ਅਗਲੇ ਸਾਲ ਲਾਂਚ ਹੋਵੇਗਾ OLED ਡਿਸਪਲੇ ਵਾਲਾ ਆਈਫੋਨ : ਰਿਪੋਰਟ

Sunday, Dec 11, 2016 - 12:36 PM (IST)

ਅਗਲੇ ਸਾਲ ਲਾਂਚ ਹੋਵੇਗਾ OLED ਡਿਸਪਲੇ ਵਾਲਾ ਆਈਫੋਨ : ਰਿਪੋਰਟ
ਜਲੰਧਰ- ਅਗਲੇ ਸਾਲ ਐਪਲ ਆਈਫੋਨ ਨੂੰ ਬਾਜ਼ਰ ਆਏ 10 ਸਾਲ ਹੋ ਜਾਣਗੇ ਅਤੇ ਅਜਿਹੇ ''ਚ 2017 ਆਈਫੋਨ ''ਚ ਐਪਲ ਵੱਲੋਂ ਕੁਝ ਨਵਾਂ ਪੇਸ਼ ਕੀਤਾ ਜਾਵੇਗਾ। ਰਿਪੋਰਟ ਮੁਤਾਬਕ ਐਪਲ 2017 ਆਈਫੋਨ ''ਚ ਓ.ਐੱਲ.ਈ.ਡੀ. ਪੈਨਲ ਦੀ ਪੇਸ਼ਕਸ਼ ਕਰੇਗੀ। ਇਸ ਲਈ ਕੰਪਨੀ ਨੇ 100 ਮਿਲੀਅਨ ਪੈਨਲਸ ਨੂੰ ਸੈਮਸੰਗ ਤੋਂ ਖਰੀਦਣ ਲਈ ਆਰਡਰ ਕੀਤਾ ਹੈ। ਜ਼ਿਕਰਯੋਗ ਹੈ ਕਿ ਨਵੇਂ ਆਈਫੋਨ ''ਚ ਪਹਿਲਾਂ ਵੀ ਓ.ਐੱਲ.ਈ.ਡੀ. ਪੈਨਲ ਹੋਣ ਦੀਆਂ ਖਬਰਾਂ ਆਈਆਂ ਹਨ। 
ਐਪ ਵੱਲੋਂ 100 ਮਿਲੀਅਨ ਓ.ਐੱਲ.ਈ.ਡੀ. ਪੈਨਲਸ ਦਾ ਆਰਡਰ ਕਾਫ ਤਾਂ ਨਹੀਂ ਹੈ ਪਰ ਇਸ ਨਾਲ ਇਹ ਗੱਲ ਸਾਫ ਹੈ ਕਿ ਆਈਫੋਨਜ਼ ਦੇ ਖਾਸ ਮਾਡਲ ''ਚ ਓ.ਐੱਲ.ਈ.ਡੀ. ਪੈਨਲ ਡਿਸਪਲੇ ਦੇਖਣ ਨੂੰ ਮਿਲੇਗੀ। ਵਾਲ ਸਟ੍ਰੀਟ ਜਨਰਲ ਦੀ ਰਿਪੋਰਟ ਮੁਤਾਬਕ ਇਸ ਬਾਰੇ ''ਚ ਪੱਕੀ ਜਾਣਕਾਰੀ ਮਿਲਦੀ ਹੈ ਕਿ ਅਗਲੇ ਸਾਲ 3 ਆਈਫੋਨਜ਼ ਲਾਂਚ ਕੀਤੇ ਜਾਣਗੇ। 2 ਮਾਡਲਾਂ ''ਚ ਓ.ਐੱਲ.ਈ.ਡੀ. ਪੈਨਲ ਨਹੀਂ ਹੋਵੇਗਾ ਅਤੇ ਤੀਜੇ ਮਾਡਲ ਨੂੰ ਸਪੈਸ਼ਲ ਐਨੀਵਰਸਰੀ ਦੇ ਤੌਰ ''ਤੇ ਲਿਮਟਿਡ ਗਿਣਤੀ ''ਚ ਬਣਾਇਆ ਜਾਵੇਗਾ। 
ਜਿਥੋਂ ਤੱਕ ਆਈਫੋਨਜ਼ ''ਚ ਓ.ਐੱਲ.ਈ.ਡੀ. ਪੈਨਲਸ ਦੀ ਗੱਲ ਹੈ ਤਾਂ ਸਾਲ 2018 ਤੱਕ ਆਈਫੋਨਜ਼ ''ਚ ਪੂਰੀ ਤਰ੍ਹਾਂ ਓ.ਐੱਲ.ਈ.ਡੀ. ਪੈਨਲਸ ਦਾ ਇਸਤੇਮਾਲ ਕੀਤਾ ਜਾਵੇਗਾ।

Related News