8,000 ਰੁਪਏ ਤੋਂ 30,000 ਰੁਪਏ ਦੀ ਪ੍ਰਾਇਸ ਰੇਂਜ ''ਚ ਹਨ ਇਹ ਬਿਹਤਰੀਨ ਲੈਪਟਾਪਸ
Saturday, Apr 29, 2017 - 03:49 PM (IST)
ਜਲੰਧਰ- ਸਮਾਰਟਫੋਨਸ, ਲੈਪਟਾਪਸ ਜਿਹੀਆਂ ਡਿਵਾਈਸਿਸ ਸਾਡੀ ਰੋਜ਼ ਦੀ ਜਿੰਦਗੀ ''ਚ ਕਾਫ਼ੀ ਅਹਿਮ ਹਨ। ਇਨ੍ਹਾਂ ਰਾਹੀਂ ਅਸੀ ਕਈ ਕੰਮਾਂ ਨੂੰ ਅਸਾਨੀ ਨਾਲ ਕਰ ਸਕਦੇ ਹਾਂ। ਇਨ੍ਹਾਂ ''ਚੋ ਇਕ ਮਹੱਤਵਪੁਰਨ ਡਿਵਾਇਸ ਲੈਪਟਾਪ ਹੈ । ਉਂਝ ਤਾਂ ਲੈਪਟਾਪ ਦੇ ਕਈ ਵੇਰਿਅੰਟਸ ਅਤੇ ਮਾਡਲਸ ਮਾਰਕੀਟ ''ਚ ਉਪਲੱਬਧ ਹਨ। ਪਰ ਅਸੀਂ ਤੁਹਾਡੇ ਲਈ ਕੁੱਝ ਅਜਿਹੇ ਲੈਪਟਾਪਸ ਦੀ ਲਿਸਟ ਲੈ ਕੇ ਆਏ ਹਾਂ, ਜਿਨ੍ਹਾਂ ਰਾਹੀਂ ਤੁਸੀਂ ਆਪਣੇ ਲਈ ਬਿਹਤਰ ਲੈਪਟਾਪ ਚੁੱਣ ਸਕਦੇ ਹੋ। ਇਹ ਲਿਸਟ ਅਸੀਂ 8,000 ਰੁਪਏ ਤੋਂ 30,000 ਰੁਪਏ ਦੇ ਪ੍ਰਾਇਸ ਰੇਂਜ ''ਚ ਈ-ਕਾਮਰਸ ਵੈੱਬਸਾਇਟਸ ''ਤੇ ਸਰਚ/ਰਿਸਰਚ ਕਰਕੇ ਕੱਢੀ ਹੈ ਅਤੇ ਇਸ ਦੇ ਆਧਾਰ ''ਤੇ ਅਸੀਂ ਤੁਹਾਨੂੰ ਇਸ ਲੈਪਟਾਪਸ ਬਾਰੇ ''ਚ ਦੱਸਣ ਜਾ ਰਹੇ ਹਾਂ।
Micromax Canvas Lapbook
ਕੀਮਤ- 8,990 ਰੁਪਏ
ਜੇਕਰ ਤੁਸੀਂ 10,000 ਰੁਪਏ ਤੱਕ ਦਾ ਲੈਪਟਾਪ ਲੈਣਾ ਚਾਹੁੰਦੇ ਹੋ ਤਾਂ ਮਾਇਕ੍ਰੋਮੈਕਸ ਦਾ ਇਹ ਲੈਪਟਾਪ ਤੁਹਾਡੇ ਲਈ ਬੈਸਟ ਹੈ। ਇਸ ''ਚ 11.6 ਇੰਚ ਦੀ ਡਿਸਪਲੇ, ਇੰਟੈੱਲ ਐਟਮ ਪ੍ਰੋਸੈਸਰ ਅਤੇ 2 ਜੀ. ਬੀ ਰੈਮ ਨਾਲ ਲੈਸ ਹੈ। ਇਸ ''ਚ 32 ਜੀ. ਬੀ ਦੀ ਇੰਟਰਨਲ ਮੈਮਰੀ ਦਿੱਤੀ ਗਈ ਹੈ। ਇਸ ''ਚ 2 ਯੂ. ਐੱਸ. ਬੀ ਪੋਰਟਸ, ਐੱਚ. ਡੀ. ਐੱਮ. ਆਈ ਪੋਰਟਸ ਆਪਸ਼ਨਜ਼ ਵੀ ਦਿੱਤੇ ਗਏ ਹਨ।
iBALL Compbook Exemplaire : ਕੀਮਤ-12,000 ਰੁਪਏ
ਇਸ ''ਚ 14 ਇੰਚ ਦੀ ਡਿਸਪਲੇ ਦਿੱਤੀ ਗਈ ਹੈ, ਜਿਸਦੀ ਰੈਜ਼ੋਲਿਊਸ਼ਨ 1366x768 ਪਿਕਸਲ ਹੈ। ਇਹ ਲੈਪਟਾਪ ਇੰਟੈੱਲ ਐਟਾਮ ਪ੍ਰੋਸੈਸਰ ਅਤੇ 2 ਜੀ. ਬੀ ਰੈਮ ਨਾਲ ਲੈਸ ਹੈ। ਇਸ ''ਚ 32 ਜੀ. ਬੀ ਦੀ ਇੰਟਰਨਲ ਮੈਮਰੀ ਦਿੱਤੀ ਗਈ ਹੈ। ਇਸ ''ਚ ਮਾਇਕ੍ਰੋਸਾਫਟ ਵਿੰਡੋਡ ows 10 ਦਿੱਤਾ ਗਿਆ ਹੈ। ਇਸ ''ਚ 2 ਯੂ. ਐੱਸ. ਬੀ 2.0 ਪੋਰਟਸ, ਮਿੰਨੀ ਐੱਚ. ਡੀ. ਐੱਮ. ਆਈ ਪੋਰਟ ਆਪਸ਼ਨ ਵੀ ਦਿੱਤੇ ਗਏ ਹਨ। ਇਸ ''ਚ 10,000 ਐੱਮ. ਏ. ਐੱਚ ਦੀ ਬੈਟਰੀ ਦਿੱਤੀ ਗਈ ਹੈ।
HP 15-BG002AU:
ਕੀਮਤ-24,490 ਰੁਪਏ
ਇਸ ''ਚ 15.6 ਇੰਚ ਦੀ ਡਿਸਪਲੇ ਰੈਜ਼ੋਲਿਊਸ਼ਨ 1366x768 ਪਿਕਸਲ ਹੈ। ਇਹ ਲੈਪਟਾਪ ਕਵਾਡ-ਕੋਰ AMD A8 ਪ੍ਰੋਸੈਸਰ ਅਤੇ 4 ਜੀ. ਬੀ ਰੈਮ ਨਾਲ ਲੈਸ ਹੈ। ਇਸ ''ਚ 1 ਟੀ. ਬੀ ਦੀ ਹਾਰਡ ਡਰਾਇਵ ਦਿੱਤੀ ਗਈ ਹੈ। ਇਹ ਵਿੰਡੋਜ਼ 10 ''ਤੇ ਕੰਮ ਕਰਦਾ ਹੈ। ਇਸ ''ਚ 3 ਯੂ. ਐੱਸ. ਬੀ 3.0 ਪੋਰਟ, 2 ਯੂ. ਐੱਸ. ਬੀ 2.0 ਪੋਰਟਸ, ਈਥਰਨੈੱਟ, ਐੱਚ. ਡੀ. ਐੱਮ. ਆਈ ਪੋਰਟ ਜਿਹੇ ਫੀਚਰਸ ਦਿੱਤੇ ਗਏ ਹਨ।
