ਇਨ੍ਹਾਂ ਵਨਪਲੱਸ ਸਮਾਰਟਫੋਨ ਯੂਜ਼ਰਸ ਨੂੰ ਜਲਦ ਮਿਲੇਗੀ ਐਂਡ੍ਰਾਇਡ 9 ਪਾਈ ਅਪਡੇਟ

03/25/2019 6:49:28 PM

ਗੈਜੇਟ ਡੈਸਕ—ਸਮਾਰਟਫੋਨ ਕੰਪਨੀਆਂ ਪਿਛਲੇ ਕੁਝ ਮਹੀਨਿਆਂ ਤੋਂ ਲਗਾਤਾਰ ਆਪਣੇ ਪੁਰਾਣੇ ਡਿਵਾਈਸੇਜ ਲਈ ਲੇਟੈਸਟ ਸਾਫਟਵੇਅਰ ਅਪਡੇਟ ਰੋਲਆਊਟ ਕਰ ਰਹੀ ਹੈ। ਇਸ ਵਿਚਾਲੇ ਚੀਨ ਦੀ ਸਮਾਰਟਫੋਨ ਕੰਪਨੀ ਵਨਪਲੱਸ ਨੇ ਵੀ ਆਪਣੇ ਵਨਪਲੱਸ 3 ਅਤੇ ਵਨਪਲੱਸ 3ਟੀ ਸਮਾਰਟਫੋਨ ਲਈ ਐਂਡ੍ਰਾਇਡ 9 ਪਾਈ ਅਪਡੇਟ ਦੇਣ ਦਾ ਫੈਸਲਾ ਕੀਤਾ ਹੈ। ਹਾਲ ਹੀ 'ਚ ਕੰਪਨੀ ਦੇ ਗਲੋਬਲ ਪ੍ਰੋਡਕਟ ਆਪਰੇਸ਼ਨ ਮੈਨੇਜਰ ਮਨੁ ਜੇ ਨੇ ਵਨਪਲੱਸ ਫੋਰਮ 'ਤੇ ਇਕ ਪੋਸਟ 'ਚ ਵਨਪਲੱਸ 3 ਅਤੇ ਵਨਪਲੱਸ 3ਟੀ ਦੇ ਕਲੋਜਡ ਬੀਟਾ ਪ੍ਰੋਗਰਾਮ ਦਾ ਐਲਾਨ ਕੀਤਾ। ਇਸ ਪ੍ਰੋਗਰਾਮ 'ਚ ਹਿੱਸਾ ਲੈਣ ਵਾਲੇ ਯੂਜ਼ਰਸ ਐਂਡ੍ਰਾਇਡ ਪਾਈ ਅਪਡੇਟ ਨੂੰ ਦੂਜੇ ਯੂਜ਼ਰਸ ਤੋਂ ਪਹਿਲਾਂ ਐਕਸੈਸ ਕਰ ਪਾਉਣਗੇ।

PunjabKesari

ਕਲੋਜਡ ਬੀਟਾ ਪ੍ਰੋਗਰਾਮ ਬੀਟਾ ਤਹਿਤ ਸਾਫਟਵੇਅਰ ਨੂੰ ਟੈਸਟ ਕਰਨ ਲਈ ਯੂਜ਼ਰਸ ਨੂੰ ਸਾਈਨਅਪ ਕਰਨਾ ਹੋਵੇਗਾ। ਕੰਪਨੀ ਨੇ ਇਸ ਦੀ ਟੈਸਟਿੰਗ ਲਈ 23 ਮਾਰਚ ਤੱਕ ਯੂਜ਼ਰਸ ਨੂੰ ਰਜਿਸਟਰ ਕਰਨ ਨੂੰ ਕਿਹਾ ਸੀ। ਟੈਸਟਿੰਗ ਤੋਂ ਬਾਅਦ ਯੂਜ਼ਰਸ ਬੀਟਾ ਸਾਫਟਵੇਅਰ ਦੇ ਬਾਰੇ 'ਚ ਆਪਣਾ ਫੀਡਬੈਕ ਦੇਣਗੇ। ਫੀਡਬੈਕ 'ਚ ਦੱਸੀ ਗਈਆਂ ਕਮੀਆਂ ਨੂੰ ਠੀਕ ਕਰਨ ਤੋਂ ਬਾਅਦ ਵਨਪਲੱਸ 3 ਅਤੇ ਵਨਪਲੱਸ 3ਟੀ ਲਈ ਫਾਈਨਲ ਅਪਡੇਟ ਜਾਰੀ ਕਰ ਦਿੱਤਾ ਜਾਵੇਗਾ। ਦੱਸ ਦੇਈਏ ਕਿ ਫਾਈਨਲ ਅਪਡੇਟ ਵੀ ਸ਼ੁਰੂਆਤ 'ਚ ਬੀਟਾ ਵਰਜ਼ਨ ਨਾਲ ਉਪਲੱਬਧ ਕਰਵਾਇਆ ਜਾਵੇਗਾ ਅਤੇ ਕੁਝ ਦਿਨ ਬਾਅਦ ਕੰਪਨੀ ਇਸ ਦਾ ਸਟੇਬਲ ਵਰਜ਼ਨ ਰਿਲੀਜ਼ ਕਰ ਦੇਵੇਗੀ।

PunjabKesari

ਇਨ੍ਹਾਂ ਦੋਵਾਂ ਸਮਾਰਟਫੋਨਸ ਨੂੰ ਸਾਲ 2016 'ਚ ਐਂਡ੍ਰਾਇਡ ਮਾਰਸ਼ਮੈਲੋ ਆਪਰੇਟਿੰਗ ਸਿਸਟਮ ਨਾਲ ਲਾਂਚ ਕੀਤਾ ਗਿਆ ਸੀ। ਵਨਪਲੱਸ ਦੇ ਇਨ੍ਹਾਂ ਦੋਵਾਂ ਡਿਵਾਈਸਸ ਨਾਲ ਸਭ ਤੋਂ ਵਧੀਆ ਗੱਲ ਇਹ ਰਹੀ ਕਿ ਕੰਪਨੀ ਨੇ ਇਨ੍ਹਾਂ ਤੈਅ ਸਮੇਂ 'ਤੇ ਸਕਿਓਰਟੀ ਅਤੇ ਵਰਜ਼ਨ ਅਪਡੇਟ ਉਪਲੱਬਧ ਕਰਵਾਇਆ ਹੈ। ਐਂਡ੍ਰਾਇਡ ਓਰੀਓ 8.1 ਦੇ ਆਉਣ ਤੋਂ ਬਾਅਦ ਯੂਜ਼ਰਸ ਨੂੰ ਉਮੀਦ ਸੀ ਕਿ ਵਨਪਲੱਸ 3 ਅਤੇ ਵਨਪਲੱਸ 3ਟੀ ਲਈ ਕੰਪਨੀ ਇਸ ਨੂੰ ਉਪਲੱਬਧ ਕਰਵਾਵੇਗੀ। ਹਾਲਾਂਕਿ ਅਜਿਹਾ ਨਹੀਂ ਹੋਇਆ।

PunjabKesari

ਕੰਪਨੀ ਨੇ ਪਿਛਲੇ ਸਾਲ ਹੀ ਐਲਾਨ ਕਰ ਦਿੱਤਾ ਸੀ ਕਿ ਉਹ ਐਂਡ੍ਰਾਇਡ ਓਰੀਓ ਅਪਡੇਟ ਨੂੰ ਸਕਿਪ ਕਰਕੇ ਆਪਣੇ ਯੂਜ਼ਰਸ ਲਈ ਸਾਲ 2018 ਦੇ ਆਖਿਰ ਤਕ ਐਂਡ੍ਰਾਇਡ 9 ਪਾਈ ਉਪਲੱਬਧ ਕਰਵਾਵੇਗੀ, ਪਰ ਕੰਪਨੀ ਵਨਪਲੱਸ 3 ਅਤੇ ਵਨਪਲੱਸ 3ਟੀ ਨੂੰ ਤੈਅ ਸਮੇਂ 'ਤੇ ਇਹ ਅਪਡੇਟ ਨਹੀਂ ਦੇ ਪਾਈ। ਵਨਪਲੱਸ ਦੇ ਸੀ.ਈ.ਓ. ਪੀਟ ਲਾ ਨੇ ਅਪਡੇਟ 'ਚ ਹੋਈ ਦੇਰੀ ਕਾਰਨ ਦਸਦੇ ਹੋਏ ਕਿਹਾ ਕਿ ਇਹ ਅਪਡੇਟ ਨਹੀਂ ਦੇ ਪਾਈ। ਵਨਪਲੱਸ ਦੇ ਸੀ.ਈ.ਓ. ਪੀਟ ਲਾ ਨੇ ਅਪਡੇਟ 'ਚ ਹੋਈ ਦੇਰੀ ਕਾਰਨ ਦੱਸਦੇ ਹੋਏ ਕਿਹਾ ਉਨ੍ਹਾਂ ਦੇ ਡਿਵੈੱਲਪਰਸ ਨੂੰ ਇਨ੍ਹਾਂ ਦੋਵਾਂ ਫੋਨ ਲਈ ਐਂਡ੍ਰਾਇਡ ਪਾਈ ਅਪਡੇਟ 'ਤੇ ਕੰਮ ਕਰਨ ਲਈ ਕੁਝ ਹੋਰ ਸਮਾਂ ਚਾਹੀਦਾ। ਅਪਡੇਟ 'ਚ ਕੀ ਨਵੇਂ ਫੀਚਰ ਆਉਣਗੇ ਇਸ ਦੇ ਬਾਰੇ 'ਚ ਅਜੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ।
 


Karan Kumar

Content Editor

Related News