flipkart Big 10 ਸੇਲ: ਇਨ੍ਹਾਂ ਸਮਾਰਟਫੋਨਜ਼ ''ਤੇ ਮਿਲ ਰਿਹਾ ਹੈ ਭਾਰੀ ਡਿਸਕਾਊਂਟ
Thursday, May 18, 2017 - 03:48 PM (IST)

ਜਲੰਧਰ- ਈ-ਕਾਮਰਸ ਵੈੱਬਸਾਈਟ ਫਲਿੱਪਕਾਰਟ ਦੀ ਬਿਗ 10 ਸੇਲ ਆ ਅੱਜ ਆਖਰੀ ਦਿਨ ਹੈ। ਇਸ ਦੌਰਾਨ ਗਾਹਕਾਂ ਕੋਲ ਮੋਟੋਰੋਲਾ ਮੋਟੋ ਜੀ5 ਪਲੱਸ, ਐਪਲ ਆਈਫੋਨ 5ਐੱਸ, ਸੈਮਸੰਗ ਗਲੈਕਸੀ ਆਨ 7 ਵਰਗੇ ਸਮਾਰਟਫੋਨਜ਼ ਨੂੰ ਸਸਤੇ ''ਚ ਖਰੀਦਣ ਦਾ ਮੌਕਾ ਹੈ। ਗਾਹਕ ਫੋਨਜ਼ ਨੂੰ 19000 ਰੁਪਏ ਤੱਕ ਦੇ ਡਿਸਕਾਊਂਟ ਨਾਲ ਖਰੀਦ ਸਕਦੇ ਹੋ। ਅਜਿਹੇ ''ਚ ਜੇਕਰ ਤੁਸੀਂ ਘੱਟ ਕੀਮਤ ''ਚ ਸਮਾਰਟਫੋਨਜ਼ ਲੈਣਾ ਚਾਹੁੰਦੇ ਹੋ ਤਾਂ ਇਹ ਮੌਕਾ ਸਭ ਤੋਂ ਬੈਸਟ ਹੈ।
ਕਿਸ ਫੋਨ ''ਤੇ ਮਿਲ ਰਿਹਾ ਹੈ ਕਿੰਨਾ ਡਿਸਕਾਊਂਟ?
1. ਅਸੂਸ ਜ਼ੈੱਨਫੋਨ 3 ਲੇਜ਼ਰ ਦੇ 32 ਜੀ. ਬੀ. ਵੇਰੀਅੰਟ ''ਤੇ 8,000 ਰੁਪਏ ਦਾ ਫਲੈਟ ਡਿਸਕਾਊਂਟ ਦਿੱਤਾ ਜਾ ਰਿਹਾ ਹੈ, ਜਿਸ ਤੋਂ ਬਾਅਦ ਇਸ ਨੂੰ 11,999 ਰੁਪਏ ''ਚ ਖਰੀਦਿਆ ਜਾ ਸਕਦਾ ਹੈ। ਇਸ ਫੋਨ ''ਤੇ ਨੋ ਕਾਸਟ ਈ. ਐੱਮ. ਆਈ. ਆਪਸ਼ਨ ਵੀ ਦਿੱਤਾ ਜਾ ਰਿਹਾ ਹੈ। ਨਾਲ ਹੀ 11,000 ਰੁਪਏ ਤੱਕ ਦਾ ਐਕਸਚੇਂਜ ਆਫਰ ਵੀ ਦਿੱਤਾ ਜਾ ਰਿਹਾ ਹੈ। ਜੇਕਰ ਗਾਹਕ ਪੂਰੀ ਐਕਸਚੇਂਜ ਵੈਲਿਊ ਲੈਣ ''ਚ ਕਾਮਯਾਬ ਹੋ ਜਾਂਦੇ ਹਨ ਤਾਂ ਉਹ ਇਸ ਫੋਨ ਨੂੰ ਸਿਰਫ 999 ਰੁਪਏ ''ਚ ਖਰੀਦ ਸਕਦੇ ਹੋ।
2. ਲੇਨੋਵੋ ਪੀ2 ਦੇ 32 ਜੀ. ਬੀ. ਵੇਰੀਅੰਟ ਨੂੰ 4,000 ਰੁਪਏ ਦੇ ਫਲੈਟ ਡਿਸਕਾਊਂਟ ਨਾਲ 12,999 ਰੁਪਏ ''ਚ ਖਰੀਦਿਆ ਜਾ ਸਕਦਾ ਹੈ। ਨਾਲ ਹੀ ਇਸ ਫੋਨ ''ਤੇ ਉਪਲੱਬਧ 12,000 ਰੁਪਏ ਤੱਕ ਦੇ ਐਕਸਚੇਂਜ ਆਫਰ ਦਾ ਵੀ ਲਾਭ ਉਠਾਇਆ ਜਾ ਸਕਦਾ ਹੈ।
3. ਅਸੂਸ ਜ਼ੈੱਨਫੋਨ 2 ਦੇ 128 ਜੀ. ਬੀ. ਵਰਜਨ ''ਤੇ 13,000 ਰੁਪਏ ਦਾ ਡਿਸਕਾਊਂਟ ਦਿੱਤਾ ਜਾ ਰਿਹਾ ਹੈ, ਜਿਸ ਤੋਂ ਬਾਅਦ ਇਸ ਨੂੰ 16,999 ਰੁਪਏ ''ਚ ਖਰੀਦਿਆ ਜਾ ਸਕਦਾ ਹੈ। ਇਸ ਫੋਨ ''ਤੇ ਨੋ-ਕਾਸਟ ਈ. ਐੱਮ. ਆਈ. ਆਪਸ਼ਨ ਵੀ ਉਪਲੱਬਧ ਹੈ। ਨਾਲ ਹੀ 16,000 ਰੁਪਏ ਤੱਕ ਦਾ ਐਕਸਚੇਂਜ ਆਫਰ ਵੀ ਦਿੱਤਾ ਜਾ ਰਿਹਾ ਹੈ।
ਮਿਲ ਰਹੇ ਹਨ ਕਈ ਹੋਰ ਆਫਰ -
ਜੇਕਰ ਐੱਚ. ਡੀ. ਐੱਫ. ਸੀ. ਬੈਂਕ ਦੇ ਕ੍ਰੇਡਿਟ ਕਾਰਡ ਤੋਂ ਪੇਮੇਂਟ ਕਰਦੇ ਹੋ ਤਾਂ ਉਨ੍ਹਾਂ ਨੂੰ 10 ਫੀਸਦੀ ਦਾ ਇੰਸਟੈਂਟ ਡਿਸਕਾਊਂਟ ਦਿੱਤਾ ਜਾਵੇਗਾ ਅਤੇ ਫੋਨ ਪੇ ਤੋਂ ਪੇਮੇਂਟ ਕਰਨ ''ਤੇ 300 ਰੁਪਏ ਦਾ ਡਿਸਕਾਊਂਟ ਵੀ ਦਿੱਤਾ ਜਾਵੇਗਾ। 2,500 ਰੁਪਏ ਦਾ ਮੇਕ ਮਾਏ ਟ੍ਰਿਪ ਗਿਫਟ ਕਾਰਡ ਅਤੇ ਫਲਾਈਟ ਆਫਰ ਮਿਲ ਸਕਦਾ ਹੈ।