Realme ਦੇ ਇਨ੍ਹਾਂ 11 ਸਮਾਰਟਫੋਨਜ਼ ਨੂੰ ਮਿਲੇਗੀ Android 10 ਅਪਡੇਟ

11/26/2019 3:20:11 PM

ਗੈਜੇਟ ਡੈਸਕ– ਚੀਨ ਦੀ ਕੰਪਨੀ ਰਿਅਲਮੀ ਆਉਣ ਵਾਲੇ ਮਹੀਨਿਆਂ ’ਚ ਆਪਣੇ 11 ਸਮਾਰਟਫੋਨਜ਼ ਨੂੰ Android 10 ਆਪਰੇਟਿੰਗ ਸਿਸਟਮ ’ਤੇ ਬੇਸਡ ਆਪਣੇ ਕਸਟਮ ਯੂ.ਆਈ. ਨਾਲ ਅਪਗ੍ਰੇਡ ਕਰੇਗੀ। ਰਿਅਲਮੀ ਇੰਡੀਆ ਦੇ ਸੀ.ਈ.ਓ. ਮਾਧਵ ਸੇਠ ਨੇ ਟਵਿਟਰ ’ਤੇ ਫੋਨਜ਼ ਦੇ ਅਪਡੇਟਦੇ ਟਾਈਮਲਾਈਨ ਸ਼ੇਅਰ ਕੀਤੀ। ਇਸ ਟਾਈਮਲਾਈਨ ਤੋਂ ਇਹ ਕਨਫਰਮ ਹੁੰਦਾ ਹੈ ਕਿ ਕੰਪਨੀ ਆਪਣੇ 11 ਸਮਾਰਟਫੋਨਜ਼ ਨੂੰ Android 10 ਅਪਡੇਟ ਦੇਵੇਗੀ। ਇਨ੍ਹਾਂ ਸਮਾਰਟਫੋਨਜ਼ ’ਚ Realme 3 Pro, Realme XT, Realme X, Realme 5 Pro, Realme X2 Pro, Realme 3, Realme 3i, Realme 5, Realme 5s, Realme 2 Pro, Realme C2 ਸ਼ਾਮਲ ਹਨ। 

 

ਕਿਹੜੇ ਫੋਨ ਨੂੰ ਕਦੋਂ ਮਿਲੇਗੀ ਅਪਡੇਟ
ਟਾਈਮਲਾਈਨ ਮੁਤਾਬਕ, ਰਿਅਲਮੀ 3 ਪ੍ਰੋ ਅਤੇ ਰਿਅਲਮੀ ਐਕਸ ਟੀ ਨੂੰ ਜਨਵਰੀ ’ਚ ਅਪਡੇਟ ਮਿਲੇਗੀ। ਰਿਅਲਮੀ ਅਤੇ ਰਿਅਲਮੀ 5 ਪ੍ਰੋ ਨੂੰ ਫਰਵਰੀ ’ਚ ਅਪਡੇਟ ਮਿਲੇਗੀ। ਰਿਅਲਮੀ ਐਕਸ 2 ਪ੍ਰੋ ਨੂੰ ਮਾਰਚ ’ਚ, ਰਿਅਲਮੀ 3 ਅਤੇ ਰਿਅਲਮੀ 3i ਨੂੰ ਅਪ੍ਰੈਲ ’ਚ ਐਂਡਰਾਇਡ 10 ਅਪਡੇਟ ਮਿਲੇਗੀ। ਰਿਅਲਮੀ 5 ਅਤੇ ਰਿਅਲਮੀ 5ਐੱਸ ਨੂੰ ਮਈ ’ਚ ਅਪਡੇਟ ਮਿਲੇਗੀ। ਜੂਨ ’ਚ ਰਿਅਲਮੀ 2 ਪ੍ਰੋ ਨੂੰ ਅਪਡੇਟ ਦਿੱਤੀ ਜਾਵੇਗੀ। ਰਿਅਲਮੀ ਸੀ2 ਨੂੰ ਤੀਜੀ ਤਿਮਾਹੀ ’ਚ ਇਹ ਅਪਡੇਟ ਮਿਲੇਗੀ।

ਅਪਡੇਟ ਤੋਂ ਬਾਅਦ ਮਿਲਣਗੇ ਇਹ ਫੀਚਰਜ਼
ਕੰਪਨੀ ਦੇ CEO ਨੇ ਆਪਣੇ ਟਵੀਟ ’ਚ ਦੱਸਿਆ ਕਿ ਇਸ ਅਪਡੇਟ ਨਾਲ ਯੂਜ਼ਰ ਨੂੰ ਬਿਹਤਰ ਰੈਮ ਮੈਨੇਜਮੈਂਟ, ਜ਼ਿਆਦਾ ਸਮੂਦ ਗੇਮਿੰਗ ਗ੍ਰਾਫਿਕਸ ਵਰਗੇ ਫੀਚਰਜ਼ ਵੀ ਮਿਲਣਗੇ। 


Related News