ਸਮਾਰਟਫੋਨ ''ਚ ਮੌਜੂਦ Duplicates Contacts ਨੰਬਰਜ਼ ਨੂੰ ਡਲੀਟ ਕਰਨ ਦੇ ਇਹ ਹਨ ਦੋ ਬਿਹਤਰੀਨ ਤਰੀਕੇ
Tuesday, Jul 04, 2017 - 09:13 PM (IST)

ਜਲੰਧਰ— ਨਵਾਂ ਸਮਾਰਟਫੋਨ ਲੈਣ ਤੋਂ ਬਾਅਦ ਸਭ ਤੋਂ ਜ਼ਿਆਦਾ ਪਰੇਸ਼ਾਨੀ Contact Transfer ਕਰਨ 'ਚ ਆਉਂਦੀ ਹੈ। ਕਈ ਯੂਜ਼ਰਸ Contact ਨੰਬਰ ਨੂੰ ਸਿਮ 'ਚ ਕਾਪੀ ਕਰ ਈ-ਮੇਲ ਆਈ.ਡੀ ਨਾਲ ਵੀ ਸਿੰਕ ਕਰ ਦਿੰਦੇ ਹਨ। ਕਈ ਵਾਰ ਇਕ Contact 2 ਤੋਂ 3 ਵਾਰ ਸੇਵ ਹੋ ਜਾਂਦੇ ਹਨ। ਡੁਪਲੀਕੇਟ Contact ਨੂੰ ਡਲੀਟ ਕਰਨ 'ਚ ਕਾਫੀ ਸਮਾਂ ਲੱਗਦਾ ਹੈ। ਇਸ ਦੇ ਚੱਲਦੇ ਅਸੀਂ ਤੁਹਾਨੂੰ ਇਕ ਇਸ ਤਰ੍ਹਾਂ ਦਾ ਤਰੀਕਾ ਦਸ ਰਹੇ ਹਾਂ ਜਿਸ ਨਾਲ ਤੁਸੀਂ ਡੁਪਲੀਕੇਟ Contact ਨੂੰ ਡਲੀਟ ਕਰ ਸਕਦੇ ਹੋ। ਇਸ ਦੇ ਲਈ ਦੋ ਤਰੀਕੇ ਹਨ। ਪਹਿਲਾਂ ਤਰੀਕਾ ਐਪ ਦੇ ਜ਼ਰੀਏ ਅਤੇ ਦੂਜਾ ਜੀ.ਮੇਲ ਦੇ ਜ਼ਰੀਏ।
ਕਿਵੇਂ ਕਰੀਏ ਡੁਪਲੀਕੇਟ Contact ਨੂੰ ਡਲੀਟ?
ਐਪ ਦੇ ਜ਼ਰੀਏ ਇਸ ਤਰ੍ਹਾਂ ਕਰੇ ਡੁਪਲੀਕੇਟ Contact ਡਲੀਟ:
1. ਸਭ ਤੋਂ ਪਹਿਲਾਂ ਗੂਗਲ ਪਲੇ ਸਟੋਰ 'ਤੇ Simpler Merge Duplicates ਐਪ ਨੂੰ ਡਾਊਨਲੋਡ ਕਰ ਇੰਸਟਾਲ ਕਰੇ।
2. ਇਸ ਦੇ ਬਾਅਦ ਐਪ ਓਪਨ ਕਰੇ। ਇਸ ਨਾਲ ਫੋਨ ਸਾਰੇ Contact ਸਕੈਨ ਹੋ ਜਾਣਗੇ।
3. ਹੁਣ ਫੋਨ ਸਕਰੀਨ 'ਤੇ ਸਾਰੇ Contact, ਡੁਪਲੀਕੇਟ Contact ਨਾਲ ਦਿਖਾਈ ਦੇਣਗੇ। ਇੱਥੇ ਤੁਹਾਨੂੰ ਇਕ Merge ਬਟਨ ਦਿਖਾਈ ਦਵੇਗਾ। ਇਸ 'ਤੇ ਕਲਿਕ ਕਰਨਾ ਹੋਵੇਗਾ।
4. ਇਸ ਨਾਲ ਸਾਰੇ ਡੁਪਲੀਕੇਟ Contact ਡਲੀਟ/ Merge ਹੋ ਜਾਣਗੇ।
Gmail ਦੇ ਜ਼ਰੀਏ ਇਸ ਤਰ੍ਹਾਂ ਕਰੇ ਡੁਪਲੀਕੇਟ Contact ਡਲੀਟ:
1.ਇਸ ਦੇ ਲਈ ਤੁਹਾਨੂੰ ਜੀ.ਮੇਲ ਲਾਗਈਨ ਕਰਨਾ ਹੋਵੇਗਾ।
2.ਇੱਥੇ ਤੁਹਾਨੂੰ ਗੂਗਲ ਲਿਖਿਆ ਦਿਖਾਈ ਦਵੇਗਾ, ਉਸਦੇ ਬਿਲਕੁਲ ਥੱਲੇ ਜੀ.ਮੇਲ ਲਿਖਿਆ ਹੋਵੇਗੇ। ਉਸ 'ਤੇ ਕਲਿਕ ਕਰਨਾ ਹੋਵੇਗਾ।
3.ਇੱਥੇ ਤੁਹਾਨੂੰ Contact 'ਤੇ ਕਲਿਕ ਕਰਨਾ ਹੈ। ਇਸ 'ਤੇ ਕਲਿਕ ਕਰਦੇ ਹੀ ਤੁਹਾਡੇ ਸਾਰੇ Contact ਨੰਬਰ ਸਾਹਮਣੇ ਆ ਜਾਣਗੇ।
4. ਇਸ ਦੇ ਬਾਅਦ Find Duplicates ਆਪਸ਼ਨ 'ਤੇ ਕਲਿਕ ਕਰੇ। ਇੱਥੋ ਤੁਸੀਂ ਡੁਪਲੀਕੇਟ Contact ਨੂੰ ਡਲੀਟ ਅਤੇ Merge ਕਰ ਸਕਦੇ ਹੋ।