਫਿਲਹਾਲ ਇਸ ਛੋਟੇ ਲੈਪਟਾਪ ਨੂੰ ਵੇਚਣਾ ਨਹੀਂ ਚਾਹੁੰਦੇ। ਹਾਲਾਂਕਿ, ਜੇਕਰ ਕਈ ਵਿਅਕਤੀ ਖੁਦ ਇਸ ਲੈਪਟਾਪ ਨੂੰ ਬਣਾਉਣਾ ਚਾਹੇ ਤਾਂ ਉਸ ਲਈ ਕਲਿੰਗਰ ਨੇ ਪੂਰੇ  ਕੋਡ ਅਤੇ ਡਿਜ਼ਾਈਨ ਆਪਣੇ GitHub ਪੇਜ ’ਤੇ ਪਾ ਦਿੱਤੇ ਹਨ। ਇਸ ਤੋਂ ਪਹਿਲਾਂ, ਪਾਲ ਕਲਿੰਗਰ ਨੇ ਇਕ ਛੋਟਾ ਗੇਮਿੰਗ ਡੈਸਕਟਾਪ ਵੀ ਬਣਾਇਆ ਸੀ। ਕਲਿੰਗਰ ਪੀ.ਐੱਚ.ਡੀ. ਗ੍ਰੈਜੁਏਟ ਹਨ। 


Related News