ਸਫਰ ਦੇ ਦੌਰਾਨ ਕਾਰ ''ਚ ਜਰੂਰ ਹੋਣੇ ਚਾਹੀਦੇ ਹਨ ਇਹ ਕੰਮ ਦੇ ਗੈਜੇਟਸ

Tuesday, Nov 29, 2016 - 02:38 PM (IST)

ਸਫਰ ਦੇ ਦੌਰਾਨ ਕਾਰ ''ਚ ਜਰੂਰ ਹੋਣੇ ਚਾਹੀਦੇ ਹਨ ਇਹ ਕੰਮ ਦੇ ਗੈਜੇਟਸ

ਜਲੰਧਰ - ਨਵੀਆਂ ਕਾਰਜ਼ ''ਚ ਕੰਪਨੀਆਂ ਕਈ ਤਰ੍ਹਾਂ ਦੀਆਂ ਪ੍ਰੀ-ਲੋਡੇਡ ਐਕਸੇਸਰੀਜ਼ ਦੇ ਰਹੀ ਹਨ , ਜੋ ਸਫਰ ਦੇ ਦੌਰਾਨ ਕਾਫੀ ਕੰਮ ਦੀ ਸਾਬਤ ਹੁੰਦੀਆਂ ਹਨ, ਪਰ ਜੇਕਰ ਤੁਹਾਡੇ ਕੋਲ ਥੋੜ੍ਹੀ ਪੁਰਾਣੀ ਕਾਰ ਹੈ ਤਾਂ ਅਜਿਹੇ ''ਚ ਤੁਹਾਨੂੰ ਕੁੱਝ ਗੈਜਟਸ ਆਪਣੀ ਗੱਡੀ ''ਚ ਲਗਾ ਲੈਣੇ ਚਾਹੀਦੇ ਹਨ ਜੋ ਯਾਤਰਾ ਕਰਦੇ ਸਮੇਂ ਤੁਹਾਡੀ ਬੇਹੱਦ ਮਦਦ ਕਰਣਗੇ।

 

ਕਾਰ ''ਚ ਜਰੂਰ ਹੋਣੇ ਚਾਹੀਦੇ ਹਨ ਇਹ 5 ਗੈਜੇਟਸ-

1. ਕਾਰ ਚਾਰਜਰ- car charger

ਸਵੇਰੇ-ਸਵੇਰੇ ਘਰ ਤੋਂ ਨਿਕਲਦੇ ਸਮੇਂ ਕਈ ਵਾਰ ਇਹ ਧਿਆਨ ''ਚ ਆਉਂਦਾ ਹੈ ਕਿ ਫੋਨ ਤਾਂ ਚਾਰਜ ਕੀਤਾ ਹੀ ਨਹੀਂ ਹੈ। ਅਜਿਹੇ ''ਚ ਜੇਕਰ ਤੂਹਾਡੀ ਕਾਰ ''ਚ ਚਾਰਜਰ ਲਗਾ ਹੋਵੇਗਾ ਤਾਂ ਤੁਹਾਨੂੰ ਕੋਈ ਚਿੰਤਾ ਨਹੀਂ ਰਹੇਗੀ। ਤੁਹਾਨੂੰ ਦੱਸ ਦਈਏ ਕਿ ਕਾਰ ਚਾਰਜਰ ਦੀ ਕੀਮਤ 150 ਰੁਪਏ ਤੋਂ ਸ਼ੁਰੂ ਹੁੰਦੀ ਹੈ ਅਤੇ ਇਹ ਆਸਾਨੀ ਨਾਲ ਕਿਸੇ ਵੀ ਕਾਰ ਐਕਸੇਸਰੀਜ ਦੀ ਦੁਕਾਨ ਤੋਂ ਮਿਲ ਜਦੇ ਹਨ। 

 

2. GPS ਨੈਵੀਗੇਸ਼ਨ-

 

ਕਾਰ ''ਚ ਨੈਵੀਗੇਸ਼ਨ ਸਿਸਟਮ ਦਾ ਲਗਾ ਹੋਣਾ ਬੇਹੇਦ ਜਰੂਰੀ ਹੋ ਗਿਆ ਹੈ। ਨਵੇਂ ਮਾਡਲਸ ''ਚ ਤਾਂ ਇਹ ਪਹਿਲਾਂ ਤੋਂ ਹੀ ਲਗਾ ਹੁੰਦਾ ਹੈ, ਮਗਰ ਸਾਰੇ ਕਾਰਾਂ ''ਚ ਅਜਿਹਾ ਨਹੀਂ ਹੈ। ਇਨ੍ਹਾਂ ਦੀ ਕੀਮਤ 7000 ਰੁਪਏ ਤੋਂ ਸ਼ੁਰੂ ਹੁੰਦੀ ਹੈ। ਇਸ ਤੋਂ ਇਲਾਵਾ ਤੁਸੀਂ ਆਪਣੇ ਪੁਰਾਣੇ ਸਮਾਰਟਫੋਨ ਨੂੰ ਵੀ ਗੂਗਲ ਮੈਪਸ ਦੀ ਮਦਦ ਨਾਲ ਨੈਵੀਗੇਸ਼ਨ ਡਿਵਾਇਸ ਦੀ ਤਰ੍ਹਾਂ ਇਸਤੇਮਾਲ ਕਰ ਸਕਦੇ ਹੋ।

 

3. ਟਾਇਰ ਪ੍ਰੈਸ਼ਰ ਮਾਨਿਟਰ-

ਅਕਸਰ ਅਸੀਂ ਲੋਕ ਧਿਆਨ ਨਹੀਂ ਦਿੰਦੇ ਕਿ ਟਾਇਰ ਦਾ ਪ੍ਰੇਸ਼ਰ ਕਿੰਨਾ ਹੈ। ਤੁਹਾਨੂੰ ਦੱਸ ਦਈਏ ਕਿ ਠੀਕ ਪ੍ਰੇਸ਼ਰ ਬਣਿਆ ਰਹੇ ਤਾਂ ਡਰਾਈਵਿੰਗ ਸੁਵਿਧਾਜਨਕ ਰਹਿੰਦੀ ਹੈ ਅਤੇ ਫਿਊਲ ਵੀ ਜ਼ਿਆਦਾ ਖਰਚ ਨਹੀਂ ਹੁੰਦਾ। ਇਸ ਪ੍ਰੈਸ਼ਰ ਮਾਨੀਟਰਿੰਗ ਸਿਸਟਮ ਨੂੰ ਖਰੀਦਣ ਲਈ ਤੁਹਾਨੂੰ ਘੱਟ ਤੋਂ ਘੱਟ 750 ਰੁਪਏ ਖਰਚ ਕਰਨੇ ਹੋਣਗੇ। ਇਸ ਨਾਲ ਤੁਸੀਂ ਬਿਨਾਂ ਮੁਸ਼ਕਿਲ ਦੇ ਮਾਨਿਟਰ ਕਰ ਸਕੋਗੇ ਕਿ ਟਾਇਰ ਦਾ ਪ੍ਰੇਸ਼ਰ ਠੀਕ ਹੈ ਜਾਂ ਨਹੀਂ।

 

4. ਹਾਇਡ੍ਰੋਲਿਕ ਕਾਰ ਜੈੱਕ-

ਅਜਿਹਾ ਕਦੇ ਵੀ ਹੋ ਸਕਦਾ ਹੈ ਕਿ ਯਾਤਰਾ ਦੇ ਦੌਰਾਨ ਟਾਇਰ ਪੈਂਚਰ ਹੋ ਜਾਵੇ ਜਾਂ ਕਿਸ ਹੋਰ ਵਜ੍ਹਾ ਨਾਲ ਹੱਵਾ ਨਿਕਲ ਜਾਏ। ਇਸ ਹਲਾਤ ''ਚ ਤੁਹਾਡੀ ਮਦਦ ਲਈ ਕੋਈ ਨਾਂ ਹੋਵੇ ਤਾਂ ਤੁਹਾਨੂੰ ਹਾਇਡ੍ਰੋਲਿਕ ਕਾਰ ਜੈੱਕ ਹੋਣ ਨਾਲ ਮਦਦ ਮਿਲ ਸਕਦੀ ਹੈ। ਤੁਸੀਂ ਇਸਦੀ ਮਦਦ ਨਾਲ ਬਿਨ੍ਹਾਂ ਜ਼ਿਆਦਾ ਜ਼ੋਰ ਲਗਾਏ ਬਿਨਾਂ ਟਾਇਰ ਬਦਲ ਸਕਦੇ ਹੋ। ਕਰੀਬ 800 ਰੁਪਏ ''ਚ ਤੁਹਾਨੂੰ 2 ਟਨ ਕੈਰੀ ਕਪੈਸਿਟੀ ਵਾਲਾ ਅਜਿਹਾ ਜੈੱਕ ਮਿਲ ਜਾਵੇਗਾ।

 

5. ਡੈਸ਼ ਕੈਮ -

ਭਾਰਤ ''ਚ ਸੜਕ ਦੁਰਘਟਨਾਵਾਂ ਦੀ ਤਾਦਾਦ ਪਹਿਲਾਂ ਤੋਂ ਕਾਫ਼ੀ ਵੱਧ ਗਈ ਹੈ। ਇਸ ਲਈ ਹੁਣ ਇਹ ਜਰੂਰੀ ਹੈ ਕਿ ਤੁਸੀ ਕਾਰ ''ਚ ਡੈਸ਼ ਕੈਮ ਲਗਾ ਕੇ ਰੱਖੋ। ਇਸ ਨਾਇਟ ਵਿਜ਼ਨ ਨੂੰ ਸਪਾਰਟ ਕਰਨ ਵਾਲੇ ਕੈਮਰਿਆਂ ਨੂੰ ਡੈਸ਼ਬੋਰਡ ''ਤੇ ਰੱਖਿਆ ਜਾਂਦਾ ਹੈ ਜੋ ਕਾਰ ਚਲਾਉਂਦੇ ਸਮੇਂ ਸੜਕ ਦੀ ਵੀਡੀਓ ਬਣਾਉਂਦੇ ਹਨ ਅਤੇ ਸੜਕ ਦੁਰਘਟਨਾ ਹੋਣ ''ਤੇ ਉਸ ਦੀ ਠੀਕ ਵਜ੍ਹਾ ਦਾ ਵੀ ਪਤਾ ਲਗਾਉਣ ''ਚ ਮਦਦ ਕਰਦੇ ਹੋ।


Related News