ਇਨ੍ਹਾਂ ਬਿਹਤਰੀਨ ਫੀਚਰਸ ਨਾਲ ਲੈਸ ਹੋਵੇਗਾ iOS-10

Tuesday, Jun 14, 2016 - 11:33 AM (IST)

ਇਨ੍ਹਾਂ ਬਿਹਤਰੀਨ ਫੀਚਰਸ ਨਾਲ ਲੈਸ ਹੋਵੇਗਾ iOS-10
ਜਲੰਧਰ-ਐਪਲ ਨੇ ਆਪਣੇ 27ਵੇਂ ਐਨੁਅਲ ਈਵੈਂਟ ''ਚ ਆਪ੍ਰੇਟਿੰਗ ਸਿਸਟਮ ਆਈ.ਓ.ਐੱਸ -10 ਦੇ ਦਸਵੇਂ ਅਡੀਸ਼ਨ ਦਾ ਐਲਾਨ ਕੀਤਾ ਹੈ। ਐਪਲ ਅਨੁਸਾਰ ਆਈ.ਓ.ਐੱਸ ਦਾ ਇਹ ਅਡੀਸ਼ਨ ਹੁਣ ਤੱਕ ਦੇ ਸਭ ਤੋਂ ਸ਼ਾਨਦਾਰ ਫੀਚਰਸ ਵਾਲਾ ਆਪ੍ਰੇਟਿੰਗ ਸਿਸਟਮ ਹੈ । ਇਸ ਦੇ ਨਵੇਂ ਫੀਚਰ ਗਾਹਕਾਂ ਦੀ ਸਹੂਲਤ ਨੂੰ ਧਿਆਨ ''ਚ ਰੱਖ ਕੇ ਇਸ ਤਰੀਕੇ ਨਾਲ ਬਣਾਏ ਗਏ ਹਨ ਜਿਸ ਨਾਲ ਗਾਹਕ ਆਪਣੇ ਆਪ ਨੂੰ ਇਸ ਨਾਲ ਜੋੜ ਸਕਣ । 
 
ਇਸ ਦੀਆਂ ਖਾਸ ਗੱਲਾਂ ਇਹ ਹਨ - 
1-ਆਈ.ਓ.ਐੱਸ-10 ''ਚ ਲਾਕਸਕ੍ਰੀਨ ਨੂੰ ਫਿਰ ਤੋਂ ਨਵੇਂ ਡਿਜ਼ਾਇਨ ਨਾਲ ਪੇਸ਼ ਕੀਤਾ ਗਿਆ ਹੈ । 
2 -ਐਪਲ ਮਿਊਜ਼ਿਕ ਐਪ ''ਚ ਸੁਧਾਰ ਕੀਤਾ ਗਿਆ ਹੈ ਹੁਣ ਇਸ ''ਚ ਗਾਨੇ ਦੇ ਲਿਰਿਕਸ ਨੂੰ ਵੀ ਦੇਖਿਆ ਜਾ ਸਕਦਾ ਹੈ। 
3 - ਸਮਾਰਟ ਕੀਬੋਰਡ ਕਈ-ਭਾਸ਼ਾਵਾਂ ''ਚ ਟਾਈਪਿੰਗ ਦੀ ਸਹੂਲਤ ਨਾਲ ਆਵੇਗਾ। 
4 -  ਫੋਟੋ ਐਪ ਦੀ ਕੁਆਲਿਟੀ ''ਚ ਸੁਧਾਰ ਕੀਤਾ ਗਿਆ ਹੈ ਅਤੇ ਇਸ ''ਚ ਸ਼ੇਅਰ ਕਰਨ ਦੇ ਫੀਚਰ ਨੂੰ ਹੋਰ ਵੀ ਵਧੀਆ ਬਣਾਇਆ ਗਿਆ ਹੈ । 
5 - ਐਪਲ ਮੈਪ ''ਚ ਵੀ ਸੁਧਾਰ ਕੀਤਾ ਗਿਆ ਹੈ ਅਤੇ ਇਸ ਨੂੰ ਥਰਡ ਪਾਰਟੀ ਤੱਕ ਵਧਾਇਆ ਗਿਆ ਹੈ । 
6 -  ਐਪਲ ਦੇ ਨਿਊਜ਼ ਐਪ ''ਚ ਹੁਣ ਆਟੋਮੈਟਿਕ ਅਤੇ ਬ੍ਰੇਕਿੰਗ ਨਿਊਜ਼ ਅਪਡੇਟ ਹੋਵੇਗੀ । 
7 - ਮੈਸੇਜ ਐਪ ''ਚ ਹੁਣ ਇਮੋਜੀ ਅਤੇ ਭਵਿੱਖਬਾਣੀ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ ।
8 - ਐਪਲ ਸੀਰੀ ''ਚ ਵੀ ਕਾਫੀ ਸੁਧਾਰ ਕੀਤਾ ਗਿਆ ਹੈ। ਇਸ ਦੁਆਰਾ ਹੁਣ ਤੁਸੀਂ ਵਟਸਐਪ ਮੈਸੇਜ, ਓਬੇਰ ਬੁਕਿੰਗ ਰਾਈਡਜ਼, ਸਕਾਇਪ ਕਾਲ ਆਦਿ ਵੀ ਕਰ ਸਕਦੇ ਹੋ।
9 - ਹੋਮਕਿੱਟ ਨੂੰ ਹੁਣ ਯੂਜ਼ਰਜ਼ ਇਕ ਐਪ ਦੀ ਮਦਦ ਨਾਲ ਘਰ ਦੀਆਂ ਕਈ ਡਿਵਾਈਸਿਸ ਨੂੰ ਕੰਟਰੋਲ ਕਰਨ ਜਿਵੇਂ ਕਿ ਲਾਈਟ ਸੈਟਿੰਗ, ਏਅਰਕੰਡੀਸ਼ਨਿੰਗ ਅਤੇ ਸਿਕਿਓਰਿਟੀ ''ਚ ਮਦਦ ਕਰ ਸਕਦੀ ਹੈ। 
10- ਆਈਫੋਨ ਨੂੰ ਕਾਲਿੰਗ ਲਈ ਵੀ ਯੂਜ਼ ਕੀਤਾ ਜਾਂਦਾ ਹੈ ਜਿਸ ''ਚ ਪਹਿਲੀ ਵਾਰ ਵਿਜ਼ੁਅਲ ਵਾਇਸਮੇਲ ਦਾ ਫੀਚਰ ਦਿੱਤਾ ਗਿਆ ਹੈ।

Related News