ਹੜ੍ਹ ਪ੍ਰਭਾਵਿਤ ਲੋਕਾਂ ਨਾਲ ਡੱਟ ਕੇ ਖੜ੍ਹਿਆ ਮਨਕੀਰਤ ਔਲਖ, ਦਾਨ ਕੀਤੇ 10 ਹੋਰ ਟਰੈਕਟਰ
Sunday, Sep 21, 2025 - 10:48 AM (IST)

ਐਂਟਰਟੇਨਮੈਂਟ ਡੈਸਕ- ਪੰਜਾਬੀ ਗਾਇਕ ਮਨਕੀਰਤ ਔਲਖ ਨੇ ਪੰਜਾਬ ਦੇ ਹੜ੍ਹ ਪੀੜਤਾਂ ਨਾਲ ਕੀਤਾ ਆਪਣਾ ਵਾਅਦਾ ਇਕ ਵਾਰ ਫਿਰ ਨਿਭਾਇਆ ਹੈ। ਦਰਅਸਲ ਗਾਇਕ ਨੇ ਹੜ੍ਹ ਪ੍ਰਭਾਵਿਤ ਲੋਕਾਂ ਅਤੇ ਪਿੰਡਾਂ ਦੀ ਮਦਦ ਲਈ 10 ਹੋਰ ਟਰੈਕਟਰ ਦਾਨ ਕੀਤੇ ਹਨ। ਇਸ ਸਬੰਧੀ ਗਾਇਕ ਨੇ ਇਕ ਪੋਸਟ ਸਾਂਝੀ ਕਰਕੇ ਜਾਣਕਾਰੀ ਦਿੱਤੀ ਹੈ।
ਇਹ ਵੀ ਪੜ੍ਹੋ: ਵੱਡੀ ਖਬਰ; ਡਿੱਗ ਗਈ ਅਕੈਡਮੀ ਦੀ ਛੱਤ, 5 ਜਵਾਕਾਂ ਸਣੇ 7 ਜਣਿਆਂ ਦੀ ਮੌਤ
ਉਨ੍ਹਾਂ ਪੋਸਟ ਕਰ ਲਿਖਿਆ, ਸੰਤ ਮਹਾਰਾਜ ਅਜੀਤ ਸਿੰਘ ਜੀ ਹੰਸਾਲੀ ਵਾਲਿਆਂ ਦੀਆਂ ਬੇਅੰਤ ਕਿਰਪਾ ਨਾਲ ਸਾਡੀ ਪੂਰੀ ਟੀਮ ਨੇ ਸੰਤ ਪਰਮਜੀਤ ਸਿੰਘ ਜੀ ਤੋਂ ਅਸੀਸਾਂ ਲਈਆਂ ਅਤੇ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਸਾਹਿਬ ਵਿੱਚ ਵੀ ਦਰਸ਼ਨ ਕਰਕੇ ਅਸੀਸਾਂ ਪ੍ਰਾਪਤ ਕੀਤੀਆਂ। ਅੱਜ ਅਸੀਂ ਨਿਮਰਤਾ ਨਾਲ ਹੋਰ 10 ਟ੍ਰੈਕਟਰਾਂ ਦੀ ਸੇਵਾ ਸਮਰਪਿਤ ਕਰ ਰਹੇ ਹਾਂ, ਜੋ ਕਿ ਬਾਬਾ ਸਤਨਾਮ ਸਿੰਘ ਜੀ (ਕਾਰ ਸੇਵਾ ਗੁਰੂ ਕੇ ਬਾਗ ਵਾਲਿਆਂ) ਦੀ ਰਹਿਨੁਮਾਈ ਵਿੱਚ ਲੋੜਵੰਦਾਂ ਲਈ ਭੇਜੇ ਜਾ ਰਹੇ ਹਨ। ਇਹ ਟ੍ਰੈਕਟਰ ਹੜ੍ਹਾਂ ਨਾਲ ਪ੍ਰਭਾਵਿਤ ਇਲਾਕਿਆਂ ਵਿੱਚ ਤੇ ਹੋਰ ਜਿੱਥੇ ਵੀ ਲੋੜ ਹੋਵੇ, ਹੜ੍ਹਾਂ ਤੋਂ ਬਾਅਦ ਵੀ , ਸੇਵਾ ਲਈ ਵਰਤੇ ਜਾਣਗੇ।
ਇਹ ਵੀ ਪੜ੍ਹੋ: ਕਪਿਲ ਸ਼ਰਮਾ ਸ਼ੋਅ 'ਤੇ ਛਾਏ ਸੰਕਟ ਦੇ ਬੱਦਲ, ਮਿਲਿਆ 25 ਕਰੋੜ ਰੁਪਏ ਦਾ ਕਾਨੂੰਨੀ ਨੋਟਿਸ
ਦੱਸ ਦੇਈਏ ਕਿ ਮਨਕੀਰਤ ਔਲਖ ਪ੍ਰਭਾਵਿਤ ਲੋਕਾਂ ਨੂੰ ਸਹਾਇਤਾ ਅਤੇ ਦਿਲਾਸਾ ਪ੍ਰਦਾਨ ਕਰਨ ਲਈ ਰਾਹਤ ਟੀਮਾਂ ਦੇ ਨਾਲ ਲਗਾਤਾਰ ਕੰਮ ਕਰ ਰਹੇ ਹਨ। ਇਸ ਤੋਂ ਪਹਿਲਾਂ ਵੀ ਗਾਇਕ ਵੱਲੋਂ ਟਰੈਕਟਰ ਦਾਨ ਕੀਤੇ ਗਏ ਸਨ।
ਇਹ ਵੀ ਪੜ੍ਹੋ: ਹੋ ਗਿਆ ਡਰੋਨ ਹਮਲਾ, ਮਾਰੇ ਗਏ 70 ਲੋਕ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8