ਡਾਰਕ ਵੈੱਬ 'ਤੇ ਵਿਕ ਰਹੀ ਹੈ ਇਕ ਲੱਖ ਤੋਂ ਜ਼ਿਆਦਾ ਭਾਰਤੀਆਂ ਦੀ ਨਿੱਜੀ ਜਾਣਕਾਰੀ

06/04/2020 4:31:40 PM

ਗੈਜੇਟ ਡੈਸਕ—ਕੋਰੋਨਾਵਾਇਰਸ ਦੌਰਾਨ ਸਾਈਬਸ ਦੋਸ਼ੀਆਂ 'ਚ ਕਾਫੀ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਕੁਝ ਦਿਨ ਪਹਿਲਾਂ ਭੀਮ ਐਪ ਦਾ ਡਾਟਾ ਲੀਕ ਹੋਇਆ ਸੀ, ਉਸ ਤੋਂ ਬਾਅਦ ਡਿਜ਼ੀਲਾਕਰ ਦੇ ਕਰੀਬ 70 ਲੱਖ ਯੂਜ਼ਰਸ ਦੀ ਨਿੱਜੀ ਜਾਣਕਾਰੀ ਲੀਕ ਹੋਈ ਸੀ, ਉੱਥੇ ਹੁਣ ਇਕ ਲੱਖ ਤੋਂ ਜ਼ਿਆਦਾ ਭਾਰਤੀਆਂ ਦੇ ਆਧਾਰ ਕਾਰਡ, ਪੈਨ ਕਾਰਡ, ਪੱਛਾਣ ਪੱਤਰ ਅਤੇ ਪਾਸਪੋਰਟ ਦੀ ਸਕੈਨ ਕਾਪੀ ਡਾਰਕ ਵੈੱਬ 'ਤੇ ਵਿਕਰੀ ਲਈ ਉਪਲੱਬਧ ਹੋਣ ਦੀ ਖਬਰ ਹੈ। ਇਸ ਦੀ ਜਾਣਕਾਰੀ ਸਾਈਬਰ ਸਕਿਓਰਟੀ ਫਰਮ ਸਾਈਬਲ (Cyble) ਨੇ ਦਿੱਤੀ ਹੈ।

ਸਾਈਬਲ ਨੇ ਆਪਣੀ ਰਿਪੋਰਟ 'ਚ ਕਿਹਾ ਕਿ ਇਹ ਡਾਟਾ ਲੀਕ ਇਕ ਥਰਡ ਪਾਰਟੀ ਪਲੇਟਫਾਰਮ ਤੋਂ ਹੋਇਆ ਹੈ, ਨਾ ਕਿ ਸਰਕਾਰੀ ਡਾਟਾਬੇਸ ਤੋਂ। ਡਾਰਕ ਵੈੱਬ 'ਤੇ ਦੇਸ਼ ਦੇ ਕਈ ਸ਼ਹਿਰਾਂ ਦੇ ਲੋਕਾਂ ਦੀ ਨਿੱਜੀ ਜਾਣਕਾਰੀ ਵਿਕ ਰਹੀ ਹੈ। ਆਧਾਰ ਕਾਰਡ, ਪੈਨ ਕਾਰਡ ਅਤੇ ਪਾਸਪੋਰਟ ਵਰਗੇ ਦਸਤਾਵੇਜ ਨਾਲ ਹੈਕਰਸ ਸਕੈਮ ਕਰ ਸਕਦੇ ਹਨ ਅਤੇ ਲੋਕਾਂ ਦੀ ਜਾਸੂਸੀ ਵੀ ਕਰ ਸਕਦੇ ਹਨ।

ਡਾਰਕ ਵੈੱਬ 'ਤੇ ਮੌਜੂਦ ਜਾਣਕਾਰੀ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹ ਡਾਟਾ ਕਿਸੀ ਕੇ.ਵਾਈ.ਸੀ. ਕੰਪਨੀ ਰਾਹੀਂ ਲੀਕ ਹੋਇਆ ਹੈ, ਕਿਉਂਕਿ ਜਿਹੜਾ ਡਾਟਾ ਡਾਰਕ ਵੈੱਬ 'ਤੇ ਮੌਜੂਦ ਹੈ ਉਨ੍ਹਾਂ 'ਚ ਆਧਾਰ ਕਾਰਡ, ਪੈਨ ਕਾਰਡ ਅਤੇ ਪਾਸਟਪੋਰਟ ਦੀ ਸਕੈਨ ਕਾਪੀ ਸ਼ਾਮਲ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਸਾਈਬਲ ਨੇ ਆਪਣੀ ਰਿਪੋਰਟ 'ਚ ਕਿਹਾ ਸੀ ਕਿ ਡਾਰਕ ਵੈੱਬ 'ਤੇ ਨੌਕਰੀ ਦੀ ਭਾਲ ਕਰ ਰਹੇ 2.9 ਕਰੋੜ ਭਾਰਤੀ ਨੌਜਵਾਨਾਂ ਦੀ ਨਿੱਜੀ ਜਾਣਕਾਰੀ ਮੌਜੂਦ ਹੈ। ਵੱਡੀ ਗੱਲ ਇਹ ਹੈ ਕਿ ਇਨਾਂ ਕੀਮਤੀ ਡਾਟਾ ਦੀ ਕੋਈ ਕੀਮਤ ਨਹੀਂ ਲਗਾਈ ਗਈ ਹੈ। ਡਾਰਕ ਵੈੱਬ 'ਤੇ ਸਾਰਾ ਡਾਟਾ ਮੁਫਤ 'ਚ ਉਪਲੱਬਧ ਹੈ।

ਲੀਕ ਹੋਏ ਡਾਟਾ 'ਚ ਵਿੱਦਿਅਕ ਯੋਗਤਾ ਸਮੇਤ ਘਰ ਦਾ ਪਤਾ ਅਤੇ ਮੋਬਾਇਲ ਨੰਬਰ ਵਰਗੀਆਂ ਜਾਣਕਾਰੀਆਂ ਸ਼ਾਮਲ ਹਨ। ਇਹ ਸਾਰਾ ਡਾਟਾ ਭਾਰਤ ਦੀ ਇਕ ਵੱਡੀ ਜਾਬ ਸਰਚ ਕੰਪਨੀ ਦੀ ਵੈੱਬਸਾਈਟ ਤੋਂ ਲੀਕ ਹੋਇਆ ਹੈ, ਹਾਲਾਂਕਿ ਕੰਪਨੀ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਡਾਟਾ ਲੀਕ ਯੂਜ਼ਰਸ ਦੇ ਰਿਜ਼ਯੂਮ ਤੋਂ ਹੋਇਆ ਹੈ।


Karan Kumar

Content Editor

Related News