ਜੇਕਰ ਤੁਸੀਂ ਵੀ ਕਰਦੇ ਹੋ ਸੋਸ਼ਲ ਮੀਡੀਆ ਦਾ ਇਸਤੇਮਾਲ ਤਾਂ ਇੰਝ ਬਚਾਓ ਆਪਣਾ ਡਾਟਾ

Monday, Nov 16, 2020 - 02:22 AM (IST)

ਗੈਜੇਟ ਡੈਸਕ-ਭਾਰਤ 'ਚ ਸੋਸ਼ਲ ਮੀਡੀਆ ਦਾ ਇਸਤੇਮਾਲ ਕਾਫੀ ਤੇਜ਼ੀ ਨਾਲ ਵਧ ਰਿਹਾ ਹੈ। ਸੋਸ਼ਲ ਮੀਡੀਆ ਪਲੇਟਫਾਰਮ ਹੁਣ ਸਿਰਫ ਫੋਟੋ ਅਤੇ ਟੈਕਸਟ ਪੋਸਟ ਤੱਕ ਹੀ ਸੀਮਿਤ ਨਹੀਂ ਰਹੇ ਹਨ ਹੁਣ ਯੂਜ਼ਰਸ ਹਾਈ ਕੁਆਲਿਟੀ ਵੀਡੀਓਜ਼ ਅਤੇ ਫੋਟੋਜ਼ ਵੀ ਇਨ੍ਹਾਂ 'ਤੇ ਅਪਲੋਡ ਕਰਦੇ ਹਨ। ਇਹ ਵੀਡੀਓਜ਼ ਤੁਹਾਡੀ ਨਿਊਜ਼ ਫੀਡ 'ਚ ਸ਼ੋਅ ਹੁੰਦੀਆਂ ਹਨ ਅਤੇ ਆਟੋਪਲੇਅ ਹੋ ਜਾਂਦੀਆਂ ਹਨ ਜਿਨ੍ਹਾਂ ਨਾਲ ਤੁਹਾਡਾ ਡਾਟਾ ਦੀ ਜ਼ਿਆਦਾ ਵਰਤੋਂ ਹੁੰਦੀ ਹੈ। ਜੇਕਰ ਤੁਸੀਂ ਇਸ ਆਟੋਪਲੇਅ ਫੀਚਰ ਨੂੰ ਬੰਦ ਕਰਨਾ ਚਾਹੁੰਦੇ ਹੋ ਤਾਂ ਆਸਾਨ ਸਟੈਪਸ ਨੂੰ ਫਾਲੋਅ ਕਰ ਕੇ ਅਜਿਹਾ ਕਰ ਸਕਦੇ ਹੋ। ਅਜਿਹੇ 'ਚ ਅਸੀਂ ਤੁਹਾਨੂੰ ਆਟੋਪਲੇਅ ਵੀਡੀਓ ਮੋਡ ਨੂੰ ਟਰਨ ਆਫ ਕਰਨ ਦਾ ਸਟੈਪ-ਬਾਏ-ਸਟੈਪ ਪ੍ਰੋਸੈੱਸ ਸਮਝਾਵਾਂਗੇ।

ਫੇਸਬੁੱਕ ਵੈੱਬਸਾਈਟ 'ਤੇ ਇਸ ਤਰ੍ਹਾਂ ਬੰਦ ਕਰੋ ਆਟੋਪਲੇਅ
ਪੇਜ਼ ਦੇ ਟਾਪ ਰਾਈਟ 'ਚ ਦਿਖਣ ਵਾਲੇ ਡ੍ਰਾਪ-ਡਾਊਨ ਮੈਨਿਊ 'ਤੇ ਸਭ ਤੋਂ ਪਹਿਲਾਂ ਕਲਿੱਕ ਕਰੋ। ਹੁਣ ਸੈਟਿੰਗ ਐਂਡ ਪ੍ਰਾਈਵੇਸੀ 'ਤੇ ਕਲਿੱਕ ਕਰੋ ਅਤੇ ਇਸ 'ਚ ਸੈਟਿੰਗਸ ਸਲੈਕਟ ਕਰੋ। ਇਸ ਤੋਂ ਬਾਅਦ ਲੈਫਟ-ਹੈਂਡ ਮੈਨਿਊ ਤੋਂ ਵੀਡੀਓਜ਼ 'ਤੇ ਕਲਿੱਕ ਕਰੋ। ਇਥੇ ਆਪਸ਼ੰਸ ਟਾਗਲ 'ਚ ਤੁਸੀਂ ਵੀਡੀਓ ਆਟੋਪਲੇਅ ਨੂੰ ਆਫ ਕਰ ਸਕਦੇ ਹੋ।

ਇਹ ਵੀ ਪੜ੍ਹੋ:- ਜਰਮਨੀ ਦੀ ਸਰਕਾਰ ਨੇ ਆਲਸੀ ਲੋਕਾਂ ਨੂੰ ਮਹਾਮਾਰੀ ਦੇ ਦੌਰ 'ਚ ਦੱਸਿਆ 'ਨਾਇਕ'

ਆਈ.ਓ.ਐੱਸ. ਐਪਲ 'ਤੇ ਇੰਝ ਬੰਦੋ ਕਰੋ ਆਟੋ ਪਲੇਅ
ਫੇਸਬੁੱਕ ਐਪ 'ਤੇ ਸਕਰੀਨ ਦੇ ਹੇਠਾਂ ਸ਼ੋਅ ਹੋ ਰਹੇ ਮੈਨਿਊ ਬਟਨ 'ਤੇ ਕਲਿੱਕ ਕਰੋ। ਹੁਣ ਸੈਟਿੰਗ ਐਂਡ ਪ੍ਰਾਈਵੇਸੀ 'ਤੇ ਟੈਪ ਕਰਨ ਤੋਂ ਬਾਅਦ ਸੈਟਿੰਗ ਨੂੰ ਸਲੈਕਟ ਕਰੋ। ਇਸ ਤੋਂ ਬਾਅਦ ਸਕਰਾਲ ਕਰਨ 'ਤੇ ਵੀਡੀਓ ਐਂਡ ਕੰਟੈਕਸਟ ਦੀ ਆਪਸ਼ਨ ਮਿਲੇਗੀ, ਇਥੇ ਤੁਹਾਨੂੰ ਵੀਡੀਓਜ਼ ਐਂਡ ਫੋਟੋਜ਼ 'ਤੇ ਟੈਪ ਕਰਨਾ ਹੈ। ਹੁਣ ਤੁਸੀਂ ਇਥੇ ਦਿਖ ਰਹੇ ਆਟੋਪਲੇਅ ਆਪਸ਼ਨ ਨੂੰ ਆਫ ਕਰ ਸਕਦੇ ਹੋ।

ਐਂਡ੍ਰਾਇਡ ਐਪ 'ਤੇ ਇਸ ਤਰ੍ਹਾਂ ਬੰਦ ਕਰੋ ਆਟੋਪਲੇਅ
ਫੇਸਬੁੱਕ ਐਪ 'ਚ ਸਕਰੀਨ ਦੇ ਟਾਪ ਰਾਈਟ 'ਚ ਦਿਖ ਰਹੇ ਮੈਨਿਊ ਬਟਨ 'ਤੇ ਕਲਿੱਕ ਕਰੋ। ਇਸ ਤੋਂ ਬਾਅਦ ਸੈਟਿੰਗ ਐਂਡ ਪ੍ਰਾਈਵੇਸੀ ਦਾ ਆਪਸ਼ਨ ਦਿਖੇਗਾ ਜਿਸ 'ਤੇ ਤੁਹਾਨੂੰ ਕਲਿੱਕ ਕਰਨਾ ਹੈ। ਸਕਰਾਲ ਡਾਊਨ ਕਰਨ ਤੋਂ ਬਾਅਦ ਮੀਡੀਆ ਐਂਡ ਕੰਟੈਕਟਸ 'ਤੇ ਟੈਪ ਕਰਨ ਦੀ ਤੁਹਾਨੂੰ ਜ਼ਰੂਰਤ ਪਵੇਗੀ। ਇਸ ਤੋਂ ਬਾਅਦ ਤੁਸੀਂ AutoPlay 'ਤੇ ਟੈਪ ਕਰ ਕੇ Never Autoplay videos ਨੂੰ ਸਲੈਕਟ ਕਰ ਸਕਦੇ ਹੋ।

ਇਹ ਵੀ ਪੜ੍ਹੋ:-'ਇਸ ਸਾਲ ਦੇ ਆਖਿਰ ਜਾਂ ਅਗਲੇ ਸਾਲ ਦੀ ਸ਼ੁਰੂਆਤ 'ਚ ਉਪਲੱਬਧ ਹੋ ਜਾਵੇਗਾ ਕੋਵਿਡ ਟੀਕਾ'

ਟਵਿਟਰ 'ਤੇ ਇਸ ਤਰ੍ਹਾਂ ਬੰਦ ਕਰੋ ਆਟੋਪਲੇਅ
ਟਵਿਟਰ ਦੀ ਐਂਡ੍ਰਾਇਡ ਅਤੇ ਆਈ.ਓ.ਐੱਸ. ਐਪ 'ਚ ਯੂਜ਼ਰਸ ਨੂੰ ਸਭ ਤੋਂ ਪਹਿਲਾਂ ਇਸ ਦੀ Menu ਆਪਸ਼ਨ 'ਚ ਜਾਣਾ ਹੋਵੇਗਾ।
ਇਸ ਤੋਂ ਬਾਅਦ ਇਥੇ ਤੁਹਾਨੂੰ Setting and Privacy ਆਪਸ਼ਨ ਦਿਖੇਗੀ, ਇਸ 'ਤੇ ਕਲਿੱਕ ਕਰੋ।
ਹੁਣ ਤੁਹਾਨੂੰ Data Usage ਨੂੰ ਸਲੈਕਟ ਕਰਨ ਦੀ ਜ਼ਰੂਰਤ ਹੋਵੇਗੀ।
Data Usage ਤੋਂ ਬਾਅਦ Autoplay  ਸੈਟਿੰਗ 'ਤੇ ਕਲਿੱਕ ਕਰ ਦਵੋ।
ਇਸ ਤਰ੍ਹਾਂ ਤੁਸੀਂ ਆਪਣੀ Feed 'ਚ ਆਟੋਪਲੇਇੰਗ ਵੀਡੀਓ ਨੂੰ ਬੰਦ ਕਰ ਸਕਦੇ ਹੋ।


Karan Kumar

Content Editor

Related News