ਦੂਰਸੰਚਾਰ ਖੇਤਰ ਦਾ 2022 ’ਚ ਹੋਵੇਗਾ 5ਜੀ ’ਤੇ ਪੂਰਾ ਧਿਆਨ

Friday, Dec 24, 2021 - 11:17 AM (IST)

ਨਵੀਂ ਦਿੱਲੀ, (ਭਾਸ਼ਾ)– ਦੂਰਸੰਚਾਰ ਖੇਤਰ ਨੂੰ ਸਰਕਾਰ ਵਲੋਂ ਐਲਾਨੇ ਸੁਦਾਰਾਂ ਅਤੇ ਟੈਕਸ ਦਰਾਂ ’ਚ ਵਾਧਾ ਕਰਨ ਨਾਲ ਭਾਵੇਂ ਹੀ ਕੁਝ ਮਦਦ ਮਿਲੀ ਹੋਵੇ ਪਰ ਚੁਣੌਤੀਆਂ ਹਾਲੇ ਖਤਮ ਨਹੀਂ ਹੋਈਆਂ ਹਨ। ਦੂਰਸੰਚਾਰ ਉਦਯੋਗ ਨੂੰ ਆਉਣ ਵਾਲੇ ਮਹੀਨਿਆਂ ’ਚ 5ਜੀ ਨੈੱਟਵਰਕ ਸ਼ੁਰੂ ਕਰਨ ਲਈ ਨਕਦੀ ਦੀ ਕਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੇਸ਼ ਭਰ ’ਚ ਲੱਖਾਂ ਲੋਕਾਂ ਨੂੰ ਸਿੱਧੇ ਅਤੇ ਅਸਿੱਧੇ ਤੌਰ ’ਤੇ ਰੁਜ਼ਗਾਰ ਮੁਹੱਈਆ ਕਰਵਾਉਣ ਵਾਲੇ ਦੂਰਸੰਚਾਰ ਖੇਤਰ ’ਚ ਆਉਣ ਵਾਲੇ ਸਾਲਾਂ ’ਚ 1.3 ਲੱਖ ਕਰੋੜ ਰੁਪਏ ਤੋਂ 2.3 ਲੱਖ ਕਰੋੜ ਰੁਪਏ ਦੇ ਨਿਵੇਸ਼ ਦਾ ਅਨੁਮਾਨ ਹੈ। ਇਹ ਨਿਵੇਸ਼ ਮਜ਼ਬੂਤ ਬੁਨਿਆਦੀ ਢਾਂਚੇ ਅਤੇ ਦੂਰਸੰਚਾਰ ਅਤੇ ਨੈੱਟਵਰਕ ਉਤਪਾਦਾਂ ਦੇ ਨਿਰਮਾਣ ’ਚ ਕੀਤਾ ਜਾਵੇਗਾ ਅਤੇ ਇਸ ਨੂੰ ਸਰਕਾਰ ਦੀ ਉਤਪਾਦਨ ਆਧਾਰਿਤ ਪ੍ਰੋਤਸਾਹਨ (ਪੀ. ਐੱਲ. ਆਈ.) ਯੋਜਨਾ ਅਤੇ ਹੋਰ ਸੁਧਾਰਾਂ ਦਾ ਸਮਰਥਨ ਪ੍ਰਾਪਤ ਹੈ।

ਇਹ ਵੀ ਪੜ੍ਹੋ– Vi ਦੇ ਗਾਹਕਾਂ ਲਈ ਖ਼ੁਸ਼ਖ਼ਬਰੀ, ਹੁਣ ਘਰ ਬੈਠੇ ਮਿਲੇਗਾ ਆਪਣੀ ਪਸੰਦ ਦਾ ਮੋਬਾਇਲ ਨੰਬਰ

ਸੈਲਿਊਲਰ ਆਪ੍ਰੇਟਰਸ ਐਸੋਸੀਏਸ਼ਨ ਆਫ ਇੰਡੀਆ (ਸੀ. ਓ. ਏ. ਆਈ.) ਦੇ ਡਾਇਰੈਕਟਰ ਜਨਰਲ ਐੱਸ. ਪੀ. ਕੋਚਰ ਨੇ ਕਿਹਾ ਕਿ 5ਜੀ ਨੈੱਟਵਰਕ ਨਾਲ ਜੁੜੇ ਸਪੈਕਟ੍ਰਮ, ਆਪਟੀਕਲ ਫਾਈਬਰ ਕੇਬਲ ਵਿਛਾਉਣ ਅਤੇ ਅਖਿਲ ਭਾਰਤੀ ਪੱਧਰ ’ਤੇ ਬਿਹਤਰ ਸੇਵਾ ਲਈ ਟਾਵਰ ਲਗਾਉਣ ਨੂੰ ਲੈ ਕੇ ਦੂਰਸੰਚਾਰ ਕੰਪਨੀਆਂ ਨੂੰ ਲਗਭਗ 1.3-2.3 ਲੱਖ ਕਰੋੜ ਰੁਪਏ ਨਿਵੇਸ਼ ਕਰਨ ਦੀ ਲੋੜ ਹੋਵੇਗੀ।

ਇਹ ਵੀ ਪੜ੍ਹੋ– Airtel ਨੇ ਲਾਂਚ ਕੀਤਾ ਇਕ ਹੋਰ ਨਵਾਂ ਪਲਾਨ, ਅਨਲਿਮਟਿਡ ਕਾਲਿੰਗ ਨਾਲ ਰੋਜ਼ ਮਿਲੇਗਾ 1.5GB ਡਾਟਾ


Rakesh

Content Editor

Related News