ਇਨ੍ਹਾਂ ਸਮਾਰਟਫੋਨਜ਼ ਗਾਹਕਾਂ ਨੂੰ ਜੀਓ ਦੇ ਰਹੀ ਹੈ 20 ਫੀਸਦੀ ਵਧੇਰੇ ਡਾਟਾ
Monday, Jun 12, 2017 - 10:52 PM (IST)

ਜਲੰਧਰ— ਭਾਰਤ ਦੀ 4ਜੀ ਨੈੱਟਵਰਕ ਨਿਮਰਾਤਾ ਕੰਪਨੀ ਰਿਲਾਇੰਸ ਜਿਓ ਹਰ ਦੂਜੇ ਦਿਨ ਗਾਹਕਾਂ ਨੂੰ ਲੁਭਾਨ ਲਈ ਕੁਝ ਨਵਾਂ ਕਰਦੀ ਹੈ। ਇਸ ਦੇ ਤਹਿਤ ਹੁਣ ਰਿਲਾਇੰਸ ਜਿਓ ਲਾਈਫ ਸਮਾਰਟਫੋਨ ਇਸਤੇਮਾਲ ਕਰਨ ਵਾਲੇ ਗਾਹਕਾਂ ਨੂੰ 20 ਫੀਸਦੀ ਜ਼ਿਆਦਾ ਡਾਟਾ ਦੇਵੇਗੀ। ਇਹ ਆਫਰ ਨਵੇਂ ਲਾਈਫ ਸਮਾਰਟਫੋਨ ਯੂਜ਼ਰਸ ਲਈ ਹੈ। ਇਸ ਦੀ ਜਾਣਕਾਰੀ mylife ਦੀ ਵੈੱਬਸਾਈਟ 'ਤੇ ਦਿੱਤੀ ਗਈ ਹੈ। ਦਸ ਦਇਏ ਕੀ ਇਸ ਤੋਂ ਪਹਿਲਾਂ ਵੀ Mylife ਨੇ ਟਵਿਟ ਹੈਂਡਲ ਤੋਂ ਵੀ ਇਸ ਆਫਰ ਦੇ ਬਾਰੇ 'ਚ ਦੱਸਿਆ ਗਿਆ ਸੀ।
ਸੂਤਰਾਂ ਮੁਤਾਬਕ ਇਹ ਆਫਰ ਲਾਈਫ ਹੈਂਡਸੈੱਟ ਦੇ ਵਾਟਰ ਸੀਰੀਜ਼ ਵਾਲੇ ਸਮਾਟਰਫੋਨ ਲਈ ਹੈ। ਆਫਰ ਦਾ ਫਾਇਦਾ ਪਾਉਣ ਲਈ ਤੁਹਾਡੇ ਕੋਲ ਨਵਾਂ ਲਾਈਫ ਹੈਂਡਸੈੱਟ ਹੋਣਾ ਚਾਹੀਦਾ ਹੈ। Mylife ਦੀ ਵੈੱਬਸਾਈਟ ਦੇ ਮੁਤਾਬਕ ਇਸ ਆਫਰ ਦੇ ਨਾਲ ਆਉਣ ਵਾਲੇ ਫੋਨ ਦੀ ਕੀਮਤ 6600 ਤੋਂ 9700 ਰੁਪਏ ਦੇ ਕਰੀਬ ਹੈ। ਆਫਰ ਦਾ ਫਾਇਦਾ 309 ਰੁਪਏ ਜਾ ਇਸ ਤੋਂ ਮਹਿੰਗੇ ਪੈਕ ਦੇ ਰਿਚਾਰਜ 'ਤੇ ਹੀ ਮਿਲੇਗਾ। 309 ਰੁਪਏ ਵਾਲੇ ਪੈਕ 'ਚ ਜਿੱਥੇ ਆਮ ਗਾਹਕਾਂ ਨੂੰ ਹਰ ਦਿਨ 4ਜੀ ਸਪੀਡ ਨਾਲ 1 ਜੀ.ਬੀ ਡਾਟਾ ਮਿਲਦਾ ਹੈ, ਉੱਥੇ ਲਾਈਫ ਹੈਂਡਸੈੱਟ ਯੂਜ਼ਰਸ ਨੂੰ 20 ਫੀਸਦੀ ਜ਼ਿਆਦਾ ਡਾਟਾ ਮਿਲੇਗਾ। ਭਾਵ ਹੈ ਕਿ ਹਰ ਦਿਨ 4 ਜੀ ਸਪੀਡ ਨਾਲ 1.2 GB ਡਾਟਾ ਦਿੱਤਾ ਜਾਵੇਗਾ। ਇਸ ਆਫਰ ਦੀ ਆਖਰੀ ਤਾਰੀਕ 31 ਮਾਰਚ 2018 ਹੈ।
ਇਹ ਆਫਰ Lyf Water F1S, Water F1, Water F, Water 2, Water 7 ,Water 7S, Water 8, Water 9, Water 10 ਅਤੇ Water 11 ਹੈਂਡਸੈੱਟ 'ਤੇ ਮਿਲੇਗਾ। ਇਸ ਆਫਰ ਦਾ ਫਾਇਦਾ ਪਾਉਣ ਲਈ ਗਾਹਕਾਂ ਨੂੰ ਹਰ ਮਹੀਨੇ ਘੱਟੋ-ਘੱਟ 309 ਰੁਪਏ ਦਾ ਰਿਚਾਰਜ ਕਰਵਾਨਾ ਹੋਵੇਗਾ। ਜੇਕਰ ਤੁਸੀਂ ਰਿਚਾਰਜ ਕਰਵਾਉਂਦੇ ਹੋ ਤਾਂ ਤੁਹਾਨੂੰ 1 ਜੀ.ਬੀ ਦੀ ਜਗ੍ਹਾਂ 1.2 ਜੀ.ਬੀ ਡਾਟਾ ਮਿਲੇਗਾ। ਉੱਥੇ 509 ਰੁਪਏ ਦੇ ਰਿਚਾਰਜ 'ਤੇ 2 ਜੀ.ਬੀ ਦੀ ਜਗ੍ਹਾਂ 2.4 GB ਡਾਟਾ ਮਿਲੇਗਾ।