ਲੋੜ ਪੈਣ ''ਤੇ ਫੋਨ ਨੂੰ ਚਾਰਜ ਕਰ ਸਕਦੀ ਹੈ ਇਹ ਯੂਵੋਲਟ ਵਾਚ

04/02/2017 11:35:18 AM

ਜਲੰਧਰ- ਅਜੋਕੇ ਦੌਰ ਵਿਚ ਇੰਟਰਨੈੱਟ ''ਤੇ ਸਮਾਰਟ ਵਾਚਿਜ਼ ਦਾ ਕਾਫ਼ੀ ਬੋਲਬਾਲਾ ਹੈ। ਇਨ੍ਹਾਂ ਨੂੰ ਹੋਰ ਸਟਾਈਲਿਸ਼ ਅਤੇ ਬਿਹਤਰ ਬਣਾਉਣ ਲਈ ਸਮਾਰਟ ਵਾਚ ਨਿਰਮਾਤਾ ਕੰਪਨੀਆਂ ਇਨ੍ਹਾਂ ਵਿਚ ਨਵੇਂ ਫੀਚਰਸ ਨੂੰ ਜੋੜ ਰਹੀਆਂ ਹਨ। ਇਸ ਵਿਚ ਕੈਨੇਡਾ ਦੀ ਇਕ ਕੰਪਨੀ ਨੇ ਇਨ੍ਹਾਂ ਤੋਂ ਅਲੱਗ ਸੋਚ ਰੱਖਦੇ ਹੋਏ ਸਮਾਰਟ ਵਾਚ ਦੀ ਥਾਂ ਨਵੀਂ ਯੂਵੋਲਟ (Uvolt) ਵਾਚ ਬਣਾਈ ਹੈ, ਜੋ ਸੌਰ ਊਰਜਾ ਨਾਲ ਚਾਰਜ ਹੋ ਕੇ ਲੋੜ ਪੈਣ ''ਤੇ ਤੁਹਾਡੇ ਸਮਾਰਟ ਫੋਨ ਨੂੰ ਚਾਰਜ ਕਰਨ ਵਿਚ ਮਦਦ ਕਰੇਗੀ।  
 
600 mAh ਦੀ ਬੈਟਰੀ
ਮੈਕੇਨੀਕਲ ਡਿਜ਼ਾਈਨ ਤਹਿਤ ਬਣਾਈ ਗਈ ਯੂਵੋਲਟ ਵਾਚ ਵਿਚ ਸੋਲਰ ਪੈਨਲ ਲੱਗੇ ਹਨ, ਜੋ ਸੂਰਜ ਤੋਂ ਆਉਣ ਵਾਲੀ ਊਰਜਾ ਨੂੰ ਰਿਮੂਵੇਬਲ ਬੈਟਰੀ (ਕੰਪੈਕਟ ਪਾਵਰ ਰਿਜ਼ਰਵ) ਵਿਚ ਸਟੋਰ ਕਰਦੇ ਹਨ। ਇਹ ਬੈਟਰੀ ਪੂਰੀ ਤਰ੍ਹਾਂ ਮਤਲਬ ਫੁੱਲ ਚਾਰਜ ਹੋਣ ਵਿਚ ਇਕ ਦਿਨ ਦਾ ਸਮਾਂ ਲੈਂਦੀ ਹੈ। ਖਾਸ ਗੱਲ ਇਹ ਹੈ ਕਿ ਲੋੜ ਪੈਣ ''ਤੇ ਰਿਜ਼ਰਵ ਮਤਲਬ ਬੈਟਰੀ ਨੂੰ ਕੱਢ ਕੇ ਐਪਲ ਡਿਵਾਈਸਿਸ ਅਤੇ ਐਂਡ੍ਰਾਇਡ ਡਿਵਾਈਸਿਸ ਨੂੰ ਚਾਰਜ ਕੀਤਾ ਜਾ ਸਕਦਾ ਹੈ।
 
ਸਮਾਰਟ ਫੋਨ ਨੂੰ 30 ਫ਼ੀਸਦੀ ਤੱਕ ਚਾਰਜ ਕਰੇਗੀ ਇਹ ਵਾਚ
600 mAh ਦੀ ਬੈਟਰੀ ਨਾਲ ਇਸ ਵਾਚ ਦਾ ਭਾਰ ਸਿਰਫ਼ 110 ਗ੍ਰਾਮ ਹੀ ਹੈ। ਵਾਚ ਵਿਚ ਲੱਗੀ ਬੈਟਰੀ ਇਸ ਤੋਂ ਵੱਖ ਹੋ ਜਾਂਦੀ ਹੈ ਅਤੇ ਲੋੜ ਪੈਣ ''ਤੇ ਸਮਾਰਟ ਫੋਨ ਨੂੰ 30 ਫ਼ੀਸਦੀ ਤੱਕ ਚਾਰਜ ਕਰਨ ਵਿਚ ਮਦਦ ਕਰਦੀ ਹੈ। ਯੂਵੋਲਟ ਨੇ ਇਸ ਵਾਚ ਨੂੰ ਫਾਸਟ ਚਾਰਜ ਕਰਨ ਲਈ ਇਕ ਖਾਸ ਵਾਇਰਲੈੱਸ ਚਾਰਜਿੰਗ ਡਾਕ ਬਣਾਇਆ ਹੈ, ਜੋ ਵਾਚ ਨੂੰ 30 ਮਿੰਟਾਂ ਵਿਚ ਚਾਰਜ ਕਰ ਦੇਵੇਗਾ ਅਤੇ ਫੁੱਲ ਚਾਰਜ ਹੋਣ ''ਤੇ ਚਾਰਜਿੰਗ ਨੂੰ ਆਟੋਮੈਟੀਕਲੀ ਬੰਦ ਵੀ ਕਰ ਦੇਵੇਗਾ। ਮਤਲਬ ਕਿ ਚਾਰਜਿੰਗ ਦੇ ਦੌਰਾਨ ਇਸ ਉੱਤੇ ਲੰਬੇ ਸਮੇਂ ਤੱਕ ਵਾਚ ਰੱਖਣ ਉੱਤੇ ਵੀ ਕਿਸੇ ਵੀ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਵੇਗਾ। ਆਸ ਕੀਤੀ ਜਾ ਰਹੀ ਹੈ ਕਿ ਇਸ ਵਾਚ ਨੂੰ  $199 (ਲਗਭਗ 12,896 ਰੁਪਏ) ਕੀਮਤ ਵਿਚ ਵਿਕਰੀ ਲਈ ਮੁਹੱਈਆ ਕੀਤਾ ਜਾਵੇਗਾ।

Related News