ਸਾਲ 2019 ’ਚ ਲਾਂਚ ਹੋਣਗੀਆਂ ਇਹ ਬਿਹਤਰੀਨ ਐਡਵੈਂਚਰ ਬਾਈਕਸ

12/30/2018 11:56:01 AM

ਆਟੋ ਡੈਸਕ– ਸਾਲ 2018 ਖਤਮ ਹੋਣ ਵਾਲਾ ਹੈ ਅਤੇ ਜੇਕਰ ਤੁਸੀਂ ਐਡਵੈਂਚਰ ਬਾਈਕਿੰਗ ਦੇ ਸ਼ੌਕੀਨ ਹੋ ਤਾਂ ਸਾਲ 2019 ਤੁਹਾਡੇ ਲਈ ਖਾਸ ਹੈ। ਜਾਣਕਾਰੀ ਮੁਤਾਬਕ, ਅਗਲੇ ਸਾਲ ਬਾਜ਼ਾਰ ’ਚ Triumph, KTM, Benelli ਅਤੇ BMW ਆਪਣੀਆਂ ਸ਼ਾਨਦਾਰ ਐਡਵੈਂਚਰ ਬਾਈਕਸ ਲਾਂਚ ਕਰਨ ਜਾ ਰਹੀਆਂ ਹਨ। ਲਾਂਚ ਹੋਣ ਵਾਲੀਆਂ ਇਨ੍ਹਾਂ ਬਾਈਕਸ ’ਚ ਨਵੇਂ ਫੀਚਰਜ਼ ਅਤੇ ਦਮਦਾਰ ਇੰਜਣ ਸ਼ਾਮਲ ਕੀਤਾ ਜਾਵੇਗਾ। ਆਓ ਜਾਣਦੇ ਹਾਂ ਇਨ੍ਹਾਂ ਬਾਈਕਸ ਬਾਰੇ...

PunjabKesari
 
BMW
ਭਾਰਤ ’ਚ ਬੀ.ਐੱਮ.ਡਬਲਯੂ. ਅਗਲੇ ਸਾਲ ਆਪਣੀ R1250 GS ਐਡਵੈਂਚਰ ਬਾਈਕ ਨੂੰ ਭਾਰਤ ’ਚ ਲਾਂਚ ਕਰਨ ਜਾ ਰਹੀ ਹੈ। ਇਸ ਬਾਈਕ ’ਚ 1254 ਸੀਸੀ ਦਾ ਪਾਵਰਫੁੱਲ ਇੰਜਣ ਹੋਵੇਗਾ। ਨਵਾਂ 1254 ਸੀਸੀ ਦਾ ਇੰਜਣ 7750 ਆਰ.ਪੀ.ਐੱਮ. ’ਤੇ 136 ਬੀ.ਐੱਚ.ਪੀ. ਦੀ ਪਾਵਰ ਅਤੇ 6250 ਆਰ.ਪੀ.ਐੱਮ. ’ਤੇ 143 ਨਿਊਟਨ ਮੀਟਰ ਦਾ ਟਾਰਕ ਪੈਦਾ ਕਰਦਾ ਹੈ। ਇੰਜਣ ’ਚ 6 ਸਪੀਡ ਗਿਅਰਬਾਕਸ ਹੋਵੇਗਾ। ਭਾਰਤ ’ਚ ਬੀ.ਐੱਮ.ਡਬਲਯੂ. ਆਰ. 1250 ਜੀ.ਐੱਸ. ਨੂੰ ਤਿੰਨ ਸਟੈਂਡਰਡ, ਐਕਸਕਲੂਜ਼ਿਵ ਅਤੇ ਐੱਚ.ਪੀ. ਵੇਰੀਐਂਟ ’ਚ ਲਾਂਚ ਕੀਤਾ ਜਾਵੇਗਾ ਅਤੇ ਇਸ ਦੀ ਕੀਮਤ 16 ਲੱਖ ਰੁਪਏ ਦੇ ਕਰੀਬ (ਐਕਸ-ਸ਼ੋਅਰੂਮ) ਹੋ ਸਕਦੀ ਹੈ। ਨਵੀਂ ਬੀ.ਐੱਮ.ਡਬਲਯੂ. ਆਰ1250 ਜੀ.ਐੱਸ. ’ਚ ਰੋਡ ਐਂਡ ਰੇਨ ਰਾਈਡਿੰਗ ਮੋਡਸ, ਐਂਟੀ ਲਾਕਿੰਗ ਬ੍ਰੇਕਿੰਗ ਸਿਸਟਮ, ਆਟੋਮੈਟਿਕ ਸਟੇਬਿਲਟੀ ਕੰਟਰੋਲ, ਹਿੱਲ ਸਟਾਰਟ ਕੰਟਰੋਲ ਅਤੇ ਰਾਈਡਿੰਗ ਮੋਡ ਪ੍ਰੋ ਦਾ ਆਪਸ਼ਨ ਹੋਵੇਗਾ। 

ਰਾਈਡਿੰਗ ਮੋਡਸ
ਇਸ ਤੋਂ ਇਲਾਵਾ ਬਾਈਕ ’ਚ ਅਡੀਸ਼ਨਲ ਰਾਈਡਿੰਗ ਮੋਡਸ, ਡਾਈਮੈਨਿਕ ਟ੍ਰੈਕਸ਼ਨ ਕੰਟਰੋਲ, ਏ.ਬੀ.ਐੱਸ. ਪ੍ਰੋ, ਹਿੱਲ ਸਟਾਰਟ ਕੰਟਰੋਲ ਪ੍ਰੋ ਅਤੇ ਡਾਇਨੈਮਿਕ ਬ੍ਰੇਕ ਸਿਸਟਮ ਵੀ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਬਾਈਕ ’ਚ 6.5-ਇੰਚ ਦਾ ਟੀ.ਐੱਫ.ਟੀ. ਇੰਸਟਰੂਮੈਂਟ ਕਲੱਸਟਰ ਹੋਵੇਗਾ, ਜਿਸ ਵਿਚ ਸੈਟੇਲਾਈਟ ਨੈਵੀਗੇਸ਼ਨ ਤੋਂ ਇਲਾਵਾ ਸਮਾਰਟਫੋਨ ਨੂੰ ਬਲੂਟੁੱਥ ਰਾਹੀਂ ਕਨੈਕਟ ਕਰਨ ਦਾ ਆਪਸ਼ਨ ਹੋਵੇਗਾ। 

PunjabKesari

Benelli
Benelli TRK 502 ਨੂੰ ਕੰਪਨੀ ਮਾਰਚ 2019 ’ਚ ਲਾਂਚ ਕਰ ਸਕਦੀ ਹੈ। ਅਡਵੈਂਚਰ ਵਰਜਨ ਦੇ ਫਰੰਟ ’ਚ 19 ਇੰਚ ਸਪੋਕ ਵ੍ਹੀਲ ਅਤੇ ਪਿੱਛੇ 17 ਇੰਚ ਵ੍ਹੀਲ ਹੋਣਗੇ। ਉਥੇ ਹੀ ਇਸ ਦੇ ਸਟੈਂਡਰਡ ਵੇਰੀਐਂਟ ’ਚ ਫਰੰਟ-ਬੈਕ ’ਚ 17 ਇੰਚ ਵ੍ਹੀਲ ਹੋਣਗੇ। ਬਾਈਕ ਦੇ ਫਰੰਟ ’ਚ 320mm ਦੀ ਡਿਸਕ ਅਤੇ ਪਿੱਛੇ 260mm ਦੀ ਸਿੰਗਲ ਡਿਸਕ ਹੋਵੇਗੀ। ਕੰਪਨੀ ਇਸ ਨੂੰ 6 ਤੋਂ 6.5 ਲੱਖ ਰੁਪਏ (ਐਕਸ-ਸ਼ੋਅਰੂਮ) ਦੀ ਕੀਮਤ ’ਚ ਲਾਂਚ ਕਰ ਸਕਦੀ ਹੈ। ਉਥੇ ਹੀ ਬਾਈਕ ਦੇ ਐਕਸ ਅਤੇ ਸਟੈਂਡਰਡ ਵੇਰੀਐਂਟ ’ਚ ਏ.ਬੀ.ਐੱਸ. ਦਾ ਫੀਚਰ ਹੋਵੇਗਾ। 

ਇੰਜਣ
ਬਾਈਕ ’ਚ 499.6 ਸੀਸੀ ਦਾ ਲਿਕਵਿਡ ਕੂਲਡ ਪੈਰੇਲਲ ਟਵਿਨ ਇੰਜਣ ਹੋਵੇਗਾ ਜੋ 8500 ਆਰ.ਪੀ.ਐੱਮ. ’ਤੇ 47.6 ਬੀ.ਐੱਚ.ਪੀ. ਦੀ ਪਾਵਰ ਅਤੇ 5000 ਆਰ.ਪੀ.ਐੱਮ. ’ਤੇ 45 ਨਿਊਟਨ ਮੀਟਰ ਦਾ ਟਾਰਕ ਪੈਦਾ ਕਰਦਾ ਹੈ। ਬਾਈਕ ’ਚ 6 ਸਪੀਡ ਗਿਅਰਬਾਕਸ ਹੋਵੇਗਾ। 

PunjabKesari

Triumph
ਬ੍ਰਿਟਿਸ਼ ਬਾਈਕ ਨਿਰਮਾਤਾ ਕੰਪਨੀ Triumph ਆਪਣੀ Scrambler 1200 ਬਾਈਕ ਨੂੰ ਅਗਲੇ ਸਾਲ ਦੀ ਪਹਿਲੀ ਤਿਮਾਹੀ ’ਚ ਲਾਂਚ ਕਰੇਗੀ। 2019 Triumph Scrambler ’ਚ 1200 ਸੀਸੀ ਇੰਜਣ ਹੋਵੇਗਾ ਜੋ 7400 ਆਰ.ਪੀ.ਐੱਮ. ’ਤੇ 89 ਬੀ.ਐੱਚ.ਪੀ. ਦੀ ਪਾਵਰ ਅਤੇ 3950 ਆਰ.ਪੀ.ਐੱਮ. ’ਤੇ 110 ਐੱਨ.ਐੱਮ. ਦਾ ਟਾਰਕ ਪੈਦਾ ਕਰਦਾ ਹੈ। Triumph Scrambler 1200 ’ਚ ਸਮਾਨ ਬ੍ਰੈਮਬੋ ਐੱਮ50 ਮੋਨੋਬਲਾਕ ਕੈਪਿਲਰਸ ਦੇ ਨਾਲ ਫਰੰਟ ’ਚ ਦੋ 320mm ਡਿਸਕ ਦਿੱਤੇ ਗਏ ਹਨ ਅਤੇ ਰੀਅਰ ’ਚ 255mm ਡਿਸਕ ਦੇ ਨਾਲ ਬ੍ਰੈਮਬੋ 2-ਪਿਸਟਨ ਫਲੋਟਿੰਗ ਕੈਪਿਲਰ ਦਿੱਤਾ ਗਿਆ ਹੈ। ਇਸ ਬਾਈਕ ਦੀ ਕੀਮਤ 12 ਲੱਖ ਰੁਪਏ (ਐਕਸ-ਸ਼ੋਅਰੂਮ) ਹੋ ਸਕਦੀ ਹੈ। 

ਸਵਿੱਚੇਬਲ ਕਾਰਨਿੰਗ ABS
ਐਕਸ.ਈ. ਵੇਰੀਐਂਟ ’ਚ ਵਾਧੂ ਸਵਿੱਚੇਬਲ ਕਾਰਨਿੰਗ ABS ਦਿੱਤਾ ਜਾਵੇਗਾ, ਜਦੋਂਕਿ ਡਿਊਲ ਚੈਨਲ ਏ.ਬੀ.ਐੱਮ. ਸਟੈਂਡਰਡ ਦਿੱਤੇ ਗਏ ਹਨ। ਭਾਰਤ ’ਚ ਇਸ ਬਾਈਕ ਦਾ ਸਿਰਫ ਇਕ ਵੇਰੀਐਂਟ ਐਕਸ.ਸੀ. ਹੀ ਲਾਂਚ ਹੋਵੇਗਾ। Triumph Scrambler ’ਚ ਕੀਅ-ਲੈੱਸ ਇਗਨਿਸ਼ਨ, ਹੀਟੇਡ ਗ੍ਰਿੱਪਸ, ਕਰੂਜ਼ ਕੰਟਰੋਲ ਅਤੇ ਯੂ.ਐੱਸ.ਬੀ. ਚਾਰਜਿੰਗ ਤੋਂ ਇਲਾਵਾ ਟੀ.ਐੱਫ.ਟੀ. ਡੈਸ਼-ਬੋਰਡ ਅਤੇ ਐਕਸੈਸਰੀ ਬਲੂਟੁੱਥ ਮਡਿਊਲ ਨਾਲ ਲੈਸ ਦੁਨੀਆ ਦਾ ਪਹਿਲਾ ਇੰਟੀਗ੍ਰੇਟਿਡ ਗੋ ਪ੍ਰੋ ਕੰਟਰੋਲ ਸਿਸਟਮ ਦਿੱਤਾ ਜਾਵੇਗਾ। 
 


Related News