ਬਿਨ੍ਹਾਂ ਪੈਸੇ ਖਰਚ ਕੀਤੇ ਆਨਲਾਈਨ ਮੂਵੀਜ਼ ਦੇਖਣ ਲਈ ਇਹ ਹਨ ਬੈਸਟ ਐਂਡਰਾਇਡ ਐਪਸ

06/24/2018 1:31:25 PM

ਜਲੰਧਰ-ਆਨਲਾਈਨ ਮੂਵੀਜ਼ ਅਤੇ ਟੀ. ਵੀ. ਸ਼ੋਅ ਲਈ ਨੈਟਪਿਕਸਲ ਅਤੇ ਹਾਟਸਟਾਰ ਵਰਗੀਆਂ ਐਪਸ ਅਤੇ ਵੈੱਬਸਾਈਟਾਂ ਬਹੁਤ ਮਸ਼ਹੂਰ ਹਨ। ਯੂਜ਼ਰਸ ਇਨ੍ਹਾਂ ਐਪਸ ਅਤੇ ਵੈੱਬਸਾਈਟਾਂ 'ਤੇ ਜਾ ਕੇ ਆਪਣੀ ਪਸੰਦ ਦੀ ਕੋਈ ਵੀ ਸ਼ੋਅ ਅਤੇ ਫਿਲਮ ਦੇਖ ਸਕਦੇ ਹਨ ਪਰ ਅਜਿਹਾ ਕਰਨ ਲਈ ਯੂਜ਼ਰਸ ਨੂੰ ਸਬਸਕ੍ਰਿਪਸ਼ਨ ਲੈਣਾ ਪੈਂਦਾ ਹੈ ਪਰ ਜੇਕਰ ਤੁਸੀਂ ਬਿਨ੍ਹਾਂ ਪੈਸੇ ਖਰਚ ਕੀਤੇ ਮੂਵੀਜ ਦੇ ਮਜ਼ਾ ਲੈਣਾ ਚਾਹੁੰਦੇ ਹੋ ਤਾਂ ਅੱਜ ਇਸ ਲਿਸਟ 'ਚ ਕੁਝ ਅਜਿਹੇ ਐਪਸ ਮੌਜੂਦ ਹਨ, ਜਿਨ੍ਹਾਂ ਤੋਂ ਤੁਸੀਂ ਬਿਨ੍ਹਾਂ ਕਿਸੇ ਸਬਸਕ੍ਰਿਪਸ਼ਨ ਦੇ ਫਿਲਮਾਂ ਦੇਖ ਸਕਦੇ ਹੋ।

 

1. ਕ੍ਰੈਕਲ-ਮੂਵੀਜ਼ ਅਤੇ ਟੀ. ਵੀ (Crackle – Movies &TV )-
ਜੇਕਰ ਤੁਸੀਂ ਐਂਡਰਾਇਡ 'ਤੇ ਫਰੀ 'ਚ ਫਿਲਮਾਂ ਦੇਖਣਾ ਚਾਹੁੰਦੇ ਹੋ ਤਾਂ ਇਹ ਸਭ ਤੋਂ ਮਸ਼ਹੂਰ ਐਪ ਹੈ। ਕ੍ਰੈਕਲ- ਮੂਵੀਜ਼ ਐਂਡ ਟੀ. ਵੀ. ਤੁਹਾਡੇ ਫੋਨ 'ਤੇ ਹਾਲੀਵੁੱਡ ਮੂਵੀ ਅਤੇ ਟੀ. ਵੀ. ਸ਼ੋਅ ਦੇਖਣ ਦੀ ਆਗਿਆ ਦਿੰਦਾ ਹੈ। ਇੱਥੇ ਕਈ ਮਸ਼ਹੂਰ ਟਾਈਟਲ ਵਰਗੇ ਇਨਪਲੇਅ ਐਕਸਪ੍ਰੈਸ, ਬਿਗ ਡੈਡੀ, ਜੁਆਏ ਡਾਰਟ, ਲੇਅਰ ਕੇਕ, ਐੱਮ. ਆਰ. ਡੀਡ, ਪੈਨਿਕ ਰੂਮ,SWA ,SNATHH, ਵਰਗੀਆਂ ਫਿਲਮਾਂ ਉਪਲੱਬਧ ਹਨ। ਇਸ 'ਚ ਹਰ ਮਹੀਨੇ ਨਵੀਂ ਮੂਵੀਜ਼ ਐਡ ਕੀਤੀ ਜਾਂਦੀ ਹੈ, ਜੋ ਤੁਹਾਨੂੰ ਇੱਥੇ ਹਾਜ਼ਾਰਾਂ ਫੁੱਲ ਟੀ. ਵੀ. ਸੀਰੀਅਲ ਐਪੀਸੋਡ ਵੀ ਮਿਲਣਗੇ। ਕ੍ਰੈਕਲ ਪਲੇਅ ਸਟੋਰ ਤੋਂ ਡਾਊਨਲੋਡ ਕੀਤੀ ਜਾ ਸਕਦੀ ਹੈ।

 

2. ਟੂਬੀ ਟੀ. ਵੀ. (Tubi TV )-
ਟੂਬੀ ਟੀ. ਵੀ. ਨੈੱਟਪਿਕਸਲ ਦਾ ਇਕ ਬਿਹਤਰੀਨ ਵਿਕਰੇਤਾ ਸਾਬਿਤ ਹੋਵੇਗਾ। ਇਸ ਐਪ ਦੇ ਰਾਹੀਂ ਤੁਸੀਂ ਮੂਵੀ ਅਤੇ ਟੀ. ਵੀ. ਸ਼ੋਅ ਨੂੰ ਦੇਖ ਸਕਦੇ ਹੋ। ਟੂਬੀ ਟੀ. ਵੀ. ਐਂਡਰਾਇਡ, ਆਈ. ਓ. ਐੱਸ, ਰੋਕੂ, ਐਪਲ, ਐਕਸ ਬਾਕਸਅਤੇ ਪਲੇਅ ਸਟੇਸ਼ਨ ਵਰਗੇ ਪਲੇਟਫਾਰਮ ਮੌਜੂਦ ਹਨ। ਟੂਬੀ ਟੀ. ਵੀ. 'ਚ ਕਈ ਆਪਸ਼ਨ ਦਿੱਤੇ ਗਏ ਹਨ। ਇਨ੍ਹਾਂ 'ਤੇ ਜਾ ਕੇ ਤੁਸੀਂ ਕਾਮੇਡੀ , ਡਰਾਮਾ, ਹਾਰਰ ਥ੍ਰਿਲਰ, ਰੋਮਾਂਸ, ਐਕਸ਼ਨ, ਡਾਕੂਮੈਂਟਰੀ ਅਤੇ ਫੈਮਿਲੀ ਮੂਵੀ ਨੂੰ ਦੇਖ ਸਕਦੇ ਹੋ। ਇਸ ਐਪ ਨੂੰ 1 ਲੱਖ 91 ਹਜ਼ਾਰ ਤੋਂ ਵੀ ਜ਼ਿਆਦਾ ਯੂਜ਼ਰਸ ਤੋਂ ਗੂਗਲ ਪਲੇਅ ਸਟੋਰ 'ਤੇ ਰਿਵਿਊ ਮਿਲ ਚੁੱਕਿਆ ਹੈ।

 

3. ਮੇਗਾ ਬਾਕਸ ਐੱਚ. ਡੀ. (Mega Box HD)-
ਇਹ ਇਕ ਨਵੀਂ ਫਰੀ ਫਿਲਮਾਂ ਉਪਲੱਬਧ ਕਰਵਾਉਣ ਵਾਲੀ ਐਂਡਰਾਇਡ ਐਪ ਹੈ, ਜੋ ਕਿ ਸ਼ੋਅ ਬਾਕਸ ਦੇ ਬਰਾਬਰ ਹੈ। ਇਹ ਸਾਈਜ਼ 'ਚ ਬਹੁਤ ਛੋਟੀ ਐਪ ਹੈ। ਇਸ ਦਾ ਸਾਈਜ਼ ਸਿਰਫ 1.8 ਐੱਮ. ਬੀ. ਹੈ। ਇਹ ਯੂਜ਼ਰਸ ਨੂੰ ਆਪਣੇ ਐਂਡਰਾਇਡ 'ਤੇ ਦੋ ਵੱਖ-ਵੱਖ ਕੁਆਲਿਟੀ 360p ਅਤੇ 720p 'ਚ ਫਰੀ ਫਿਲਮਾਂ ਸਟਰੀਮ ਕਰਨ ਲਈ ਆਗਿਆ ਦਿੰਦਾ ਹੈ।

 

4. ਵਿਊਸਟੀਰ (Viewster)-
ਆਨਲਾਈਨ ਮੂਵੀ ਅਤੇ ਟੀ. ਵੀ ਸ਼ੋਅ ਲਈ ਵਿਊਸਟੀਰ ਵੀ ਇਕ ਵਧੀਆ ਆਪਸ਼ਨ ਹੈ। ਵਿਊਸਟੀਰ ਐਂਡਰਾਇਡ ਅਤੇ ਆਈ. ਓ. ਐੱਸ. 'ਤੇ ਵੀ ਉਪਲੱਬਧ ਹੈ। ਇਸ ਦੇ ਲਈ ਤੁਹਾਨੂੰ ਕੋਈ ਵੀ ਮਹੀਨੇਵਾਰ ਸਬਸਕ੍ਰਿਪਸ਼ਨ ਨਹੀਂ ਦੇਣਾ ਹੋਵੇਗਾ। ਵਿਊਸਟੀਰ 'ਚ ਸਿੱਧਾ ਆਨਲਾਈਨ ਸਟ੍ਰੀਮਿੰਗ ਹੀ ਇਸ ਦੀ ਸਭ ਤੋਂ ਵੱਡੀ ਖਾਸੀਅਤ ਹੈ। ਵਿਊਸਟੀਰ ਦੀ ਵਰਤੋਂ ਕਰਨ ਦੇ ਲਈ ਤੁਹਾਨੂੰ ਵੀ ਕਿਸੇ ਤਰ੍ਹਾਂ ਦੀ ਰਜਿਸਟਰੇਸ਼ਨ ਨਹੀਂ ਕਰਨਾ ਹੋਵੇਗਾ। ਇਸ ਐਪ ਨੂੰ 73 ਹਜ਼ਾਰ ਤੋਂ ਜ਼ਿਆਦਾ ਯੂਜ਼ਰਸ ਨੇ ਗੂਗਲ ਪਲੇਅ ਸਟੋਰ 'ਤੇ ਰਿਵਿਊ ਦਿੱਤਾ ਹੈ।
 

 

5. ਸਿਨੇਮਾ ਬਾਕਸ (Cinema Box)-
ਇਹ ਕ੍ਰੋਮ ਕਾਸਟ ਸਪੋਰਟ, ਆਫਲਾਈਨ ਮੋਡ, ਕਿਡਸ ਮੋਡ ਅਤੇ ਸਬ ਟਾਈਟਲ ਸਪੋਰਟ ਵਰਗੀਆਂ ਸਹੂਲਤਾਂ ਦੇ ਨਾਲ ਇਕ ਬਿਹਤਰੀਨ ਮੂਵੀ ਐਪਲੀਕੇਸ਼ਨ ਹੈ। ਇਹ ਪਲੇਅ ਸਟੋਰ 'ਚ ਉਪਲੱਬਧ ਨਹੀਂ ਹੈ ਪਰ ਤੁਹਾਡੇ ਸਮਾਰਟਫੋਨ 'ਤੇ ਇਸ ਨੂੰ ਡਾਊਨਲੋਡ ਅਤੇ ਇੰਸਟਾਲ ਕਰਨ ਲਈ ਸਟੈਬ ਬਾਏ ਸਟੈਪ ਟਿਊਟੋਰਿਅਲ ਹੈ, ਜਿਸ ਤੋਂ ਤੁਸੀਂ ਜਾਣ ਸਕਦੇ ਹੋ ਕਿ ਇਸ ਕਿਵੇ ਡਾਊਨਲੋਡ ਕੀਤਾ ਜਾ ਸਕਦਾ ਹੈ।

 

6. ਸਨੈਗਫਿਲਮ (SnagFilms)-
ਸਨੈਗਫਿਲਮ ਇਕ ਬਿਹਤਰੀਨ ਮੂਵੀ ਐਪ ਹੈ। ਤੁਸੀਂ ਇਸ ਤੋਂ ਆਨ ਲਾਈਨ ਮੂਵੀਜ਼ ਨੂੰ ਦੇਖ ਸਕਦੇ ਹੋ। ਸਨੈਗਫਿਲਮ ਐਂਡਰਾਇਡ ਅਤੇ ਆਈ. ਓ. ਐੱਸ. ਦੋਵਾਂ ਹੀ ਪਲੇਟਫਾਰਮ 'ਤੇ ਮੌਜੂਦ ਹੈ। ਇਸ ਦੀ ਖਾਸੀਅਤ ਅਪਡੇਸ਼ਨ ਹੈ। ਸਨੈਗਫਿਲਮ 'ਚ ਹਰ ਰੋਜ਼ ਆਟੋ ਅਪਡੇਸ਼ਨ ਹੁੰਦਾ ਹੈ। ਇਸ ਦੇ ਚੱਲਦੇ ਹਰ ਰੋਜ਼ ਸੈਕਸ਼ਨ ਨੂੰ ਰੀਫ੍ਰੈਸ਼ ਕਰਨ ਲਈ ਜਰੂਰਤ ਨਹੀਂ ਪੈਂਦੀ ਹੈ। ਐਪ ਨੂੰ ਗੂਗਲ ਪਲੇਅ ਸਟੋਰ 'ਤੇ 5 ਹਜ਼ਾਰ ਤੋਂ ਜ਼ਿਆਦਾ ਯੂਜ਼ਰਸ ਨੇ ਰਿਵਿਊ ਦਿੱਤੇ ਹਨ। ਇਸ ਦੇ ਨਾਲ ਫਰੀ 'ਚ ਕਾਰਟੂਨ ਦੇਖਣ ਲਈ ਕਾਰਟੂਨ ਐੱਚ. ਡੀ. ਐਪ ਦੀ ਵੀ ਵਰਤੋਂ ਕੀਤੀ ਜਾ ਸਕਦੀ ਹੈ।
 


Related News