ਕੱਲ ਲਾਂਚ ਹੋਵੇਗਾ Xiaomi Notebook Air ਦਾ ਅਪਗ੍ਰੇਡੇਡ ਵਰਜ਼ਨ

03/25/2019 1:30:00 AM

ਗੈਜੇਟ ਡੈਸਕ—ਇਸ ਸਾਲ ਸ਼ਾਓਮੀ ਆਪਣੇ ਨਵੇਂ ਪ੍ਰੋਡਕਟਸ ਨੂੰ ਤੇਜ਼ੀ ਨਾਲ ਲਾਂਚ ਕਰ ਰਿਹਾ ਹੈ। ਹੁਣ ਸ਼ਾਓਮੀ ਆਪਣਾ ਲੇਟੈਸਟ ਨੋਟਬੁੱਕ ਲਾਂਚ ਕਰਨ ਦੀ ਤਿਆਰੀ 'ਚ ਹੈ। ਸੂਤਰਾਂ ਮੁਤਾਬਕ ਸ਼ਾਓਮੀ ਕੱਲ ਭਾਵ 26 ਮਾਰਚ ਨੂੰ ਨਵਾਂ ਅਤੇ ਅਪਗ੍ਰੇਡੇਡ  Mi Notebook Air ਪੇਸ਼ ਕਰਨ ਵਾਲਾ ਹੈ। ਸ਼ਾਓਮੀ ਦਾ ਇਹ ਨੋਟਬੁੱਕ ਵਜ਼ਨ ਐਪਲ ਦੇ ਮੈਕਬੁੱਕ ਏਅਰ ਤੋਂ ਕਰੀਬ 1 ਕਿਲੋਗ੍ਰਾਮ ਹਲਕਾ ਹੈ।

ਸ਼ਾਓਮੀ ਨੇ 2016 'ਚ ਕੀਤੀ ਸੀ ਨੋਟਬੁੱਕ ਮਾਰਕੀਟ 'ਚ ਐਂਟਰੀ
ਸ਼ਾਓਮੀ ਨੇ ਨੋਟਬੁੱਕ ਮਾਰਕੀਟ 'ਚ ਸਾਲ 2016 'ਚ Mi Notebook Air ਨਾਲ ਐਂਟਰੀ ਕੀਤੀ ਸੀ। ਇਸ ਤੋਂ ਬਾਅਦ ਸ਼ਾਓਮੀ ਨੇ ਆਪਣੇ ਨੋਟਬੁੱਕ ਦੇ ਕਈ ਵੇਰੀਐਂਟਸ ਨੂੰ ਲਾਂਚ ਕੀਤਾ। ਹੁਣ ਸ਼ਾਓਮੀ ਆਪਣੇ ਨੋਟਬੁੱਕ ਸੀਰੀਜ਼ 'ਚ ਇਕ ਨਵਾਂ ਐਡੀਸ਼ਨ ਪੇਸ਼ ਕਰਨ ਵਾਲਾ ਹੈ। ਸ਼ਾਓਮੀ ਦੇ ਇਸ ਨਵੇਂ ਨੋਟਬੁੱਕ ਦੇ ਟੀਜ਼ਰ ਨੂੰ ਵੀਬੋ ਵੈੱਬਸਾਈਟ 'ਤੇ ਦੇਖਿਆ ਗਿਆ ਹੈ। ਕੰਪਨੀ ਆਪਣੇ ਇਸ ਨੋਟਬੁੱਕ ਨੂੰ ਇਸ ਦੀ ਥਿਨਨੈਸ ਅਤੇ ਲਾਈਵਵੇਟ ਨੂੰ ਲੈ ਕੇ ਪ੍ਰਮੋਟ ਕਰ ਰਹੀ ਹੈ। ਸ਼ਾਓਮੀ ਦਾ ਦਾਅਵਾ ਹੈ ਕਿ ਇਹ ਐਪਲ ਦੇ ਮੈਕਬੁੱਕ ਅਤੇ ਹੁਵਾਵੇਈ ਦੇ ਮੇਟਬੁੱਕ ਤੋਂ ਕਾਫੀ ਹਲਕਾ ਹੈ। ਦੱਸ ਦੇਈਏ ਕਿ ਐਪਲ ਦਾ ਮੈਕਬੁੱਕ ਏਅਰ 1.25 ਕਿਲੋਗ੍ਰਾਮ, ਜਦਕਿ ਹੁਵਾਵੇਈ ਦਾ ਮੈਟਬੁੱਕ 12 1.3 ਕਿਲੋਗ੍ਰਾਮ ਦਾ ਹੈ। ਪਿਛਲੇ ਸਾਲ ਹੀ ਸ਼ਾਓਮੀ ਨੇ 15.6 ਅਤੇ 13.3 ਇੰਚ ਦੀਆਂ ਦੋ ਨੋਟਬੁੱਕ ਨੂੰ ਲਾਂਚ ਕੀਤਾ ਸੀ। ਇਨ੍ਹਾਂ ਲੈਪਟਾਪ 'ਚ ਇੰਟੈਲ ਦਾ  i3/i5/i7 ਚਿਪਸੈੱਟ ਦਿੱਤਾ ਗਿਆ ਸੀ। 

ਨੋਟਬੁੱਕ ਦੇ ਫੀਚਰ
ਫੀਚਰ ਦੀ ਗੱਲ ਕਰੀਏ ਤਾਂ ਉਮੀਦ ਕੀਤੀ ਜਾ ਰਹੀ ਹੈ ਕਿ ਸ਼ਾਓਮੀ ਨਵੇਂ ਨੋਟਬੁੱਕ ਦੇ ਸਪਸੈਫੀਕੇਸ਼ਨਸ ਨੂੰ ਅਪਗ੍ਰੇਡ ਕਰਨ ਵਾਲਾ ਹੈ ਹਾਲਾਂਕਿ ਇਸ ਦੇ ਫੀਚਰ ਅਤੇ ਸਪੈਸੀਫਿਕੇਸ਼ਨਸ ਦੇ ਬਾਰੇ 'ਚ ਅਜੇ ਕੋਈ ਜਾਣਕਾਰੀ ਜਨਤਕ ਨਹੀਂ ਹੋਈ ਹੈ। ਸ਼ਾਓਮੀ ਦਾ ਇਹ ਨੋਟਬੁੱਕ ਸਭ ਤੋਂ ਪਹਿਲਾਂ ਚੀਨ 'ਚ ਲਾਂਚ ਕੀਤਾ ਜਾਵੇਗਾ। ਕਿਹਾ ਜਾ ਰਿਹਾ ਹੈ ਕਿ ਲਾਂਚ ਨਾਲ ਹੀ ਸ਼ਾਓਮੀ ਇਸ ਨੂੰ ਦੁਨੀਆ ਦੇ ਬਾਕੀ ਦੇਸ਼ਾਂ 'ਚ ਇਸ ਦੇ ਲਾਂਚ ਹੋਣ ਦੀ ਜਾਣਕਾਰੀ ਦੇ ਸਕਦੀ ਹੈ।


Karan Kumar

Content Editor

Related News