iPhones ਦੇ ਹੈਕ ਹੋਣ ਦਾ ਖਤਰਾ ਐਂਡ੍ਰਾਇਡ ਤੋਂ ਹੂੰਦੈ ਇੰਨੇ ਗੁਣਾ ਜ਼ਿਆਦਾ

12/30/2019 12:39:11 AM

ਗੈਜੇਟ ਡੈਸਕ—ਐਪਲ ਆਈਫੋਨ ਯੂਜ਼ਰਸ ਲਈ ਬੁਰੀ ਖਬਰ ਹੈ। ਹਾਲ ਹੀ 'ਚ ਆਈ ਇਕ ਰਿਪੋਰਟ 'ਚ ਕਿਹਾ ਗਿਆ ਹੈ ਕਿ ਐਪਲ ਆਈਫੋਨਸ ਕਿਸੇ ਦੂਜੇ ਬ੍ਰੈਂਡ ਦੇ ਸਮਾਰਟਫੋਨਸ ਦੇ ਮੁਕਾਬਲੇ ਕਾਫੀ ਅਨਸੁਰੱਖਿਅਤ ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ ਐਂਡ੍ਰਾਇਡ ਸਮਾਰਟਫੋਨਸ ਦੇ ਮੁਕਾਬਲੇ ਆਈਫੋਨਸ ਦੇ ਹੈਕ ਹੋਣ ਦਾ ਖਤਰਾ 167 ਗੁਣਾ ਜ਼ਿਆਦਾ ਹੈ। ਵਟਸਐਪ ਦੇ ਪੇਗਾਸਸ ਮਾਮਲੇ ਅਤੇ ਹੋਰ ਥਰਡ ਪਾਰਟੀ ਐਪਸ ਰਾਹੀਂ ਹੋਣ ਵਾਲੀ ਜਾਸੂਸੀ ਦੇ ਕਾਰਨ ਇਸ ਨੂੰ ਕਾਫੀ ਗੰਭੀਰ ਕਿਹਾ ਜਾ ਸਕਦਾ ਹੈ।

ਯੂ.ਕੇ. ਦੀ ਕੰਪਨੀ ਨੇ ਕੀਤਾ ਰਿਸਰਚ
ਯੂ.ਕੇ. ਦੀ ਫੋਨ ਕੇਸ ਬਣਾਉਣ ਵਾਲੀ ਕੰਪਨੀ Case.24 ਨੇ ਉੱਥੇ ਦੇ ਯੂਜ਼ਰਸ ਦੁਆਰਾ ਕੀਤੇ ਜਾਣ ਵਾਲੇ ਗੂਗਲ ਸਰਚ ਦਾ ਮੰਥਲੀ ਸਰਚ ਵਾਲਿਊਮ ਡਾਟਾ ਨੂੰ ਕਲੈਕਟ ਕਰਨ ਤੋਂ ਬਾਅਦ ਇਸ ਰਿਪੋਰਟ ਨੂੰ ਜਾਰੀ ਕੀਤਾ ਹੈ। ਇਹ ਡਾਟਾ ਰਿਸਰਚ ਯੂਜ਼ਰਸ ਦੁਆਰਾ ਸਮਾਰਟਫੋਨ ਬ੍ਰੈਂਡ ਜਾਂ ਕਿਸੇ ਐਪ ਨੂੰ ਹੈਕ ਕਰਨ ਦੇ ਤਰੀਕੇ ਨੂੰ ਗੂਗਲ 'ਤੇ ਸਰਚ ਕੀਤੇ ਜਾਣ 'ਤੇ ਆਧਾਰਿਤ ਸੀ।

PunjabKesari

10 ਹਜ਼ਾਰ ਤੋਂ ਜ਼ਿਆਦਾ ਵਾਰ ਹੋਇਆ ਸਰਚ
ਕੰਪਨੀ ਨੇ ਰਿਸਰਚ 'ਚ ਪਾਇਆ ਕਿ 10,040 ਯੂਜ਼ਰ ਗੂਗਲ 'ਤੇ 'how to hack iPhones' ਸਰਚ ਕਰ ਰਹੇ ਸਨ। ਉੱਥੇ, ਇਸ ਸੂਚੀ 'ਚ ਦੂਜਾ ਨਾਂ ਸੈਮਸੰਗ ਦਾ ਸੀ ਜਿਸ ਨੂੰ ਹੈਕ ਕਰਨ ਦੇ ਤਰੀਕੇ ਲੱਭਣ ਵਾਲੇ ਯੂਜ਼ਰਸ ਦੀ ਗਿਣਤੀ 700 ਸੀ। ਉੱਥੇ, ਸਭ ਤੋਂ ਘੱਟ ਸਰਚ ਕੀਤੇ ਜਾਣ ਵਾਲੇ ਸਮਾਰਟਫੋਨਸ ਬ੍ਰੈਂਡ 'ਚ ਐੱਲ.ਜੀ., ਸੋਨੀ ਅਤੇ ਨੋਕੀਆ ਦਾ ਨਾਂ ਸੀ। ਇਨ੍ਹਾਂ ਸਮਾਰਟਫੋਨਸ ਨੂੰ ਹੈਕ ਕਰਨ ਦੇ ਤਰੀਕੇ ਸਰਚ ਕਰਨ ਵਾਲੇ ਯੂਜ਼ਰਸ ਕਾਫੀ ਘੱਟ ਸਨ।

ਐਪਸ 'ਚ ਇੰਸਟਾਗ੍ਰਾਮ ਟਾਪ 'ਤੇ
ਐਪਸ ਦੀ ਗੱਲ ਕਰੀਏ ਤਾਂ ਯੂ.ਕੇ. 'ਚ 12,310 ਯੂਜ਼ਰਸ ਨੇ ਕਿਸੇ ਦੇ ਇੰਸਟਾਗ੍ਰਾਮ ਅਕਾਊਂਟ ਨੂੰ ਹੈਕ ਕਰਨ ਦਾ ਤਰੀਕਾ ਸਰਚ ਕੀਤਾ। ਇੰਸਟਾਗ੍ਰਾਮ ਤੋਂ ਬਾਅਦ ਇਸ ਲਿਸਟ 'ਚ ਸਨੈਪਚੈਟ ਦਾ ਨਾਂ ਹੈ। ਸਟੱਡੀ 'ਚ ਕਿਹਾ ਗਿਆ ਹੈ ਕਿ ਨੈੱਟਫਲਿਕਸ ਦੇ ਮੁਕਾਬਲੇ ਇੰਸਟਾਗ੍ਰਾਮ ਅਕਾਊਂਟ ਨੂੰ ਹੈਕ ਕੀਤ ਜਾਣ ਦੀ ਸੰਭਾਵਨਾ 16 ਗੁਣਾ ਜ਼ਿਆਦਾ ਹੈ।

PunjabKesari

ਐਪਲ ਨੇ ਇਸ ਸਾਲ ਦਿੱਤੀ ਹੈ ਓ.ਐੱਸ. ਅਪਡੇਟ
ਰਿਸਰਚ ਨਾਲ ਜੁੜੇ ਟੈਕ ਅਪਡੇਟਸ ਨੇ ਇਸ ਨਾਲ ਹੋਣ ਵਾਲੇ ਖਤਰੇ 'ਚ ਕੋਈ ਜਾਣਕਾਰੀ ਨਹੀਂ ਦਿੱਤੀ ਹੈ। ਇਸ ਦੇ ਨਾਲ ਹੀ ਆਈਫੋਨ ਨੂੰ ਕਿਵੇਂ ਹੈਕ ਕੀਤਾ ਜਾ ਸਕਦਾ ਹੈ ਇਸ ਦੇ ਬਾਰੇ 'ਚ ਕੁਝ ਨਹੀਂ ਦੱਸਿਆ। ਹਾਲਾਂਕਿ, ਇਨ੍ਹਾਂ ਰਿਸਰਚ 'ਤੇ ਪੂਰੀ ਤਰ੍ਹਾਂ ਭਰੋਸਾ ਨਹੀਂ ਕੀਤਾ ਜਾ ਸਕਦਾ। ਉੱਥੇ, ਐਪਲ ਨੇ ਇਸ ਸਾਲ ਯੂਜ਼ਰਸ ਦੀ ਸਕਿਓਰਟੀ ਨੂੰ ਮਜ਼ਬੂਤ ਬਣਾਉਣ ਲਈ ਨਵੀਂ ਅਪਡੇਟ ਜਾਰੀ ਕੀਤੀ ਹੈ। ਅਪਡੇਟ 'ਚ ਪਾਏ ਗਏ ਬਗਸ ਨੂੰ ਫਿਕਸ ਕੀਤਾ ਗਿਆ ਹੈ ਜੋ ਆਈਫੋਨ ਨੂੰ ਹੈਕਰਸ ਨਾਲ ਸੁਰੱਖਿਅਤ ਰੱਖਦੇ ਹਨ।


Karan Kumar

Content Editor

Related News