ਆ ਗਿਆ ਦੁਨੀਆ ਦਾ ਸਭ ਤੋਂ ਵੱਡਾ ਟੈਬਲੇਟ, ਕੀਮਤ ਜਾਣ ਹੋ ਜਾਓਗੇ ਹੈਰਾਨ

Friday, Jun 19, 2020 - 01:41 PM (IST)

ਗੈਜੇਟ ਡੈਸਕ– ਟੈੱਕ ਕੰਪਨੀ viewSonic ਨੇ ਦੁਨੀਆ ਦੀ ਸਭ ਤੋਂ ਵੱਡੀ ਡਿਸਪਲੇਅ ਵਾਲਾ ਟੈਬਲੇਟ ViewSonic IFP9850 ਪੇਸ਼ ਕੀਤਾ ਹੈ। 98 ਇੰਚ ਦੇ ਸਾਈਜ਼ ਵਾਲਾ ਇਹ ਟੈਬਲੇਟ 4K Ultra HD ਡਿਸਪਲੇਅ ਨਾਲ ਆਉਂਦਾ ਹੈ। ਇਹ ਬਾਜ਼ਾਰ ’ਚ ਮੌਜੂਦ ਇਸ ਸਮੇਂ ਦਾ ਸਭ ਤੋਂ ਵੱਡਾ ਟੈਬਲੇਟ ਹੈ, ਜੋ ਟੱਚਸਕਰੀਨ ਨਾਲ ਆਉਂਦਾ ਹੈ। ਇਸ ਵਿਚ 20 ਪੁਆਇੰਟ ਟੱਚ ਦਿੱਤੇ ਗਏ ਹਨ ਅਤੇ ਇਸ ਦਾ ਸਰਫੇਸ ਏਰੀਆ ਲਗਭਗ ਚਾਰ 50 ਇੰਚ ਦੇ ਟੀਵੀ ਸੈੱਟਸ ਦੇ ਬਰਾਬਰ ਹੈ। 

ਲਾਈਵ ਈਵੈਂਟ ਲਈ ਜ਼ਬਰਦਸਤ
ਇਸ ਨੂੰ ਸਕੂਲ ਅਤੇ ਬਿਜ਼ਨੈੱਸ ਈਵੈਂਟ ਨੂੰ ਧਿਆਨ ’ਚ ਰੱਖ ਕੇ ਤਿਆਰ ਕੀਤਾ ਗਿਆ ਹੈ। ਨਾਲ ਹੀ ਇਸ ਨੂੰ ਵੱਡੀ ਗਿਣਤੀ ’ਚ ਲਾਈਵ ਪ੍ਰਸ਼ੰਸਕਾਂ ਦੇ ਮਨੋਰੰਜਨ, ਸਮਾਰੋਹ ਜਾਂ ਈਵੈਂਟ ’ਚ ਵੀ ਇਸਤੇਮਾਲ ਕੀਤਾ ਜਾ ਸਕਦਾ ਹੈ। ਇਸ ਟੈਬਲੇਟ/ਡਿਸਪਲੇਅ ਦੀ ਖ਼ਾਸ ਗੱਲ ਹੈ ਕਿ ਇਹ myViewBoard ਐਨੋਟੇਸ਼ਨ ਅਤੇ ਵਿਊਬੋਰਡ ਕਾਸਟਸਕਰੀਨ ਨਾਲ ਆਉਂਦਾ ਹੈ। ਇਹ ਇਸ ਦੇ ਰੀਅਰ ਟਾਈਮ ਸ਼ੇਅਰਿੰਗ ਅਤੇ ਕ੍ਰਿਏਸ਼ਨ ਨੂੰ ਆਸਾਨ ਬਣਾਉਂਦਾ ਹੈ। ਯੂਜ਼ਰ ਇਸ ਦੀ ਵਰਤੋਂ ਸਾਈਨੇਜ, ਇੰਟਰਐਕਟਿਵ ਕਿਓਸਕ ਜਾਂ ਕਿਸੇ ਵੱਡੇ ਸਾਈਜ਼ ਦੇ ਪੈਨਲ ਦੇ ਤੌਰ ’ਤੇ ਵੀ ਕਰ ਸਕਦੇ ਹਨ। 

PunjabKesari

ਦਮਦਾਰ ਸਾਊਂਡ ਲਈ ਸਬ-ਵੂਫਰ
ਫੀਚਰਜ਼ ਦੀ ਗੱਲ ਕਰੀਏ ਤਾਂ ਇਸ ਵਿਚ ਦਮਦਾਰ ਸਾਊਂਡ ਆਊਟਪੁਟ ਲਈ ਦੋ 10 ਵਾਟ ਦੇ ਸਪੀਕਰਾਂ ਨਾਲ ਇਕ 15 ਵਾਟ ਦਾ ਸਬ-ਵੂਫਰ ਵੀ ਦਿੱਤਾ ਗਿਆ ਹੈ। ਟੈਬਲੇਟ ਐਂਡਰਾਇਡ 8 ’ਤੇ ਬੇਸਡ ਪੈਂਟਾ-ਕੋਰ ਥਿਨ ਕਲਾਇੰਟ ’ਤੇ ਕੰਮ ਕਰਦਾ ਹੈ। 

PunjabKesari

ਕੁਨੈਕਟੀਵਿਟੀ ਦੇ ਢੇਰਾਂ ਆਪਸ਼ਨ
3 ਜੀ.ਬੀ. ਰੈਮ ਅਤੇ 16 ਜੀ.ਬੀ. ਦੀ ਇੰਟਰਨਲ ਸਟੋਰੇਜ ਵਾਲਾ ਇਹ ਟੈਬਲੇਟ 3 ਸਾਲਾਂ ਦੀ ਵਾਰੰਟੀ ਨਾਲ ਆਉਂਦਾ ਹੈ। ਇਸ ਵਿਚ ਪਾਰਟਸ, ਲੇਬਰ ਅਤੇ ਬੈਕਲਾਈਟ ਦੇ ਨਾਲ ਹੀ ਆਨਸਾਈਟ ਵਾਰੰਟੀ ਵੀ ਸ਼ਾਮਲ ਹੈ। ਕੁਨੈਕਟੀਵਿਟੀ ਲਈ ਇਸ ਵਿਚ 3 ਆਡੀਓ ਪੋਰਟਸ, 7 ਯੂ.ਐੱਸ.ਬੀ. ਪੋਰਟਸ, 4 HDMI ਸਲਾਟ, 1 GbE LAN ਪੋਰਟ, 1 VGA ਅਤੇ 1 RS232 ਸੀਰੀਅਲ ਕੁਨੈਕਟਰ ਮਿਲ ਜਾਂਦਾ ਹੈ। 

ਕੀਮਤ ਅਤੇ ਉਪਲੱਬਧਤਾ
ਕੀਮਤ ਦੀ ਗੱਲ ਕਰੀਏ ਤਾਂ ਇਹ 9,499 ਡਾਲਰ (ਕਰੀਬ 7.23 ਲੱਖ ਰੁਪਏ) ਦਾ ਹੈ। ਕੰਪਨੀ ਨੇ ਇਸ ਟੈਬਲੇਟ ਨੂੰ ਅਜੇ ਸਿਰਫ਼ ਅਮਰੀਕਾ ’ਚ ਹੀ ਵਿਕਰੀ ਲਈ ਮੁਹੱਈਆ ਕਰਵਾਇਆ ਹੈ। ਇੰਟਰਨੈਸ਼ਨਲ ਪਾਰਸਲ ਲਈ ਯੂਜ਼ਰਸ ਨੂੰ ਵਾਧੂ ਭੁਗਤਾਨ ਦੇਣਾ ਹੋਵੇਗਾ। 


Rakesh

Content Editor

Related News