2019 ''ਚ ਸੈਮਸੰਗ ਦੇ ਇਨ੍ਹਾਂ ਸਮਾਰਟਫੋਨਜ਼ ਨੂੰ ਮਿਲੇਗਾ ਐਂਡ੍ਰਾਇਡ ਪਾਈ ਦਾ ਤੋਹਫਾ
Wednesday, Dec 26, 2018 - 12:11 PM (IST)

ਗੈਜੇਟ ਡੈਸਕ- ਸੈਮਸੰਗ ਨੇ ਆਪਣੇ ਲੇਟੈਸਟ ਫਲੈਗਸ਼ਿਪ ਸਮਾਰਟਫੋਨਸ-Galaxy S9 ਤੇ Galaxy S9 + ਲਈ ਐਂਡ੍ਰਾਇਡ 9 Pie ਦੀ ਅਪਡੇਟ ਦੇਣੀ ਸ਼ੁਰੂ ਕਰ ਦਿੱਤੀ ਹੈ। ਰੋਲਆਊਟ ਦੇ ਸਮੇਂ ਇਹ ਸਾਫ਼ ਨਹੀਂ ਸੀ ਕਿ ਬਾਕੀ ਸਮਾਰਟਫੋਨਜ਼ ਨੂੰ ਕਦੋਂ ਇਸ ਨਵੇਂ ਆਪਰੇਟਿੰਗ ਸਿਸਟਮ ਦੀ ਅਪਡੇਟ ਦਿੱਤੀ ਜਾਵੇਗੀ। ਹਾਲਾਂਕਿ ਹੁਣ ਸਾਊਥ ਕੋਰੀਅਨ ਟੈੱਕ ਫਰਮ ਨੇ ਸੈਮਸੰਗ ਮੈਂਬਰਸ ਐਪ 'ਚ ਐਂਡ੍ਰਾਇਡ ਪਾਈ ਅਪਡੇਟ ਦਾ ਪੂਰਾ ਰੋਡਮੈਪ ਪੋਸਟ ਕੀਤਾ ਹੈ।
ਇਸ ਲਿਸਟ 'ਚ 24 ਸੈਮਸੰਗ ਗਲੈਕਸੀ ਸਮਾਰਟਫੋਨਜ਼ ਦੇ ਨਾਂ ਤੇ ਅਪਡੇਟ ਦਿੱਤੇ ਜਾਣ ਦਾ ਮਹੀਨਾ ਵੀ ਸ਼ਾਮਲ ਹੈ। ਇਸ ਨੂੰ ਸੈਮਮੋਬਾਈਲ ਵਲੋਂ ਸਭ ਤੋਂ ਪਹਿਲਾਂ ਸਪਾਟ ਕੀਤਾ ਗਿਆ। ਮੈਂਬਰਸ ਐਪ ਦੇ ਇਸ ਲਿਸਟ 'ਚ Galaxy S9, S8, Note ਤੇ A ਸੀਰੀਜ ਦੇ ਸਮਾਰਟਫੋਨਜ਼ ਸ਼ਾਮਲ ਹਨ। ਇਸ 'ਚ ਕੁਝ ਟੈਬਲੇਟਸ ਦੇ ਨਾ ਵੀ ਸ਼ਾਮਲ ਹਨ ਜਿਨਾਂ ਨੂੰ ਐਂਡ੍ਰਾਇਡ ਪਾਈ ਦੀ ਅਪਡੇਟ ਦਿੱਤੀ ਜਾਵੇਗਾ।
ਗਲੈਕਸੀ ਐੱਸ 9 (ਜਨਵਰੀ 2019), ਗਲੈਕਸੀ 9+ (ਜਨਵਰੀ 2019), ਗਲੈਕਸੀ ਨੋਟ 9 (ਫਰਵਰੀ 2019), ਗਲੈਕਸੀ 8 (ਮਾਰਚ 2019) ਗਲੈਕਸੀ 8+ (ਮਾਰਚ 2019), ਗਲੈਕਸੀ ਨੋਟ 8 (ਮਾਰਚ 2019), ਗਲੈਕਸੀ ਏ8 2018 (ਅਪ੍ਰੈਲ 2019), ਗਲੈਕਸੀ ਏ8+ 2018 (ਅਪ੍ਰੈਲ 2019) ਗਲੈਕਸੀ ਏ7 2018 (ਅਪ੍ਰੈਲ 2019), ਗਲੈਕਸੀ ਏ9 2018 (ਅਪ੍ਰੈਲ 2019), ਗਲੈਕਸੀ ਟੈਬ ਐੱਸ 10.5 (ਅਪ੍ਰੈਲ 2019), ਗਲੈਕਸੀ ਜੇ4 (ਮਈ 2019), ਗਲੈਕਸੀ ਜੇ4ਪਲੱਸ (ਮਈ 2019), ਗਲੈਕਸੀ ਜੇ6 (ਮਈ 2019), ਗਲੈਕਸੀ ਜੇ6+ (ਮਈ 2019), ਗਲੈਕਸੀ ਏ8 ਸਟਾਰ (ਮਈ 2019), ਗਲੈਕਸੀ ਜੇ7 2017 (ਜੁਲਾਈ 2019), ਗਲੈਕਸੀ ਜੇ7 ਡੂਓ (ਅਗਸਤ 2019)
ਗਲੈਕਸੀ ਐਕਸ ਕਵਰ 4 (ਸਤੰਬਰ 2019), ਗਲੈਕਸੀ ਜੇ3 2017 (ਸਤੰਬਰ 2019), ਗਲੈਕਸੀ ਟੈਬ ਐੱਸ3 9.7 (ਸਤੰਬਰ 2019), ਗਲੈਕਸੀ ਟੈਬ ਏ 2017 (ਅਕਤੂਬਰ 2019) ਗਲੈਕਸੀ ਟੈਬ ਐਕਟਿਵ 2 (ਅਕਤੂਬਰ 2019), ਗਲੈਕਸੀ ਟੈਬ ਏ 10.5 (ਅਕਤੂਬਰ 2019)
ਗੌਰ ਕਰਨ ਵਾਲੀ ਗੱਲ ਇਹ ਹੈ ਕਿ ਇਸ 'ਚ ਸੈਮਸੰਗ Galaxy S7 ਅਤੇ Galaxy S7 Wdge ਦਾ ਨਾ ਲਿਸਟ 'ਚ ਸ਼ਾਮਲ ਨਹੀਂ ਹੈ। ਸ਼ਾਇਦ ਇਸ ਲਈ ਕਿਉਂਕਿ ਇਨ੍ਹਾਂ 'ਚ ਪਹਿਲਾਂ ਹੀ ਜੋ ਮੇਜਰ OS ਅਪਡੇਟਸ ਦਿੱਤੇ ਜਾ ਚੁੱਕੇ ਹਨ।