ਇਹ 13 ਇੰਚ ਵਾਲੇ laptops ਅਤੇ Notebooks ਹਨ ਬੇਹੱਦ ਖਾਸ
Tuesday, Oct 24, 2017 - 11:43 AM (IST)
ਜਲੰਧਰ- ਇੰਡੀਅਨ ਮਾਰਕੀਟ 'ਚ 13 ਇੰਚ ਸਕਰੀਨ ਸਾਈਜ਼ ਵਾਲੇ ਕਈ ਲੈਪਟਾਪ ਹਨ, ਜੋ ਆਪਣੇ ਡਿਜ਼ਾਇਨ ਅਤੇ ਬਿਹਤਰੀਨ ਫੀਚਰਸ ਨਾਲ ਤੁਹਾਨੂੰ ਅਟਰੈਕਟ ਕਰ ਸਕਦੇ ਹਨ। ਇਹ ਲੈਪਟਾਪ ਵਿੰਡੋ, ਮੈਕ ਓ. ਐੱਸ ਜਿਹੇ ਆਪਰੇਟਿੰਗ ਸਿਸਟਮ 'ਤੇ ਆਪਰੇਟ ਕਰਦੇ ਹਨ। ਏ. ਐੱਮ. ਡੀ. ਦੇ ਨਵੇਂ ਮੋਬਾਇਲ ਰਾਇਜਨ ਪ੍ਰੋਸੈਸਰ ਤੋਂ ਇਸ ਸੇਗਮੇਂਟ 'ਚ ਆਉਣ ਵਾਲੇ ਦਿਨਾਂ 'ਚ ਵੱਡਾ ਬਦਲਾਅ ਦਿੱਖ ਸਕਦਾ ਹੈ, ਪਰ ਫਿਲਹਾਲ ਅਸੀਂ ਤੁਹਾਨੂੰ ਮਾਰਕੀਟ 'ਚ ਮੌਜੂਦ 13 ਇੰਚ ਵਾਲੇ ਕੁਝ ਅਜਿਹੇ ਹਾਈ ਪਰਫਾਰਮੇਨਸ ਵਾਲੇ ਲੈਪਟਾਪ ਅਤੇ ਨੋਟਬੁੱਕ ਦੇ ਬਾਰੇ 'ਚ ਦੱਸ ਰਹੇ ਹਾਂ ਜਿਨ੍ਹਾਂ ਨੂੰ ਤੁਸੀਂ ਖਰੀਦ ਸਕਦੇ ਹੋ...
ਸੈਮਸੰਗ ਨੋਟਬੁੱਕ 9
ਸੈਮਸੰਗ ਦੀ ਇਹ ਅਲਟਰਾਬੁੱਕ ਕਾਫ਼ੀ ਪਤਲੀ ਹੈ , ਜੋ ਵਿੱਖਣ 'ਚ ਕਾਫ਼ੀ ਪ੍ਰੀਮੀਅਮ ਕੁਆਲਿਟੀ ਦੀ ਲਗਦੀ ਹੈ। ਹਾਲਾਂਕਿ ਅਲਟ੍ਰਾਬੁੱਕ 'ਚ ਜੋ ਇਕ ਪਰੇਸ਼ਾਨੀ ਹੈ, ਉਹ ਇਸ ਦੀ ਬੈਟਰੀ ਲਾਈਫ ਨੂੰ ਲੈ ਕੇ ਹੈ। ਨੋਟਬੁੱਕ ਦੀ ਬੈਟਰੀ ਪੰਜ਼ ਘੰਟੇ ਤੱਕ ਹੀ ਚੱਲ ਪਾਉਂਦੀ ਹੈ। ਹਾਲਾਂਕਿ ਨੋਟਬੁੱਕ ਦਾ ਡਿਜ਼ਾਇਨ ਅਤੇ ਇਸ ਦੀ ਪਰਫਾਰਮੇਨਸ ਇਸ ਦੀ ਬੈਟਰੀ ਲਾਈਫ ਦੀ ਦਿੱਕਤ ਨੂੰ ਕਾਫ਼ੀ ਹੱਦ ਤਕ ਲੁੱਕਾ ਦਿੰਦੀ ਹੈ। ਇਸ ਦੇ ਇਲਾਵਾ ਇਸ 'ਚ ਤੁਹਾਨੂੰ ਕਿਸੇ ਵੀ ਤਰ੍ਹਾਂ ਦੇ ਬਲਾਟਵੇਅਰ ਦੀ ਮੁਸ਼ਕਿਲ ਮਹਿਸੂਸ ਨਹੀਂ ਹੋਵੇਗੀ।
CPU : ਡਿਊਲ ਕੋਰ ਇੰਟੈੱਲ ਕੋਰ i5 ਗਰਾਫਿਕਸ : ਇੰਟਲ HD ਗਰਾਫਿਕਸ 520 ਰੈਮ : 8GB ਸਟੋਰੇਜ : 256GB SSD
ਏਸਰ ਐਸਪਾਇਰ S13
ਏਸਰ ਦੀ ਐਸਪਾਇਰ S13 ਦਾ ਬਾਡੀ ਸਾਈਜ਼ 13.3 ਇੰਚ ਹੈ। ਤੁਸੀਂ ਇਸ ਲੈਪਟਾਪ 'ਚ ਸਾਰੇ ਕੰਮ ਕਰ ਸਕਦੇ ਹੋ। ਤੁਹਾਨੂੰ ਮਸ਼ੀਨ 'ਚ ਸੁਸਤੀ ਦਾ ਮਸਲਾ ਪਰੇਸ਼ਾਨ ਨਹੀਂ ਕਰੇਗਾ। ਏਸਰ ਦੀ ਇਸ ਡਿਵਾਇਸ ਦਾ ਯੂ.ਐੱਸ. ਪੀ ਇਸ ਦੀ ਪਰਫਾਰਮੇਨਸ ਹੈ। ਹਾਲਾਂਕਿ ਬੈਟਰੀ ਲਾਈਫ ਨੂੰ ਲੈ ਕੇ ਤੁਹਾਨੂੰ ਥੋੜ੍ਹੀ ਮੁਸ਼ਕਿਲ ਮਹਿਸੂਸ ਹੋ ਸਕਦੀ ਹੈ।
CPU : ਕੋਰ i7 Graphics : ਇੰਟੈੱਲ HD ਗਰਾਫਿਕਸ 520 ਰੈਮ : 4GB-8GB ਸਟੋਰੇਜ : 128GB-512GB SSD
ਲਿਨੋਵੋ ਯੋਗਾ 910
ਲਿਨੋਵੋ ਯੋਗਾ 910 ਤੋਂ ਪਹਿਲਾਂ ਯੋਗਾ ਦੇ ਪਿਛਲੇ ਕਈ ਮਾਡਲਸ ਦਾ ਡਿਜ਼ਾਇਨ ਕਾਫ਼ੀ ਅਲਗ ਸੀ। ਕੰਪਨੀ ਨੇ ਇਸ ਵਾਰ ਵੀ ਡਿਜ਼ਾਇਨ ਦੇ ਮਾਮਲੇ 'ਚ ਲਿਨੋਵੋ ਯੋਗਾ 910 ਨੂੰ ਅਲਗ ਲੁੱਕ ਦਿੱਤੀ ਹੈ, ਜਿਸ ਦੇ ਨਾਲ ਇਹ ਹੱਥ 'ਚ ਫੜਨ 'ਚ ਕਾਫ਼ੀ ਪ੍ਰੀਮੀਅਮ ਲੁੱਕ ਦਿੰਦੀ ਹੈ। ਇਸ 'ਚ ਤੁਹਾਨੂੰ ਇੰਟੈੱਲ ਕੋਰ i7 ਪ੍ਰੋਸੈਸਰ ਦੇ ਨਾਲ 4K ਡਿਸਪਲੇਅ ਦੀ ਆਪਸ਼ਨ ਵੀ ਮਿਲ ਰਹੀ ਹੈ। ਕੰਪਨੀ ਨੇ ਇਸ 'ਚ ਯੂ.ਐੱਸ. ਬੀ. ਸੀ. ਪੋਰਟ ਦਿੱਤਾ ਹੈ ਪਰ ਯੂ. ਐੱਸ. ਬੀ ਟਾਈਮ ਏ ਨੂੰ ਵੀ ਬਰਕਰਾਰ ਰੱਖਿਆ ਗਿਆ ਹੈ।
3P” : ਡਿਊਲ ਕੋਰ ਇੰਟੈੱਲ Core i7, ਗਰਾਫਿਕਸ : ਇੰਟੈੱਲ HD ਗਰਾਫਿਕਸ 620, ਰੈਮ : 8GB-16GB, ਸਟੋਰੇਜ : 256GB-1TB SSD
ਆਸੁਸ ਜੈਨਬੁੱਕ ਫਲਿਪ UX360
ਆਸੁਸ ਜੈਨਬੁਕ 'ਚ UX360 ਨੇ ਨਵੀਂ ਐਂਟਰੀ ਲਈ ਹੈ। ਇਸ ਡਿਵਾਇਸ ਦੀ ਸਪੈਸੀਫਿਕੇਸ਼ਨ ਕਾਫ਼ੀ ਹੱਦ ਤੱਕ ਪਹਿਲਾਂ ਵਰਗੀਆਂ ਹੀ ਹਨ, ਪਰ ਇਸ 'ਚ ਟੂ ਇਨ ਵਨ ਲੈਪਟਾਪ ਦੀ ਫਲੇਕਸੀਬਿਲੀਟੀ ਹੈ। ਬੈਟਰੀ ਨੂੰ ਛੱਡ ਕੇ ਤੁਸੀ UX360 'ਚ ਆਪਣੀ ਜਰੂਰਤਾਂ ਨੂੰ ਵੇਖਦੇ ਹੋਏ ਕਈ ਤਰ੍ਹਾਂ ਦੇ ਇੰਟਰਨਲ ਕਸਟਮਾਇਜੇਸ਼ਨ ਕਰ ਸਕਦੇ ਹੋ। ਪਰਫਾਰਮੇਨਸ ਦੇ ਮਾਮਲੇ 'ਚ ਵੀ ਤੁਹਾਨੂੰ ਡਿਵਾਇਸ 'ਚ ਸਸਤੀ ਨਹੀਂ ਮਿਲੇਗੀ।
CPU : ਡਿਊਲ ਕੋਰ ਇੰਟੈੱਲ ਕੋਰ M - ਕੋਰ i7, ਗਰਾਫਿਕਸ : ਇੰਟੈੱਲ HD ਗਰਾਫਿਕਸ 515-620, ਰੈਮ : 4GB-8GB, ਸਟੋਰੇਜ : 128GB-512GB SSD
