ਇਹ ਹਨ ਦੁਨੀਆ ਦੀਆਂ ਸਭ ਤੋਂ ਜ਼ਿਆਦਾ ਇਸਤੇਮਾਲ ਕੀਤੀਆਂ ਜਾਣ ਵਾਲੀਆਂ ਐਪਸ
Saturday, Sep 02, 2017 - 01:13 AM (IST)

ਜਲੰਧਰ—ਕਾਮਸਕੋਰ ਦੀ ਹਾਲ 'ਚ ਆਈ ਰਿਪੋਰਟ ਮੁਤਾਬਕ 18 ਤੋਂ 34 ਸਾਲਾਂ ਦੀ ਉਮਰ ਵਾਲੇ ਲੋਕ ਕਰੀਬ 20 ਘੰਟੇ ਆਪਣੇ ਸਮਾਰਟਫੋਨ 'ਚ ਇਨ੍ਹਾਂ ਐਪਸ ਦੀ ਜ਼ਿਆਦਾ ਵਰਤੋਂ ਕਰਦੇ ਹਨ। ਇਹ ਐਪਸ ਐਪਸ ਦੀ ਮਦਦ ਨਾਲ ਅਸੀਂ ਇਕ ਟੈਪ 'ਚ ਆਪਣੇ ਛੋਟੇ-ਵੱਡੇ ਕੰਮ ਆਸਾਨੀ ਨਾਲ ਘਰ ਬੈਠੇ ਹੀ ਪੂਰਾ ਕਰ ਲੈਂਦੇ ਹਾਂ। ਇਸ ਦੇ ਨਾਲ ਹੀ ਇਹ ਸਾਡੇ ਇਕ ਮਨੋਰੰਜਨ ਦਾ ਸਾਧਨ ਵੀ ਹੈ। ਇਸ ਖਬਰ 'ਚ ਅਸੀਂ ਤੁਹਾਨੂੰ ਦੱਸਾਂਗੇ ਕਿ ਕਿਹੜੀਆਂ ਹਨ ਟਾਪ 10 ਐਪਸ, ਜਿਨ੍ਹਾਂ ਦੀ ਵਰਤੋਂ ਸਭ ਤੋਂ ਜ਼ਿਆਦਾ ਕੀਤੀ ਜਾਂਦੀ ਹੈ।
1. ਫੇਸਬੁੱਕ
81 ਫੀਸਦੀ ਯੂਜ਼ਰਸ ਫੇਸਬੁੱਕ ਦਾ ਇਸਤੇਮਾਲ ਕਰਦੇ ਹਨ। ਫੇਸਬੁੱਕ ਜਿਵੇਂ ਕਿ ਸਾਰਿਆਂ ਨੂੰ ਪਤਾ ਹੋਵੇਗਾ ਇਕ ਸੋਸ਼ਲ ਨੈੱਟਵਰਕਿੰਗ ਸਾਈਟ ਹੈ। ਹਾਲਾਂਕਿ, ਇਸ ਦੀ ਸ਼ੁਰੂਆਤ ਨੈੱਟਵਰਕਿੰਗ ਸਾਈਟ ਦੇ ਤੌਰ 'ਤੇ ਹੋਈ ਸੀ, ਪਰ ਹੁਣ ਇਸ 'ਚ ਕਈ ਨਵੇਂ ਫੀਚਰਸ ਜੁੜ ਚੁੱਕੇ ਹਨ। ਇਸ ਨਾਲ ਯੂਜ਼ਰਸ ਦਾ ਇਸ ਐਪ ਨੂੰ ਲੈ ਕੇ ਅਨੁਭਵ ਹੋਰ ਬਿਹਤਰ ਹੁੰਦਾ ਜਾ ਰਿਹਾ ਹੈ।
2. ਯੂਟਿਊਬ
ਇਸ ਐਪ ਦਾ ਇਸਤੇਮਾਲ 71 ਫੀਸਦੀ ਯੂਜ਼ਰਸ ਕਰਦੇ ਹਨ। ਯੂਟਿਊਬ 'ਤੇ ਤੁਸੀਂ ਆਪਣੀ ਪੰਸਦ ਦੀ ਵੀਡੀਓਜ਼ ਅਤੇ Music Enjoy ਕਰ ਸਕਦੇ ਹੋ। ਸਮੇਂ ਦੇ ਨਾਲ ਯੂਟਿਊਬ ਕਮਾਈ ਦਾ ਵੀ ਸਾਧਨ ਬਣਦਾ ਜਾ ਰਿਹਾ ਹੈ।
3. ਫੇਸਬੁੱਕ ਮੈਸੇਂਜਰ
68 ਫੀਸਦੀ ਯੂਜ਼ਰਸ ਫੇਸਬੁੱਕ ਮੈਸੇਂਜਰ ਐਪ ਦਾ ਇਸਤੇਮਾਲ ਕਰਦੇ ਹਨ। ਫੇਸਬੁੱਕ ਮੈਸੇਂਜਰ ਜਿਵੇਂ ਕਿ ਨਾਂ ਤੋਂ ਹੀ ਪਤਾ ਚੱਲ ਜਾਂਦਾ ਹੈ ਕਿ ਇਹ ਇਕ ਮੈਸੇਜਿੰਗ ਐਪ ਹੈ। ਪਹਿਲੇ ਇਹ ਫੇਸਬੁੱਕ 'ਚ ਵੀ ਉਪਲੱਬਧ ਸੀ। ਬਾਅਦ 'ਚ ਇਸ ਨੂੰ ਫੇਸਬੁੱਕ ਤੋਂ ਵੱਖ ਐਪ ਦੀ ਤਰ੍ਹਾਂ ਪੇਸ਼ ਕੀਤਾ ਗਿਆ।
4. ਗੂਗਲ ਸਰਚ
61 ਫੀਸਦੀ ਯੂਜ਼ਰਸ ਇਸ ਐਪ ਦੀ ਵਰਤੋਂ ਕਰਦੇ ਹਨ। ਗੂਗਲ ਨੂੰ ਇਸ ਸਮੇਂ ਦਾ ਸਭ ਤੋਂ Popular Browser ਕਿਹਾ ਜਾਣਾ ਗਲਤ ਨਹੀਂ ਹੋਵੇਗਾ। ਯੂਜ਼ਰਸ ਨੂੰ ਕਿਸੇ ਵੀ ਵਿਸ਼ੇ 'ਤੇ ਜਾਣਕਾਰੀ ਚਾਹੀਦੀ ਹੈ ਤਾਂ ਸਭ ਤੋਂ ਪਹਿਲਾਂ ਉਹ ਗੂਗਲ 'ਤੇ ਸਰਚ ਕਰਦੇ ਹਨ। ਸਰਚ ਕਰਨ ਲਈ ਜ਼ਿਆਦਾ ਤਰ ਯੂਜ਼ਰਸ ਗੂਗਲ ਦੀ ਹੀ ਵਰਤੋਂ ਕਰਦੇ ਹਨ।
5. ਗੂਗਲ ਮੈਪਸ
57 ਫੀਸਦੀ ਲੋਕ ਇਸ ਐਪ ਦੀ ਵਰਤੋਂ ਕਰਦੇ ਹਨ। ਪਹਿਲਾਂ ਗੂਗਲ ਮੈਪ ਇਨ੍ਹਾਂ Popular ਐਪ ਨਹੀਂ ਸੀ, ਕਿਉਂਕਿ ਭਾਰਤ ਦੇ ਨਕਸ਼ੇ ਮੁਤਾਬਕ ਉਸ ਨੂੰ ਸਟੀਕ ਨਹੀਂ ਮੰਨਿਆ ਜਾਂਦਾ ਸੀ। ਇਸ ਐਪ 'ਚ ਸਮੇਂ ਦੇ ਨਾਲ-ਨਾਲ ਸੁਧਾਰ ਆਉਂਦਾ ਰਿਹਾ। ਅੱਜ ਦੇ ਸਮੇਂ 'ਚ ਗੂਗਲ ਮੈਪਸ ਲੋਕਾਂ ਦੇ ਲਈ ਬਿਹਤਰ ਮਹੱਤਵਪੂਰਨ ਹੋ ਗਿਆ ਹੈ।
6. ਇੰਸਟਾਗ੍ਰਾਮ
50 ਫੀਸਦੀ ਯੂਜ਼ਰਸ ਇਸ ਐਪ ਦੀ ਵਰਤੋਂ ਕਰਦੇ ਹਨ। ਇਸ 'ਚ ਯੂਜ਼ਰਸ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਵੀ ਅਪਲੋਡ ਕਰ ਸਕਦੇ ਹਨ। ਨਵੇਂ ਨਵੇਂ ਫੀਚਰਸ ਨਾਲ ਹੌਲੀ-ਹੌਲੀ ਲੋਕਾਂ 'ਚ ਇਸ cra੍ਰe ਵੀ ਵਧ ਰਿਹਾ ਹੈ।
7. ਸਨੈਪਚੈਟ
ਇਸ ਐਪ ਦੀ ਵੀ ਲੋਕ 50 ਫੀਸਦੀ ਵਰਤੋਂ ਕਰਦੇ ਹਨ। ਇਸ 'ਚ ਯੂਜ਼ਰਸ ਪਹਿਲੇ ਸਿਰਫ ਲਾਈਵ ਤਸਵੀਰਾਂ ਹੀ ਸ਼ੇਅਰ ਕਰ ਪਾਉਂਦੇ ਸਨ। ਹੁਣ ਇਸ ਨੂੰ ਅਪਡੇਟ ਕੀਤਾ ਗਿਆ ਹੈ। ਯੂਜ਼ਰਸ ਹੁਣ ਗੈਲਰੀ ਤੋਂ ਵੀ ਇਸ 'ਚ ਤਸਵੀਰ ਵੀਡੀਓਜ਼ ਪੋਸਟ ਕਰ ਸਕਦੇ ਹਨ।
8. ਗੂਗਲ ਪਲੇਅ
47 ਫੀਸਦੀ ਲੋਕ ਇਸ ਦੀ ਵਰਤੋਂ ਕਰਦੇ ਹਨ। ਇਸ ਐਪ ਤੋਂ ਐਂਡਰਾਇਡ ਯੂਜ਼ਰਸ ਐਪਸ ਡਾਉਨਲੋਡ ਕਰ ਸਕਦੇ ਹਨ।
9.ਜੀਮੇਲ
44 ਫੀਸਦੀ ਯੂਜ਼ਰਸ ਇਸ ਦੀ ਵਰਤੋਂ ਕਰਦੇ ਹਨ। ਜੀਮੇਲ ਇਕ ਮੇਲ ਸੇਵਾ ਹੈ। ਇਹ ਐਪ ਦੀ ਵੱਡੀ ਗਿਣਤੀ 'ਚ ਯੂਜ਼ਰਸ ਵਰਤੋਂ ਕਰਦੇ ਹਨ।
10. Pandora
41 ਫੀਸਦੀ ਯੂਜ਼ਰਸ ਇਸ ਐਪ ਦੀ ਵਰਤੋਂ ਕਰਦੇ ਹਨ। Pandora ਇਕ Music ਐਪ ਹੈ। ਇਸ 'ਚ ਯੂਜ਼ਰਸ ਆਪਣੀ ਪੰਸਦ ਦੇ ਗਾਣਿਆਂ ਨੂੰ Personalised ਕਰ ਸਕਦੇ ਹਨ। ਇਸ ਐਪਸ ਨੂੰ ਮਿਊਜਿਕ ਲਵਰਸ ਦੁਆਰਾ ਬਹੁਤ ਪੰਸਦ ਕੀਤਾ ਜਾਂਦਾ ਹੈ।