ਇਨ੍ਹਾਂ ਪਲਾਨਸ ’ਚ ਰੋਜ਼ਾਨਾ ਮਿਲੇਗਾ 2GB ਡਾਟਾ ਨਾਲ ਅਨਲਿਮਟਿਡ ਕਾਲਿੰਗ ਤੇ ਹੋਰ ਸੁਵਿਧਾਵਾਂ

10/04/2020 7:20:40 PM

ਗੈਜੇਟ ਡੈਸਕ—ਅੱਜ ਦੇ ਦੌਰ ’ਚ ਡਾਟਾ ਦਾ ਇਸਤੇਮਾਲ ਭਾਰਤ ’ਚ ਤੇਜ਼ੀ ਨਾਲ ਵਧ ਗਿਆ ਹੈ। ਟੈਲੀਕਾਮ ਕੰਪਨੀਆਂ ਬਹੁਤ ਸਾਰੇ ਪਲਾਨਸ ਆਫਰਸ ਕਰਦੀਆਂ ਰਹਿੰਦੀਆਂ ਹਨ ਜਿਨ੍ਹਾਂ ’ਚ ਅਨਲਿਮਟਿਡ ਕਾਲਿੰਗ ਨਾਲ ਡਾਟਾ ਵੀ ਮੁਹੱਈਆ ਕਰਵਾਇਆ ਜਾਂਦਾ ਹੈ। ਅੱਜ ਅਸੀਂ ਤੁਹਾਨੂੰ ਏਅਰਟੈੱਲ, ਵੋਡਾਫੋਨ-ਆਈਡੀਆ ਅਤੇ ਜਿਓ ਦੇ ਉਨ੍ਹਾਂ ਪਲਾਨਸ ਦੇ ਬਾਰੇ ’ਚ ਦੱਸਾਂਗੇ ਜਿਨ੍ਹਾਂ ’ਚ ਰੋਜ਼ਾਨਾ 2ਜੀ.ਬੀ. ਡਾਟਾ ਨਾਲ ਫ੍ਰੀ ਕਾਲਿੰਗ ਦੀ ਵੀ ਸੁਵਿਧਾ ਮਿਲਦੀ ਹੈ। ਇਨ੍ਹਾਂ ਤੋਂ ਇਲਾਵਾ ਮੈਸੇਜਿੰਗ ਸਮੇਤ ਕਈ ਤਰ੍ਹਾਂ ਦੇ ਓ.ਟੀ.ਟੀ. ਕੰਟੈਂਟ ਦੀ ਮੁਫਤ ਸਬਸਕਰੀਪਸ਼ਨ ਵੀ ਕੰਪਨੀਆਂ ਆਫਰ ਕਰਦੀਆਂ ਹਨ।

ਵੋਡਾਫੋਨ-ਆਈਡੀਆ ਦੇ 2ਜੀ.ਬੀ. ਰੋਜ਼ਾਨਾ ਡਾਟਾ ਵਾਲੇ ਪਲਾਨਸ

PunjabKesari
ਵੋਡਾਫੋਨ-ਆਈਡੀਆ ਨੇ ਰੋਜ਼ਾਨਾ 2ਜੀ.ਬੀ. ਡਾਟਾ ਵਾਲੇ 4 ਰਿਚਾਰਜ ਪਲਾਨਸ ਪੇਸ਼ ਕੀਤੇ ਹਨ। ਇਹ ਰਿਚਾਰਜ ਪਲਾਨ 595 ਰੁਪਏ, 395 ਰੁਪਏ, 187 ਰੁਪਏ ਅਤੇ 97 ਰੁਪਏ ਦੀ ਕੀਮਤ ਨਾਲ ਉਪਲੱਬਧ ਕੀਤੇ ਗਏ ਹਨ। ਵੀ.ਆਈ. ਦੇ ਸਾਰੇ ਪਲਾਨਸ ’ਚ ਅਨਲਿਮਟਿਡ ਕਾਲਿੰਗ, ਰੋਜ਼ਾਨਾ 2ਜੀ.ਬੀ. ਡਾਟਾ ਅਤੇ ਰੋਜ਼ਾਨਾ 100 ਐੱਸ.ਐੱਮ.ਐੱਸ. ਦੀ ਸੁਵਿਧਾ ਦਿੱਤੀ ਜਾ ਰਹੀ ਹੈ।

595 ਰੁਪਏ ਵਾਲੇ ਪਲਾਨ ਨੂੰ 56 ਦਿਨਾਂ ਦੀ ਮਿਆਦ ਨਾਲ ਲਿਆਇਆ ਗਿਆ ਹੈ ਜਿਸ ’ਚ ਜੀ5 ਦੀ ਇਕ ਦੀ ਸਬਸਕਰੀਪਸ਼ਨ ਵੀ ਮਿਲਦੀ ਹੈ। 395 ਰੁਪਏ ਵਾਲੇ ਰਿਚਾਰਜ ਪਲਾਨ ’ਚ 71 ਦਿਨਾਂ ਦੀ ਮਿਆਦ ਮਿਲਦੀ ਹੈ ਜਦਕਿ 187 ਰੁਪਏ ਵਾਲੇ ਰਿਚਾਰਜ ਪਲਾਨ ਨੂੰ 28 ਦਿਨਾਂ ਦੀ ਮਿਆਦ ਨਾਲ ਲਿਆਇਆ ਗਿਆ ਹੈ। ਇਨ੍ਹਾਂ ਤੋਂ ਇਲਾਵਾ 97 ਰੁਪਏ ਵਾਲੇ ਰਿਚਾਰਜ ਪਲਾਨ ’ਤੇ ਕੰਪਨੀ 18 ਦਿਨਾਂ ਦੀ ਮਿਆਦ ਆਫਰ ਕਰ ਰਹੀ ਹੈ।

ਭਾਰਤੀ ਏਅਰਟੈੱਲ ਦੇ 2ਜੀ.ਬੀ. ਰੋਜ਼ਾਨਾ ਡਾਟਾ ਵਾਲੇ ਪਲਾਨਸ

PunjabKesari
ਏਅਰਟੈੱਲ ਰੋਜ਼ਾਨਾ 2ਜੀ.ਬੀ. ਡਾਟਾ ਵਾਲੇ 6 ਪਲਾਨਸ ਆਫਰ ਕਰਦੀ ਹੈ। ਇਨ੍ਹਾਂ ’ਚ 2698 ਰੁਪਏ, 2498 ਰੁਪਏ, 698 ਰੁਪਏ, 599 ਰੁਪਏ, 349 ਰੁਪਏ ਅਤੇ 298 ਰੁਪਏ ਵਾਲੇ ਪਲਾਨਸ ਸ਼ਾਮਲ ਹਨ। ਇਹ ਸਾਰੇ ਪਲਾਨਸ ਅਨਲਿਮਟਿਡ ਕਾਲਿੰਗ ਦੀ ਸੁਵਿਧਾ ਨਾਲ ਆਉਂਦੇ ਹਨ ਪਰ ਇਨ੍ਹਾਂ ’ਚੋਂ 2698 ਅਤੇ 2498 ਰੁਪਏ ਵਾਲੇ ਪਲਾਨ ਦੀ ਮਿਆਦ ਇਕ ਸਾਲ ਦੀ ਹੈ। 2698 ਰੁਪਏ ਵਾਲੇ ਪਲਾਨ ਨਾਲ ਕੰਪਨੀ ਇਕ ਸਾਲ ਲਈ ਮੁਫਤ  Disney+ Hotstar VIP ਦੀ ਸਬਸਕਰੀਪਸ਼ਨ ਵੀ ਦਿੰਦੀ ਹੈ।

ਹੁਣ ਗੱਲ ਕਰੀਏ ਸਾਰੇ ਪਲਾਨਸ ਦੀ ਮਿਆਦ ਦੀ ਤਾਂ 698 ਰੁਪਏ ਵਾਲੇ ਪਲਾਨ ਨੂੰ 84 ਦਿਨਾਂ ਦੀ ਮਿਆਦ ਨਾਲ ਲਿਆਇਆ ਗਿਆ ਹੈ। ਉੱਥੇ 599 ਰੁਪਏ ਅਤੇ 499 ਰੁਪਏ ਵਾਲੇ ਪਲਾਨ ’ਚ 56 ਦਿਨਾਂ ਦੀ ਮਿਆਦ ਮਿਲਦੀ ਹੈ। ਇਨ੍ਹਾਂ ਤੋਂ ਇਲਾਵਾ 349 ਰੁਪਏ ਅਤੇ 298 ਰੁਪਏ ਵਾਲੇ ਪਲਾਨ ’ਚ 28 ਦਿਨ ਦੀ ਮਿਆਦ ਆਫਰ ਕੀਤੀ ਜਾ ਰਹੀ ਹੈ। 599 ਰੁਪਏ ਵਾਲੇ ਪਲਾਨ ’ਚ Disney+ Hotstar ਅਤੇ 399 ਰੁਪਏ ਵਾਲੇ ਪਲਾਨ ’ਚ Amazon Prime ਦੀ ਮੈਂਬਰ ਸ਼ਿਪ ਕੰਪਨੀ ਦਿੰਦੀ ਹੈ।

ਜਿਓ ਦੇ 2ਜੀ.ਬੀ. ਰੋਜ਼ਾਨਾ ਡਾਟਾ ਵਾਲੇ ਪਲਾਨਸ

PunjabKesari
ਰਿਲਾਇੰਸ ਜਿਓ ਨੇ ਰੋਜ਼ਾਨਾ 2ਜੀ.ਬੀ. ਡਾਟਾ ਦੇਣ ਵਾਲੇ 6 ਪ੍ਰੀਪੇਡ ਰਿਚਾਰਜ ਪਲਾਨਸ ਆਫਰ ਕੀਤੇ ਹਨ। ਇਨ੍ਹਾਂ ’ਚ 2599 ਰੁਪਏ, 2399 ਰੁਪਏ, 599 ਰੁਪਏ 598 ਰੁਪਏ, 444 ਰੁਪਏ ਅਤੇ 249 ਰੁਪਏ ਵਾਲੇ ਪਲਾਨਸ ਸ਼ਾਮਲ ਹਨ। ਇਨ੍ਹਾਂ ਸਾਰਿਆਂ ’ਚ ਜਿਓ-ਤੋਂ-ਜਿਓ ਅਨਲਿਮਟਿਡ ਕਾਲਿੰਗ ਅਤੇ ਹੋਰ ਨੈੱਟਵਰਕ ’ਤੇ ਕਾਲਿੰਗ ਲਈ 1000 ਮਿੰਟਸ ਆਫਰ ਕੀਤੇ ਜਾਂਦੇ ਹਨ।

ਜਿਓ ਦੇ 2599 ਰੁਪਏ ਅਤੇ 2399 ਰੁਪਏ ਵਾਲੇ ਪਲਾਨ ’ਚ ਇਕ ਸਾਲ ਦੀ ਮਿਆਦ ਮਿਲਦੀ ਹੈ ਜਦਕਿ 598 ਰੁਪਏ ਅਤੇ 444 ਰੁਪਏ ਵਾਲੇ ਪਲਾਨ ਦੀ ਮਿਆਦ 56 ਦਿਨਾਂ ਦੀ ਹੈ। ਇਨ੍ਹਾਂ ਤੋਂ ਇਲਾਵਾ 599 ਰੁਪਏ ਵਾਲੇ ਪਲਾਨ ’ਚ 84 ਦਿਨਾਂ ਦੀ ਅਤੇ 249 ਰੁਪਏ ਵਾਲੇ ਪਲਾਨ ’ਚ 28 ਦਿਨਾਂ ਦੀ ਮਿਆਦ ਕੰਪਨੀ ਆਫਰ ਕਰ ਰਹੀ ਹੈ।


Karan Kumar

Content Editor

Related News