ਹੁਣ ਫੋਨ ਤੋਂ ਬਾਅਦ ਟੂਥ ਬ੍ਰਸ਼ ਵੀ ਹੋਵੇਗਾ ਟੱਚਸਕਰੀਨ

Tuesday, May 28, 2019 - 09:54 PM (IST)

ਹੁਣ ਫੋਨ ਤੋਂ ਬਾਅਦ ਟੂਥ ਬ੍ਰਸ਼ ਵੀ ਹੋਵੇਗਾ ਟੱਚਸਕਰੀਨ

ਗੈਜੇਟ ਡੈਸਕ-ਸ਼ਿਓਮੀ ਦੀ ਵੈਰੀਏਬਲ ਬ੍ਰੈਂਡ ਹੁਆਮੀ (Huami) ਇਲੈਕਟ੍ਰਿਕ ਟੂਥ ਬ੍ਰਸ਼ ਬਣਾਉਣ ਵਾਲੀ ਕੰਪਨੀ ਓਕਲੀਨ (Oclean) ਨਾਲ ਮਿਲ ਕੇ ਇਕ ਖਾਸ ਡਿਵਾਈਸ ਲਿਆਉਣ ਦੀ ਤਿਆਰੀ ਕਰ ਰਹੀ ਹੈ। ਰਿਪੋਰਟ ਦਾ ਦਾਅਵਾ ਹੈ ਕਿ ਹੁਆਮੀ ਅਤੇ ਓਕਲੀਨ ਜਲਦ ਹੀ ਟੱਚਸਕਰੀਨ ਵਾਲਾ ਦੁਨੀਆ ਦਾ ਪਹਿਲਾ ਇਲੈਕਟ੍ਰਿਕ ਟੂਥ ਬ੍ਰਸ਼ ਲਾਂਚ ਕਰਨ ਵਾਲੀ ਹੈ। ਚੀਨ ਦੀ ਸੋਸ਼ਲ ਮੀਡੀਆ ਵੈੱਬਸਾਈਟ ਵੇਈਬੋ 'ਤੇ ਅੱਜ ਹੀ ਇਲੈਕਟ੍ਰਿਕ ਟੂਥ ਬ੍ਰਸ਼ ਦੀ ਇਕ ਤਸਵੀਰ ਸ਼ੇਅਰ ਕੀਤੀ ਹੈ। ਰਿਪੋਰਟਸ ਮੁਤਾਬਕ ਓਕਲੀਨ ਦੇ ਇਸ ਟੂਥ ਬ੍ਰਸ਼ ਨੂੰ ਐਪ ਰਾਹੀਂ ਇਸਤੇਮਾਲ ਕਰਨਾ ਹੋਵੇਗਾ। ਦੰਦਾਂ ਨੂੰ ਸਾਫ ਕਰਨ ਲਈ ਅਲਾਰਮ ਸੈੱਟ ਕਰਨ ਤੋਂ ਲੈ ਕੇ ਕਲਿਨਿੰਗ ਸ਼ੈਡਿਊਲ ਵਰਗੇ ਆਪਸ਼ਨ ਦਾ ਇਸਤੇਮਾਲ ਕਰਨ ਲਈ ਯੂਜ਼ਰਸ ਨੂੰ ਸਭ ਤੋਂ ਪਹਿਲਾਂ ਇਸ ਐਪ ਨਾਲ ਕੁਨਕੈਟ ਕਰਨਾ ਹੋਵੇਗਾ।

ਟੂਥ ਬ੍ਰਸ਼ 'ਚ ਦਿੱਤੇ ਗਏ ਟੱਚ ਸਕਰੀਨ ਕਾਰਨ ਤੁਹਾਨੂੰ ਆਪਣਾ ਕਲਿਨਿੰਗ ਸਕੋਰ ਜਾਂ ਫਿਰ ਇਸ ਦੀ ਬੈਟਰੀ ਲਾਈਫ ਦੇਖਣ ਲਈ ਐਪ 'ਚ ਨਹੀਂ ਦੇਖਣਾ ਹੋਵੇਗਾ ਭਾਵ ਸਾਰੀ ਡਿਟੇਲਸ ਤੁਹਾਡੇ ਟੂਥ ਬ੍ਰਸ਼ ਦੀ ਸਕਰੀਨ 'ਚ ਹੀ ਨਜ਼ਰ ਆ ਜਾਵੇਗੀ। ਹਾਲਾਂਕਿ ਤੁਹਾਡੇ ਦੰਦ ਕਿੰਨੇ ਅਤੇ ਕਿਥੋ ਸਾਫ ਹੋਏ, ਕਿਥੋ ਨਹੀਂ ਇਸ ਬਾਰੇ 'ਚ ਜ਼ਿਆਦਾ ਡਿਟੇਲ 'ਚ ਜਾਣਕਾਰੀ ਪਾਉਣ ਲਈ ਤੁਹਾਨੂੰ ਐਪ ਓਪਨ ਕਰਕੇ ਹੀ ਦੇਖਣਾ ਹੋਵੇਗਾ। ਇਸ ਟੂਥ ਬ੍ਰਸ਼ ਦਾ ਡਿਜ਼ਾਈਨ ਕਾਫੀ ਹਦ ਤਕ ਸ਼ਿਓਮੀ ਦੇ Mi Band 3 ਨਾਲ ਮਿਲਦਾ-ਜੁਲਦਾ ਹੈ। ਆਉਣ ਵਾਲੇ ਇਸ ਨਵੇਂ ਟੂਥ ਬ੍ਰਸ਼ ਦੀ ਕੁਝ ਕਸਟਮਾਈਜ਼ਡ ਤਸਵੀਰਾਂ ਵੀ ਸਾਹਮਣੇ ਆਈਆਂ ਹਨ। ਇਨ੍ਹਾਂ ਤਸਵੀਰਾਂ 'ਚੋਂ ਇਖ ਆਇਰਨ ਮੈਨ ਤਾਂ ਦੂਜੀ 'ਚ ਅਵੈਂਜਰਸ ਦਿ ਐਂਡ ਗੇਮ ਥੀਮ ਨਜ਼ਰ ਆ ਰਹੀ ਹੈ।


author

Karan Kumar

Content Editor

Related News