ਲਾਂਚ  ਤੋਂ ਪਹਿਲਾਂ ਹੀ ਇਸ Smartphone ਦੀ ਕੀਮਤ ਤੇ Specifications ਹੋਏ ਲੀਕ!

Tuesday, May 20, 2025 - 02:18 PM (IST)

ਲਾਂਚ  ਤੋਂ ਪਹਿਲਾਂ ਹੀ ਇਸ Smartphone ਦੀ ਕੀਮਤ ਤੇ Specifications ਹੋਏ ਲੀਕ!

ਗੈਜੇਟ ਡੈਸਕ - ਜੇਕਰ ਤੁਸੀਂ Realme ਦਾ ਫੋਨ ਯੂਜ਼ ਕਰਦੇ ਹੋ ਜਾਂ ਖਰੀਦਣ ਦੀ ਸੋਚ ਰਹੇ ਹੋ ਤਾਂ ਇਹ ਖਬਰ ਤੁਹਾਡੇ ਲਈ ਕਿਸੇ ਖੁਸ਼ਖਬਰੀ ਤੋਂ ਘੱਟ ਨਹੀਂ ਹੋਵੇਗੀ। ਜੀ ਹਾਂ, ਬਿਲਕੁਲ! ਦੱਸ ਦਈਏ ਕਿ 27 ਮਈ ਨੂੰ ਕੰਪਨੀ ਭਾਰਤ ’ਚ ਆਪਣੀ 'GT 7' ਸੀਰੀਜ਼ ਲਿਆ ਰਹੀ ਹੈ, ਜਿਸ ਦੇ ਤਹਿਤ ਦੋ ਸ਼ਕਤੀਸ਼ਾਲੀ ਮੋਬਾਈਲ ਫੋਨ realme GT7 ਅਤੇ realme GT 7T ਲਾਂਚ ਕੀਤੇ ਜਾਣਗੇ। ਇਨ੍ਹਾਂ ’ਚੋਂ ਇਕ, Realme GT 7T ਦੀ ਕੀਮਤ, ਬਾਜ਼ਾਰ ’ਚ ਆਉਣ ਤੋਂ ਪਹਿਲਾਂ ਹੀ ਲੀਕ ਹੋ ਗਈ ਹੈ। ਇਸ ਮੋਬਾਈਲ ਦੇ ਮੈਮੋਰੀ ਵੇਰੀਐਂਟ ਦੇ ਨਾਲ, ਇਨ੍ਹਾਂ ਦੀ ਕੀਮਤ ਵੀ ਟਿਪਸਟਰ ਵੱਲੋਂ ਸਾਂਝੀ ਕੀਤੀ ਗਈ ਹੈ। ਆਓ ਇਸ ਬਾਰੇ ਵਿਸਥਾਰ ਨਾਲ ਜਾਣਦੇ ਹਾਂ। 

Realme GT 7T ਦੀ ਕੀਮਤ ਟਿਪਸਟਰ PassionateGeeks ਵੱਲੋਂ ਸੋਸ਼ਲ ਮੀਡੀਆ ਪਲੇਟਫਾਰਮ X 'ਤੇ ਸਾਂਝੀ ਕੀਤੀ ਗਈ ਹੈ। ਲੀਕ ’ਚ ਕਿਹਾ ਗਿਆ ਹੈ ਕਿ ਇਹ Realme 5G ਫੋਨ 8GB RAM ਅਤੇ 12GB RAM ਦੇ ਨਾਲ ਲਾਂਚ ਕੀਤਾ ਜਾਵੇਗਾ ਜਿਸ ’ਚ 256GB ਅਤੇ 512GB ਸਟੋਰੇਜ ਉਪਲਬਧ ਹੋਵੇਗੀ। ਮੋਬਾਈਲ ਦੀ ਸ਼ੁਰੂਆਤੀ ਕੀਮਤ 34,999 ਰੁਪਏ ਦੱਸੀ ਜਾ ਰਹੀ ਹੈ ਅਤੇ ਟਾਪ ਵੇਰੀਐਂਟ ਦੀ ਕੀਮਤ 39,999 ਰੁਪਏ ਹੈ। ਫਿਲਹਾਲ ਇਸ ਸਮਾਰਟਫੋਨ ਦੀ ਅਸਲ ਕੀਮਤ ਕੀ ਹੈ ਉਹ ਤਾਂ 27 ਮਈ ਨੂੰ ਹੀ ਪਤਾ ਲੱਗੇਗਾ।

realme GT 7 Series ਲਾਂਚ ਡਿਟੇਲ
ਲਾਂਚ ਡਿਟੇਲ ਦੀ ਗੱਲ ਕੀਤੀ ਜਾਵੇ ਤਾਂ  ਫਿਲਹਾਲ ਇਸ  ਸੀਰੀਜ਼ ਨੂੰ ਗਲੋਬਲ ਪੱਧਰ ’ਤੇ ਲਾਂਚ ਕੀਤਾ ਜਾਵੇਗਾ ਅਤੇ ਨਾਲ ਹੀ  ਰਿਅਲਮੀ GT7 ਅਤੇ realme GT 7T ਨੂੰ ਇਸ ਗਲੋਬਲ ਈਵੈਂਟ ’ਚ ਭਾਰਤ ’ਚ ਲਾਂਚ ਕੀਤਾ ਜਾਵੇਗਾ। ਇਹ ਲਾਂਚ ਈਵੈਂਟ 27 ਮਈ ਨੂੰ ਭਾਰਤੀ ਸਮੇਂ ਅਨੁਸਾਰ ਦੁਪਹਿਰ 1:30 ਵਜੇ ਸ਼ੁਰੂ ਹੋਵੇਗਾ। ਇਸ ਨੂੰ ਕੰਪਨੀ ਦੀ ਵੈੱਬਸਾਈਟ ਅਤੇ Realme ਸੋਸ਼ਲ ਮੀਡੀਆ ਪਲੇਟਫਾਰਮਾਂ ਦੇ ਨਾਲ-ਨਾਲ ਸ਼ਾਪਿੰਗ ਸਾਈਟ Amazon 'ਤੇ ਲਾਈਵ ਦੇਖਿਆ ਜਾ ਸਕਦਾ ਹੈ।

ਡਿਸਪਲੇਅ 
Realme GT7 5G ਫੋਨ ’ਚ 6.78-ਇੰਚ 1.5K OLED ਸਕ੍ਰੀਨ ਹੈ ਜਿਸਦਾ ਰੈਜ਼ੋਲਿਊਸ਼ਨ 2800 × 1280 ਪਿਕਸਲ ਹੈ। ਇਹ BOE Q10 ਲੂਮਿਨਸ ਮਟੀਰੀਅਲ 'ਤੇ ਬਣਾਇਆ ਗਿਆ ਹੈ ਜੋ 144Hz ਰਿਫਰੈਸ਼ ਰੇਟ ਅਤੇ 6500nits ਸਥਾਨਕ ਪੀਕ ਬ੍ਰਾਈਟਨੈੱਸ ਪ੍ਰਦਾਨ ਕਰਦਾ ਹੈ। ਇਸ ਨੂੰ ਇੰਡਸਟਰੀ ਦੀ ਪਹਿਲੀ 4608Hz ਅਲਟਰਾ ਹਾਈ-ਫ੍ਰੀਕੁਐਂਸੀ PWM ਡਿਮਿੰਗ ਸਕ੍ਰੀਨ ਕਿਹਾ ਜਾਂਦਾ ਹੈ।

ਪਰਫਾਰਮੈਂਸ
Realme GT 7 ਨੂੰ ਚੀਨ ’ਚ MediaTek ਦੇ 3nanometer ਫੈਬਰੀਕੇਸ਼ਨ 'ਤੇ ਬਣੇ Dimensity 9400 Plus octa-core ਪ੍ਰੋਸੈਸਰ 'ਤੇ ਲਾਂਚ ਕੀਤਾ ਗਿਆ ਹੈ, ਜੋ ਕਿ 3.73GHz ਤੱਕ ਦੀ ਕਲਾਕ ਸਪੀਡ 'ਤੇ ਚੱਲਣ ਦੇ ਸਮਰੱਥ ਹੈ। ਇਸ ’ਚ Immortalis-G925 GPU ਅਤੇ Realme ਦਾ ਆਪਣਾ GT Performance Engine 2.0 ਹੈ। ਗੇਮਿੰਗ ਲਈ, ਇਹ Realme 5G ਫੋਨ 7700mm² VC ਕੂਲਿੰਗ ਪਲੇਟ ਦੇ ਨਾਲ ਗ੍ਰਾਫੀਨ ਆਈਸ-ਸੈਂਸਿੰਗ ਡਬਲ-ਲੇਅਰ ਕੂਲਿੰਗ ਤਕਨਾਲੋਜੀ ਦਾ ਸਮਰਥਨ ਕਰਦਾ ਹੈ।

ਕੈਮਰਾ
ਫੋਟੋਗ੍ਰਾਫੀ ਲਈ, ਇਸ Realme ਮੋਬਾਈਲ ਫੋਨ ਨੂੰ ਡਿਊਲ ਰੀਅਰ ਕੈਮਰਾ ਸੈੱਟਅਪ ਦੇ ਨਾਲ ਲਿਆਂਦਾ ਗਿਆ ਹੈ। ਇਸਦੇ ਬੈਕ ਪੈਨਲ 'ਤੇ 50-ਮੈਗਾਪਿਕਸਲ ਮੁੱਖ ਸੈਂਸਰ ਨਾਲ ਲੈਸ 8-ਮੈਗਾਪਿਕਸਲ ਦਾ ਅਲਟਰਾ-ਵਾਈਡ ਐਂਗਲ ਲੈਂਸ ਦਿੱਤਾ ਗਿਆ ਹੈ। ਇਸ ਦੇ ਨਾਲ ਹੀ, ਇਸ ’ਚ ਸੈਲਫੀ ਅਤੇ ਵੀਡੀਓ ਕਾਲਿੰਗ ਲਈ 16-ਮੈਗਾਪਿਕਸਲ ਦਾ Sony IMX480 ਸੈਂਸਰ ਹੈ।

ਬੈਟਰੀ
ਪਾਵਰ ਬੈਕਅੱਪ ਲਈ, Realme GT 7 ਇਕ ਸ਼ਕਤੀਸ਼ਾਲੀ 7,200mAh ਟਾਈਟਨ ਬੈਟਰੀ ਦਾ ਸਮਰਥਨ ਕਰਦਾ ਹੈ। ਇਸ ਵੱਡੀ ਬੈਟਰੀ ਨੂੰ ਜਲਦੀ ਚਾਰਜ ਕਰਨ ਲਈ, ਸਮਾਰਟਫੋਨ ਨੂੰ 100W ਫਾਸਟ ਚਾਰਜਿੰਗ ਤਕਨਾਲੋਜੀ ਦਿੱਤੀ ਗਈ ਹੈ। ਕੰਪਨੀ ਦੇ ਅਨੁਸਾਰ, ਇਸ ਬੈਟਰੀ ਨੂੰ ਸਿਰਫ 19 ਮਿੰਟਾਂ ਵਿੱਚ 50% ਤੱਕ ਚਾਰਜ ਕੀਤਾ ਜਾ ਸਕਦਾ ਹੈ।
 


author

Sunaina

Content Editor

Related News