ਫ਼ੋਨ 'ਚੋਂ ਤੁਰੰਤ ਹਟਾਓ ਇਹ ਐਪਸ, ਨਹੀਂ ਤਾਂ ਹੋ ਸਕਦੇ ਹੋ ਬੈਂਕਿੰਗ ਧੋਖਾਧੜੀ ਦੇ ਸ਼ਿਕਾਰ

Thursday, Nov 12, 2020 - 01:10 AM (IST)

ਗੈਜੇਟ ਡੈਸਕ—ਮੌਜੂਦਾ ਸਮੇਂ 'ਚ ਹਰ ਵਿਅਕਤੀ ਲਈ ਸਮਾਰਟਫੋਨ ਜ਼ਰੂਰੀ ਹੋ ਗਿਆ ਹੈ ਪਰ ਜੇਕਰ ਇਸ ਸਮਾਰਟਫੋਨ ਦਾ ਸਹੀ ਇਸਤੇਮਾਲ ਨਹੀਂ ਕੀਤਾ ਗਿਆ ਤਾਂ ਤੁਹਾਨੂੰ ਗੰਭੀਰ ਨੁਕਸਾਨ ਵੀ ਝੱਲਣਾ ਪੈ ਸਕਦਾ ਹੈ। ਜ਼ਿਆਦਾਤਰ ਦੇਖਿਆ ਜਾਂਦਾ ਹੈ ਕਿ ਲੋਕ ਮੋਬਾਇਲ 'ਚ ਕਈ ਸਾਰੇ ਐਪਸ ਨੂੰ ਇੰਸਟਾਲ ਕਰ ਲੈਂਦੇ ਹਨ, ਜੋ ਸੁਰੱਖਿਆ ਦੇ ਲਿਹਾਜ਼ ਨਾਲ ਕਾਫ਼ੀ ਖ਼ਤਰਨਾਕ ਸਾਬਤ ਹੋ ਸਕਦੇ ਹਨ।

ਅਜਿਹੇ 'ਚ ਸਕਿਓਰਟੀ ਫਰਮ ਸਮੇਂ-ਸਮੇਂ 'ਤੇ ਖ਼ਤਰਨਾਕ ਐਪਸ ਦੀ ਜਾਣਕਾਰੀ ਜਾਰੀ ਕਰਦੀ ਰਹਿੰਦੀ ਹੈ ਜਿਸ ਨਾਲ ਖ਼ਤਰਨਾਕ ਐਪਸ ਨੂੰ ਫੋਨ ਤੋਂ ਹਟਾਇਆ ਜਾ ਸਕੇ। ਅਜਿਹੇ 'ਚ ਇਕ ਡਿਜੀਟਲ ਸਕਿਓਰਟੀ ਫਰਮ Avast ਹੈ ਜਿਸ ਵੱਲੋਂ Google Play store 'ਤੇ ਮੌਜੂਦ 7 ਖ਼ਤਰਨਾਕ ਐਪਸ ਦੀ ਪਛਾਣ ਕੀਤੀ ਗਈ ਹੈ, ਜੋ ਖਾਸ ਤੌਰ 'ਤੇ Minecraft ਵੀਡੀਓ ਗੇਮਿੰਗ ਯੂਜ਼ਰਸ ਨੂੰ ਟਾਰਗੇਟ ਕਰ ਰਹੇ ਹਨ। ਅਜਿਹੇ 'ਚ ਜੇਕਰ ਤੁਸੀਂ ਇਨ੍ਹਾਂ ਐਂਡ੍ਰਾਇਡ ਐਪਸ ਦਾ ਇਸਤੇਮਾਲ ਕਰਦੇ ਹੋ ਤਾਂ ਤੁਰੰਤ ਮੋਬਾਇਲ ਤੋਂ ਹਟਾ ਦਿਓ ਨਹੀਂ ਤਾਂ ਬੈਂਕਿੰਗ ਫਰਾਡ ਦਾ ਸ਼ਿਕਾਰ ਹੋ ਸਕਦੇ ਹਨ।

ਇਹ ਵੀ ਪੜ੍ਹੋ : ਜਲਦ ਲਾਂਚ ਹੋਵੇਗਾ 5 ਦਿਨ ਦੀ ਬੈਟਰੀ ਲਾਈਫ ਵਾਲਾ ਪਲੈਟੀਨਮ ਦਾ ਫੋਨ, ਕੀਮਤ 3 ਲੱਖ ਰੁਪਏ 

ਐਂਡ੍ਰਾਇਡ ਅਤੇ ਆਈ.ਓ.ਐੱਸ. ਹੋਣਗੇ ਬੇਸਡ ਐਪ
Zdnet ਦੀ ਰਿਪੋਰਟ ਮੁਤਾਬਕ ਇਹ ਖਤਰਨਾਕ ਮੋਬਾਇਲ ਐਪ ਕਈ ਫਾਰਮ 'ਚ ਆਉਂਦੇ ਹਨ। ਇਸ 'ਚ ਕੁਝ ਆਈ.ਓ.ਐੱਸ. ਅਤੇ ਐਂਡ੍ਰਾਇਡ ਐਪਸ ਹਨ ਜੋ ਟਰੋਜਨ ਕੋਡ ਇੰਬੇਡੇਟ ਹੁੰਦੇ ਹਨ। ਇਹ ਤੁਹਾਡੀ ਆਨਲਾਈਨ ਜਾਣਕਾਰੀ ਨੂੰ ਚੋਰੀ ਦਾ ਕਰਨ ਕਰਦੇ ਹਨ। ਇਨ੍ਹਾਂ 'ਚੋਂ ਕੁਝ Spyware ਹਨ ਜੋ ਕਾਲ, ਮੈਸੇਜ ਲਾਗ, ਜੀ.ਪੀ.ਐੱਸ. ਡਾਟਾ ਅਤੇ ਆਨਲਾਈਨ ਐਕਟੀਵਿਟੀ ਨੂੰ ਮਾਨਿਟਰ ਕਰਦੇ ਹਨ। Avast ਮੁਤਾਬਕ Fleeceware ਐਪ ਯੂਜ਼ਰਸ ਬੈਂਕਿੰਗ ਫਰਾਡ ਨੂੰ ਅੰਜ਼ਾਮ ਦੇ ਸਕਦੇ ਹਨ।

ਇਹ ਵੀ ਪੜ੍ਹੋ : ਤਿਓਹਾਰੀ ਸੀਜ਼ਨ 'ਚ ਹੀਰੋ ਨੇ BS-6 ਇੰਜਣ ਨਾਲ ਲਾਂਚ ਕੀਤੀ ਨਵੀਂ Xtreme 200S

ਬੈਂਕਿੰਗ ਫਰਾਡ ਦਾ ਹੋ ਸਕਦੇ ਹੋ ਸ਼ਿਕਾਰ
ਸਕਿਓਰਟੀ ਫਰਮ ਮੁਤਾਬਕ ਗੂਗਲ ਪਲੇਅ ਸਟੋਰ 'ਤੇ 7 Fleeceware ਐਪਸ ਮੌਜੂਦ ਹਨ। ਇਸ ਕੈਟਿਗਰੀ ਦੇ ਐਪ ਫ੍ਰੀ ਟ੍ਰਾਇਲ 'ਤੇ ਸ਼ਾਨਦਾਰ ਆਫਰ ਦਿੰਦੇ ਹਨ। ਹਾਲਾਂਕਿ ਫ੍ਰੀ ਆਫਰ ਲਈ ਬੈਂਕਿੰਗ ਡਿਟੇਲ ਮੰਗਦੇ ਹਨ ਅਤੇ ਇਸ ਤੋਂ ਬਾਅਦ ਹਰ ਹਫਤੇ ਕਰੀਬ 2000 ਰੁਪਏ ਕੱਟ ਲੈਂਦੇ ਹਨ।

ਇਹ ਵੀ ਪੜ੍ਹੋ :ਵਟਸਐਪ 'ਚ ਸ਼ਾਮਲ ਹੋਇਆ ਨਵਾਂ ਸ਼ਾਪਿੰਗ ਬਟਨ, ਜਾਣੋ ਕਿਵੇਂ ਕਰਦਾ ਹੈ ਕੰਮ

ਇਨ੍ਹਾਂ ਐਪ ਨੂੰ ਖਾਸ ਤਰ੍ਹਾਂ ਨਾਲ ਡਿਜ਼ਾਈਨ ਕੀਤਾ ਜਾਂਦਾ ਹੈ। ਇਸ ਨਾਲ ਯੂਜ਼ਰਸ ਨੂੰ ਸਬਸਕਰੀਪਸ਼ਨ ਚਾਰਜ ਦੇ ਬਾਰੇ 'ਚ ਬਿਲਕੁਲ ਵੀ ਪਤਾ ਨਹੀਂ ਚੱਲਦਾ ਹੈ। Avast ਵੱਲੋਂ ਕਿਹਾ ਗਿਆ ਹੈ ਕਿ ਐਪ ਡਾਊਨਲੋਡ ਕਰਨ ਵਾਲੇ ਅਕਸਰ ਐਪ ਦੀ ਜਾਣਕਾਰੀ ਨਹੀਂ ਹਾਸਲ ਕਰਦੇ ਹਨ। ਇਹ ਲੋਕ ਬੈਂਕਿੰਗ ਫਰਾਡ ਦਾ ਸ਼ਿਕਾਰ ਹੁੰਦੇ ਹਨ। ਇਨ੍ਹਾਂ ਖਤਰਨਾਕ ਐਪਸ ਨੂੰ ਹੁਣ ਤੱਕ ਕਰੀਬ 10 ਲੱਖ ਤੋਂ ਜ਼ਿਆਦਾ ਵਾਰ ਡਾਊਨਲੋਡ ਕੀਤਾ ਗਿਆ ਹੈ।

ਇਹ ਹਨ ਖਤਰਨਾਕ ਐਪਸ

Skins, Mods, Maps for Minecraft PE

Skins for Roblox

Live Wallpapers HD & 3D Background

MasterCraft for Minecraft

Master for Minecraft

Boys and Girls Skins

Maps Skins and Mods for Minecraft


Karan Kumar

Content Editor

Related News