ਸਮਾਰਟਫੋਨ ਦੀ ਬੈਟਰੀ ਬਚਾਉਣ ''ਚ ਮਦਦ ਕਰਨਗੇ ਇਹ ਟਿਪਸ
Sunday, Oct 09, 2016 - 06:39 PM (IST)

ਜਲੰਧਰ- ਕਈ ਵਾਰ ਅਸੀਂ ਟ੍ਰੈਵਲ ਜਾਂ ਕਿਸੇ ਹੋਰ ਕੰਮ ਕਾਰਨ ਘਰੋਂ ਬਾਹਰ ਹੁੰਦੇ ਹਾਂ ਅਤੇ ਸਮਾਰਟਫੋਨ ਦੀ ਬੈਟਰੀ ਲੋਅ-ਬੈਟਰੀ ਦਾ ਅਲਰਟ ਦੇਣ ਲੱਗਦੀ ਹੈ। ਅਜਿਹੇ ''ਚ ਜ਼ਿਆਦਾਤਰ ਲੋਕ ਫੋਨ ਨੂੰ ਚਾਰਜ ਕਰਨ ਲਈ ਚਾਰਜਿੰਗ ਪੁਆਇੰਟ ਲੱਭਦੇ ਹਨ ਜਾਂ ਫਿਰ ਉਨ੍ਹਾਂ ਕੋਲ ਪਾਵਰ ਬੈਂਕ ਹੋਵੇਂ ਤਾਂ ਉਸ ਦੀ ਮਦਦ ਨਾਲ ਪੋਨ ਨੂੰ ਚਾਰਜ ਕਰਦੇ ਹਨ। ਪਰ ਜ਼ਰਾ ਸੋਚੋ ਜੇਕਰ ਤੁਹਾਡੇ ਕੋਲ ਪਾਵਰ ਬੈਂਕ ਵੀ ਨਾ ਹੋਵੇ ਅਤੇ ਆਲੇ-ਦੁਆਲੇ ਕੋਈ ਚਾਰਜਿੰਗ ਸਟੇਸ਼ਨ ਵੀ ਨਾ ਹੋਵੇ ਤਾਂ ਕੀ ਕਰੋਗੇ। ਅਜਿਹੇ ਹਾਲਤ ''ਚ ਫੋਨ ਦੀ ਬੈਟਰੀ ਬਚਾਉਣ ਲਈ ਇਹ ਟਿਪਸ ਤੁਹਾਡੇ ਕੰਮ ਆ ਸਕਦੇ ਹਨ-
1. ਬੈਟਰੀ ਘੱਟ ਹੋਣ ''ਤੇ ਫੋਨ ਨੂੰ ਸਵਿੱਚ ਆਫਰ ਵੀ ਕਰ ਸਕਦੇ ਹੋ ਅਤੇ ਐਮਰਜੈਂਸੀ ਦੀ ਹਾਲਤ ''ਚ ਫੋਨ ਨੂੰ ਆਨ ਕਰਕੇ ਉਸ ਦੀ ਵਰਤੋਂ ਕਰ ਸਕਦੇ ਹੋ।
2. ਫੋਨ ਨੂੰ ਐਰੋਪਲੇਨ ਮੋਡ ''ਤੇ ਲਗਾਉਣ ਨਾਲ ਸਿਮ ਕੰਮ ਕਰਨਾ ਬੰਦ ਕਰ ਦਿੰਦੀ ਹੈ ਜਿਸ ਨਾਲ ਬੈਟਰੀ ਦੀ ਖਪਤ ਘੱਟ ਹੁੰਦੀ ਹੈ। ਲੋੜ ਪੈਣ ''ਤੇ ੁਤਸੀਂ ਐਰੋਪਲੇਨ ਮੋਡ ਨੂੰ ਆਫਰ ਕਰਕੇ ਕਾਲ ਕਰ ਸਕਦੇ ਹੋ।
3. ਬੈਕਗ੍ਰਾਊਂਡ ਐਪਸ ਨੂੰ ਬੰਦ ਕਰ ਦਿਓ ਕਿਉਂਕਿ ਜੇਕਰ ਤੁਸੀਂ ਫੇਸਬੁੱਕ, ਮੈਸੇਂਜਰ, ਸਨੈਪਚੈਟ ਆਦਿ ਵਰਗੀਆਂ ਐਪਸ ਦੀ ਵਰਤੋਂ ਕਰੋਗੇ ਜਾਂ ਪਿਰ ਇਹ ਐਪਸ ਬੈਕਗ੍ਰਾਊਂਡ ''ਚ ਰਨ ਹੋ ਰਹੇ ਹੋਣ ਤਾਂ ਬੈਟਰੀ ਜਲਦੀ ਡ੍ਰੇਡ ਹੋਵੇਗੀ।
4. ਇਸ ਦੇ ਨਾਲ ਹੀ ਵਾਈ-ਫਾਈ, ਡਾਟਾ, ਬਲੂਟੁਥ, ਹਾਟਸਪਾਟ, ਲੋਕੇਸ਼ਨ ਅਤੇ ਜੀ.ਪੀ.ਐੱਸ. ਫੀਚਰ ਨੂੰ ਬੰਦ ਕਰ ਦਿਓ।
5. ਡਿਸਪਲੇ ਬ੍ਰਾਈਟਨੈੱਸ ਘੱਟ ਕਰ ਦਿਓ ਜਾਂ ਫਿਰ ਆਟੋਮੈਟਿਕ ਬ੍ਰਾਈਟਨੈੱਸ ਐਡਜਸਟਮੈਂਟ ਦਾ ਆਪਸ਼ਨ ਚੁਣੋ।
6. ਜੇਕਰ ਤੁਹਾਡੇ ਕੋਲ ਐਂਡ੍ਰਾਇਡ ਫੋਨ ਹੈ ਅਤੇ ਸਕ੍ਰੀਨ ''ਤੇ ਲਾਈਵ ਵਾਲਪੇਪਰ ਲੱਗਾ ਹੈ ਤਾਂ ਉਸ ਨੂੰ ਆਫ ਕਰ ਦਿਓ ਜਾਂ ਵਾਲਪੇਪਰ ਨੂੰ ਬਦਲ ਦਿਓ ਕਿਉਂਕਿ ਲਾਈਵ ਵਾਲਪੇਪਰ ਵੀ ਬੈਟਰੀ ਖਤਮ ਕਰਦਾ ਹੈ। ਅੱਜ-ਕਲ ਬਹੁਤ ਸਾਰੇ ਫੋਨਜ਼ ''ਚ ਪਾਵਰ ਸੇਵਿੰਗ ਮੋਡ ਦੀ ਆਪਸ਼ਨ ਉਪਲੱਬਧ ਹੈ ਅਤੇ ਜੇਕਰ ਤੁਹਾਡੇ ਫੋਨ ''ਚ ਵੀ ਇਹ ਵਿਕਲਪ ਹੈ ਤਾਂ ਅਜਿਹੇ ਹਾਲਤ ''ਚ ਤੁਸੀਂ ਇਸ ਦੀ ਵਰਤੋਂ ਕਰ ਸਕਦੇ ਹੋ। ਪਾਵਰ ਸਵਿੰਗ ਮੋਡ ਨਾਲ ਬੈਕਗ੍ਰਾਊਂਡ ''ਚ ਕੰਮ ਕਰਨ ਵਾਲੇ ਬਹੁਤ ਸਾਰੇ ਟਾਸਕ ਬੰਦ ਹੋ ਜਾਂਦੇ ਹਨ ਅੇਤ ਫੋਨ ਦੀ ਬੈਟਰੀ ਜ਼ਿਆਦਾ ਦੇਰ ਤਕ ਸਾਥ ਦਿੰਦੀ ਹੈ।