ਇਹ ਹਨ ਦੁਨੀਆ ਦੇ 4 ਸਭ ਤੋਂ Slim ਸਮਾਰਟਫੋਨਸ

Wednesday, Aug 23, 2017 - 08:59 PM (IST)

ਇਹ ਹਨ ਦੁਨੀਆ ਦੇ 4 ਸਭ ਤੋਂ Slim ਸਮਾਰਟਫੋਨਸ

ਜਲੰਧਰ—ਟੈਕਨਾਲਜੀ ਦੇ ਲਗਾਤਾਰ ਵਿਸਤਾਰ ਨਾਲ ਸਮਾਰਟਫੋਨ ਬਾਜ਼ਾਰ 'ਚ ਕਈ ਹੈਂਡਸੈੱਟ ਪੇਸ਼ ਕੀਤੇ ਗਏ ਹਨ। ਕੰਪਨੀਆਂ ਯੂਜ਼ਰਸ ਦੀ ਜ਼ਰੂਰਤਾਂ ਨੂੰ ਧਿਆਨ 'ਚ ਰੱਖ ਕੇ ਹੀ ਫੋਨ ਲਾਂਚ ਕਰਦੀ ਹੈ। ਹਰ ਫੋਨ ਨੂੰ ਕਿਸੇ ਨਾ ਕਿਸੇ ਖੂਬੀ ਨਾਲ ਪੇਸ਼ ਕੀਤਾ ਜਾਂਦਾ ਹੈ। ਕਿਸੇ ਸਮਾਰਟਫੋਨ ਦਾ ਕੈਮਰਾ ਵਧੀਆ ਹੁੰਦਾ ਹੈ ਤਾਂ ਕਿਸੇ ਦੀ ਬੈਟਰੀ। ਫੋਨ ਨੂੰ ਇਸ ਤਰ੍ਹਾਂ ਡਿਜਾਈਨ ਕੀਤਾ ਜਾਂਦਾ ਹੈ ਕਿ ਯੂਜ਼ਰਸ ਉਸ ਨੂੰ ਆਸਾਨੀ ਨਾਲ ਇਸਤੇਮਾਲ ਕਰ ਸਕਨ। ਇਸ ਪੋਸਟ 'ਚ ਅਸੀਂ ਤੁਹਾਨੂੰ ਕੁਝ ਅਜਿਹੇ ਸਮਾਰਟਫੋਨਸ ਬਾਰੇ ਦੱਸਾਂਗੇ ਜੋ ਕਾਫੀ ਸਲਿਮ ਅਤੇ ਸਲੀਕ ਹੈ। 
Vivo V5 Max
ਇਹ ਦੁਨੀਆ ਦਾ ਸਭ ਤੋਂ ਪਤਲਾ ਹੈਂਡਸੈੱਟ ਹੈ। ਇਸ ਫੋਨ ਦੀ ਮੋਟਾਈ ਕਰੀਬ 4.75MM ਹੈ। ਇਸ ਫੋਨ ਦਾ ਡਿਜਾਈਨ ਕਾਫੀ ਸਲੀਕ ਹੈ। ਇਸ 'ਚ 5.5 ਇੰਚ ਦੀ ਫੁੱਲ ਐੱਚ.ਡੀ ਡਿਸਪਲੇਅ ਦਿੱਤੀ ਗਈ ਹੈ। ਡਿਊਲ ਸਿਮ ਸਪੋਰਟ ਇਹ ਫੋਨ 1.7 Ghz ਸਨੈਪਡਰੈਗਨ ਪ੍ਰੋਸੈਸਰ ਅਤੇ 2 ਜੀ.ਬੀ ਰੈਮ ਨਾਲ ਆਉਂਦਾ ਹੈ। ਇਸ 'ਚ 16 ਜੀ.ਬੀ ਇੰਟਰਨਲ ਸਟੋਰੇਜ ਦਿੱਤੀ ਗਈ ਹੈ। 
OPPO R5
ਇਸ ਫੋਨ ਦੀ ਮੋਟਾਈ ਕਰੀਬ 4.85 MM ਹੈ। ਡਿਜਾਈਨ ਦੇ ਮਾਮਲੇ 'ਚ ਇਹ ਫੋਨ ਕਾਫੀ ਸ਼ਾਨਦਾਰ ਹੈ। ਇਸ 'ਚ 5.2 ਇੰਚ ਦੀ ਫੁੱਲ ਐੱਚ.ਡੀ ਡਿਸਪਲੇਅ ਦਿੱਤੀ ਗਈ ਹੈ। ਇਹ ਫੋਨ ਸਨੈਪਡਰੈਗਨ 615 ਆਕਟਾ-ਕੋਰ ਪ੍ਰੋਸੈਸਰ ਅਤੇ 2 ਜੀ.ਬੀ ਰੈਮ ਨਾਲ ਲੈਸ ਹੈ। ਇਸ 'ਚ 16 ਜੀ.ਬੀ ਦੀ ਇੰਟਰਨਲ ਮੈਮਰੀ ਦਿੱਤੀ ਗਈ ਹੈ। ਫੋਟੋਗ੍ਰਾਫੀ ਲਈ ਇਸ 'ਚ 13 ਮੈਗਾਪਿਕਸਲ ਦਾ ਰਿਅਰ ਅਤੇ 5 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। 
Micromax Canvas Silver5
ਇਹ ਦੁਨੀਆ ਦਾ ਅਜਿਹਾ ਤੀਸਰਾ ਫੋਨ ਹੈ ਜੋ ਸਭ ਤੋਂ ਸਲਿਮ ਹੈ। ਇਹ ਫੋਨ 5.1 MM ਮੋਟਾ ਹੈ। ਐਂਡ੍ਰਾਇਡ 5.0.2 ਲਾਲੀਪਾਪ 'ਤੇ ਕੰਮ ਕਰਨ ਵਾਲਾ ਇਹ ਫੋਨ 4.8 ਇੰਚ ਸਕਰੀਨ ਨਾਲ ਆਉਂਦਾ ਹੈ। ਇਹ ਫੋਨ 1.2 Ghz ਕਵਾਡ-ਕੋਰ ਕਵਾਲਕਾਮ ਸਨੈਪਡਰੈਗਨ 410 ਪ੍ਰੋਸੈਸਰ ਅਤੇ 2 ਜੀ.ਬੀ ਰੈਮ ਨਾਲ ਲੈਸ ਹੈ। ਫੋਟੋਗ੍ਰਾਫੀ ਲਈ ਇਸ 'ਚ 8 ਮੈਗਾਪਿਕਸਲ ਦਾ ਰਿਅਰ ਕੈਮਰਾ ਅਤੇ 5 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਫੋਨ ਨੂੰ ਪਾਵਰ ਦੇਣ ਲਈ ਇਸ 'ਚ 2,000 mAh ਦੀ ਬੈਟਰੀ ਦਿੱਤੀ ਗਈ ਹੈ। 
Gionee Elife S5.1
ਇਸ ਸਮਾਰਟਫੋਨ ਦੀ ਮੋਟਾਈ ਕਰੀਬ 5.15MM ਹੈ। ਇਸ 'ਚ 4.80 ਇੰਚ ਦੀ ਟੱਚ ਸਕਰੀਨ ਡਿਸਪਲੇਅ ਹੈ। ਇਹ ਫੋਨ 1.7Ghz ਆਕਟਾ-ਕੋਰ ਮੀਡੀਆਟੇਤ MT6592 ਪ੍ਰੋਸੈਸਰ ਅਤੇ 1 ਜੀ.ਬੀ ਰੈਮ ਨਾਲ ਲੈਸ ਹੈ। ਇਸ 'ਚ 16 ਜੀ.ਬੀ ਦੀ ਇੰਟਰਨਲ ਮੈਮਰੀ ਦਿੱਤੀ ਗਈ ਹੈ। ਫੋਨ ਨੂੰ ਪਾਵਰ ਦੇਣ ਲਈ ਇਸ 'ਚ 2,050 mAh ਦੀ ਬੈਟਰੀ ਦਿੱਤੀ ਗਈ ਹੈ। ਫੋਟੋਗ੍ਰਾਫੀ ਲਈ ਇਸ 'ਚ 8 ਮੈਗਾਪਿਕਸਲ ਦਾ ਰਿਅਰ ਕੈਮਰਾ ਅਤੇ 5 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। 


Related News