ਕੋਰੋਨਾ ਨਾਲ ਲੜਨ ਲਈ ਤਿਆਰ ਹੈ ਦੁਨੀਆ ਦਾ ਸਭ ਤੋਂ ਤੇਜ਼ ਸੁਪਰ ਕੰਪਿਊਟਰ

06/25/2020 6:43:28 PM

ਗੈਜੇਟ ਡੈਸਕ—ਕੋਰੋਨਾ ਵਾਇਰਸ ਨੂੰ ਲੈ ਕੇ ਦੁਨੀਆ ਭਰ 'ਚ ਵੱਡੇ ਪੱਧਰ 'ਤੇ ਕਈ ਤਰ੍ਹਾਂ ਦੇ ਰਿਸਰਚ ਚੱਲ ਰਹੇ ਹਨ। ਵੈਕਸੀਨ ਬਣਾਉਣ ਤੋਂ ਲੈ ਕੇ ਇਹ ਵਾਇਰਸ ਕਿਵੇਂ ਫੈਲ ਰਿਹਾ ਹੈ ਅਤੇ ਇਸ ਦੀ ਸ਼ੁਰੂਆਤ ਕਿਵੇਂ ਹੋਈ, ਇਨ੍ਹਾਂ ਸਾਰੀਆਂ ਚੀਜ਼ਾਂ ਦਾ ਪਤਾ ਲਗਾਉਣ ਲਈ ਰਿਸਰਚ ਜਾਰੀ ਹੈ। ਇਸ ਵਿਚਾਲੇ ਦੁਨੀਆ ਦਾ ਸਭ ਤੋਂ ਤੇਜ਼ ਕੰਪਿਊਟਰ Fugaku ਨੂੰ ਵੀ ਕੋਰੋਨਾ ਵਾਇਰਸ ਨਾਲ ਜੁੜੇ ਰਿਸਰਚ ਦੇ ਲਈ ਬਣਾਇਆ ਗਿਆ ਹੈ। ਇਹ ਜਾਪਾਨ ਦਾ ਹੈ ਅਤੇ ਹਾਲ ਹੀ 'ਚ ਇਹ ਆਈ.ਬੀ.ਐੱਮ. ਦੇ ਸਮਿਟ ਸੁਪਰ ਕੰਪਿਊਟਰ ਨੂੰ ਪਿੱਛੇ ਛੱਡ ਕੇ ਨੰਬਰ-1 ਬਣ ਗਿਆ ਹੈ। ਜਾਪਾਨ ਕੋਲ ਫਿਲਹਾਲ ਦੁਨੀਆ ਦਾ ਸਭ ਤੋਂ ਤੇਜ਼ ਕੰਪਿਊਟਰ ਹੈ ਅਤੇ ਇਸ ਨੂੰ ਕੋਰੋਨਾ ਵਾਇਰਸ ਟ੍ਰੀਟਮੈਂਟ ਅਤੇ ਫੈਲਣ ਨਾਲ ਜੁੜੇ ਰਿਸਰਚ ਲਈ ਯੂਜ਼ ਕੀਤਾ ਜਾ ਰਿਹਾ ਹੈ। ਦੱਸਣਯੋਗ ਹੈ ਕਿ Fugaku ਨਾਂ ਦਾ ਇਹ ਸੁਪਰ ਕੰਪਿਊਟਰ ਦੁਨੀਆ ਭਰ ਦੇ ਸੁਪਰ ਕੰਪਿਊਟਰਸ ਤੋਂ ਜ਼ਿਆਦਾ ਤੇਜ਼ ਹੈ।

ਟਾਪ-500 ਸੁਪਰ ਕੰਪਿਊਟਰ ਦੀ ਲਿਸਟ 'ਚ Fugaku ਪਹਿਲੇ ਨੰਬਰ 'ਤੇ ਹੈ। ਇਸ ਨੂੰ ਜਾਪਾਨ ਦੀ ਕੰਪਨੀ Fujistu ਅਤੇ ਸਰਕਾਰੀ ਰਿਸਰਚ ਇੰਸਟੀਚਿਊਟ Riken ਨੇ ਮਿਲ ਕੇ ਤਿਆਰ ਕੀਤਾ ਹੈ। ਦੂਜੇ ਨੰਬਰ 'ਤੇ IBM ਦਾ ਸੁਪਰ ਕੰਪਿਊਟਰ ਹੈ ਜਿਸ ਦਾ ਨਾਂ Summit ਹੈ। Fugaku ਸੁਪਰ ਕੰਪਿਊਟਰ ਜਿਸ ਨੂੰ ਕੋਰੋਨਾ ਵਾਇਅਰ ਟ੍ਰੀਟਮੈਂਟ ਨਾਲ ਜੁੜੇ ਰਿਸਰਚ ਲਈ ਯੂਜ਼ ਕੀਤਾ ਜਾ ਰਿਹਾ ਹੈ, ਇਸ ਦੀ ਸਪੀਡ ਦੀ ਗੱਲ ਕਰੀਏ ਤਾਂ ਇਹ ਸੈਕਿੰਡ 'ਚ 4.15 ਲੱਖ ਟ੍ਰਿਲੀਅਨ ਕੰਪਿਊਟੇਸ਼ਨ ਕਰ ਸਕਦਾ ਹੈ। IBM ਦੇ Summit  ਸੁਪਰ ਕੰਪਿਊਟਰ ਦੀ ਗੱਲ ਕਰੀਏ ਤਾਂ Fugaku ਇਸ ਤੋਂ 2.5 ਗੁਣਾ ਤੇਜ਼ ਹੈ। ਇਸ ਤੋਂ ਪਹਿਲਾਂ ਲਗਾਤਾਰ ਚਾਰ ਵਾਰ IBM ਦਾ Summit  ਸੁਪਰ ਕੰਪਿਊਟਰ ਨੰਬਰ-1 'ਤੇ ਸੀ ਪਰ ਹੁਣ Fugaku ਨੇ ਇਸ ਨੂੰ ਪਿੱਛੇ ਛੱਡ ਦਿੱਤਾ ਹੈ। Fugaku ਤੋਂ ਫਿਲਹਾਲ ਐਕਸਪੈਰੀਮੈਂਟਲ ਤੌਰ 'ਤੇ COVID-19 ਨਾਲ ਜੁੜੇ ਰਿਸਰਚ ਸ਼ੁਰੂ ਕੀਤੇ ਜਾ ਚੁੱਕੇ ਹਨ।

ਅਗਲੇ ਸਾਲ ਇਹ ਕੰਪਿਊਟਰ ਪੂਰੀ ਤਰ੍ਹਾਂ ਨਾਲ ਆਪਸ਼ਨਲ ਹੋਵੇਗਾ ਅਤੇ ਉਸ ਵੇਲੇ ਇਹ ਮਸ਼ੀਨ ਕੋਰੋਨਾ ਵਾਈਅਰ ਦੇ ਸੰਭਾਵਿਤ ਟ੍ਰੀਟਮੈਂਟ ਦੇ ਬਾਰੇ 'ਚ ਰਿਸਰਚ ਕਰਨ ਦੇ ਲਾਇਕ ਹੋਵੇਗਾ। ਇਸ ਸੁਪਰ ਕੰਪਿਊਟਰ ਦਾ ਸਾਈਜ਼ ਇਕ ਕਮਰੇ ਜਿੰਨਾ ਹੈ ਅਤੇ Fujistu  ਨਾਲ ਉਥੇ ਦੇ ਸਰਕਾਰੀ ਇੰਸਟੀਚਿਊਟ ਨੇ ਮਿਲ ਕੇ ਕਰੀਬ 6 ਸਾਲ 'ਚ ਇਸ ਨੂੰ ਤਿਆਰ ਕੀਤਾ ਹੈ। Riken ਸੈਂਟਰ ਫਾਰ ਕੰਪਿਊਟੇਸ਼ਨਲ ਸਾਇੰਸ ਦੇ ਹੈੱਡ ਨੇ ਇਕ ਸਟੇਟਮੈਂਟ 'ਚ ਕਿਹਾ ਕਿ ਮੈਨੂੰ ਉਮੀਦ ਹੈ ਕਿ Covid-19 ਵਰਗੀ ਮੁਸ਼ਕਲ ਸੋਸ਼ਲ ਚੈਲੰਜ ਨਾਲ ਨਜਿੱਠਣ 'ਚ ਇਸ ਦਾ ਵੱਡਾ ਯੋਗਦਾਨ ਹੋਵੇਗਾ।

ਸੁਪਰ ਕੰਪਿਊਟਰਸ ਦੀ ਗੱਲ ਕਰੀਏ ਤਾਂ ਇਹ ਆਮ ਕੰਪਿਊਟਰਸ ਦੇ ਮੁਕਾਬਲੇ 1,000 ਗੁਣਾ ਜ਼ਿਆਦਾ ਫਾਸਟ ਹੁੰਦੇ ਹਨ। ਆਮ ਤੌਰ 'ਤੇ ਸੁਪਰ ਕੰਪਿਊਟਰ ਨੂੰ ਰਿਸਰਚ ਲਈ ਯੂਜ਼ ਕੀਤਾ ਜਾਂਦਾ ਹੈ। ਕੰਪਿਊਟੇਸ਼ਨਲ ਸਾਇੰਸ ਤੋਂ ਲੈ ਕੇ ਵੱਖ-ਵੱਖ ਫੀਲਡ 'ਚ ਇਸ ਨੂੰ ਰਿਸਰਚ ਲਈ ਇਸਤੇਮਾਲ 'ਚ ਲਿਆਇਆ ਜਾਂਦਾ ਹੈ। ਇਨ੍ਹਾਂ 'ਚ ਕਵਾਨਟਮ ਮੈਕੇਨਿਜ਼ਮ, ਕਲਾਈਮੇਟ ਰਿਸਰਚ, ਵੈਦਰ ਫਾਰਕਾਸਟ, ਮਾਲੇਕਿਊਲਰ ਮਾਡਲਿੰਗ ਅਤੇ ਗੈਸ ਐਕਸਪੋਰੇਸ਼ਨ ਵਰਗੀ ਫੀਲਡ ਸ਼ਾਮਲ ਹੈ।


Karan Kumar

Content Editor

Related News