OnePlus 5 ਸਮਾਰਟਫੋਨ ਦੇ ਡਿਜ਼ਾਇੰਨ ਸੰਬੰਧੀ ਕੰਪਨੀ ਦੇਵੇਗੀ ਇਹ ਜਵਾਬ

Monday, Jun 12, 2017 - 12:28 PM (IST)

ਜਲੰਧਰ-ਚੀਨ ਦੀ ਜਬਰਦਸਤ ਫੋਨ ਨਿਰਮਾਤਾ ਕੰਪਨੀ ਵਨਪਲੱਸ 5 ਆਪਣੇ ਪ੍ਰੋਡੈਕਟ ਨੂੰ ਲਾਂਚ ਕਰਨ ਤੋਂ ਪਹਿਲਾਂ ਉਨ੍ਹਾਂ ਦੇ ਜਬਰਦਸਤ ਪ੍ਰਚਾਰ ਦੇ ਲਈ ਜਾਣੀ ਜਾਂਦੀ ਹੈ ਅਤੇ ਕੰਪਨੀ ਨੇ ਆਪਣੇ ਹਾਲ ਹੀ 'ਚ ਲਾਂਚ ਹੋਏ ਪ੍ਰੋਡੈਕਟ ਤੋਂ ਦੁਨੀਆ ਭਰ 'ਚ ਲੱਖਾਂ ਪ੍ਰਸ਼ੰਸਕਾਂ ਦਾ ਸਫਲਤਾਪੂਰਵਕ ਧਿਆਨ ਆਕਰਸ਼ਿਤ ਕੀਤਾ ਹੈ। ਇਸ ਸਾਲ ਵਨਪਲੱਸ ਨੇ ਲਾਂਚ ਹੋਣ ਤੋਂ ਪਹਿਲਾਂ ਹੀ ਵਨਪਲੱਸ 5 ਦੀ ਝਲਕ ਦਿਖਾਉਣ ਦਾ ਫੈਸਲਾ ਕੀਤਾ ਹੈ। ਅਸਲ 'ਚ ਇਹ ਇਕ ਸ਼ਾਨਦਾਰ ਕਦਮ ਸੀ। ਕਿਉਕਿ ਸਾਰੀਆਂ ਕੰਪਨੀਆਂ ਰੀਲੀਜ਼ ਦੀ ਤਾਰੀਖ ਤੱਕ ਅਧਿਕਾਰਿਕ ਡਿਜ਼ਾਇੰਨ ਨੂੰ ਨਹੀਂ ਦਿਖਾਉਦੀਆਂ ਹਨ। ਵਨਪਲੱਸ 5 ਦੇ ਬਾਰੇ 'ਚ ਪਿਛਲੇ ਕਈ ਦਿਨਾਂ ਤੋਂ ਅਫਵਾਹਾਂ ਸਾਹਮਣੇ ਆ ਰਹੀਆਂ ਹਨ ਸ਼ਾਇਦ ਇਹ ਇਕ ਕਾਰਣ ਸੀ ਜਿਸ ਵਜ੍ਹਾਂ ਤੋਂ ਕੰਪਨੀ ਨੇ ਆਧਿਕਾਰਿਕ ਤੌਰ 'ਤੇ ਫੋਨ ਦਾ ਟੀਜ਼ਰ ਜਾਰੀ ਕਰ ਕੇ ਉਨ੍ਹਾਂ ਅਫਵਾਹਾਂ 'ਤੇ ਵਿਰਾਮ ਲਗਾਉਣ ਦੀ ਕੋਸ਼ਿਸ਼ ਕੀਤੀ ਹੈ। ਪਰ ਐਂਟੀਨਾ ਲਾਈਨ ਅਤੇ ਡਿਊਲ ਕੈਮਰਾ ਸੈਟਅਪ ਨੂੰ ਦੇਖਣ ਤੋਂ ਬਾਅਦ ਟਵਿੱਟਰ 'ਤੇ ਲੋਕਾਂ ਨੇ ਵਨਪਲੱਸ 'ਤੇ ਆਈਫੋਨ 7 ਪਲੱਸ ਦੇ ਡਿਜ਼ਾਇੰਨ ਦੀ ਨਕਲ ਕਰਨ ਦਾ ਆਰੋਪ ਲਗਾਉਣਾ ਸ਼ੁਰੂ ਕਰ ਦਿੱਤਾ ਹੈ।
ਵਨਪਲੱਸ 5 'ਚ ਆਈਫੋਨ 7 ਪਲੱਸ ਦੇ ਬਰਾਬਰ ਡਿਊਲ ਕੈਮਰਾ ਦਿੱਤਾ ਗਿਆ ਹੈ। ਜਿਸ ਕਾਰਣ ਕਈ ਪ੍ਰਸ਼ੰਸਕ ਖੁਸ਼ ਨਹੀਂ ਹੋਏ ਅਤੇ ਸੋਸ਼ਲ ਮੀਡੀਆ 'ਤੇ ਇਸ ਫੋਨ ਦੇ ਅੰਤਿਮ ਡਿਜ਼ਾਇੰਨ  'ਤੇ  ਆਪਣੀ ਨਿਰਾਸ਼ਾ ਪ੍ਰਗਟ ਕੀਤੀ ਹੈ। ਵਨਪਲੱਸ ਦੇ ਪ੍ਰਸ਼ੰਸਕ ਨੇ ਟਵਿੱਟਰ ਦੇ ਨਾਲ ਹੀ ਚੀਨ ਦੀ ਸੋਸ਼ਲ ਮੀਡੀਆ ਵੈੱਬਸਾਈਟ ਵੇਇਬੋ 'ਤੇ ਵੀ ਨਾਰਾਜਗੀ ਜ਼ਾਹਿਰ ਕੀਤੀ ਹੈ। ਹਾਲ ਹੀ 'ਚ ਵਨਪਲੱਸ ਦੇ ਪ੍ਰੋਡੈਕਟ ਮੈਨੇਜਰ ਨੇ ਜੀਹੁ ( ਜੋ ਕਿ ਕਵਾਰਾ ਦੇ ਵਰਗਾ ਹੈ) 'ਤੇ ਇਕ ਸਵਾਲ ਦਾ ਜਵਾਬ ਦਿੱਤਾ ਹੈ। ਵਨਪਲੱਸ 5 ਦੇ ਅੰਤਿਮ ਡਿਜ਼ਾਇੰਨ ਦੇ ਬਾਰੇ ਉਨ੍ਹਾਂ ਕਈ ਬਿੰਦੂਆਂ ਦੇ ਨਾਲ ਫੋਨ ਦੇ ਡਿਜ਼ਾਇੰਨ ਦਾ ਬਚਾਅ ਕੀਤਾ ਹੈ। ਇੱਥੋ ਤੱਕ ਕਿ ਵਨਪਲੱਸ  ਦੇ ਸੀ.ਈ.ਓ Liu Zuohu  ਨੇ ਵੀ ਆਪਣੇ ਅਧਿਕਾਰਿਕ ਵੇਈਬੋ ਪੇਜ 'ਤੇ ਪ੍ਰਬੰਧਕ ਦੇ ਜਵਾਬ ਨੂੰ ਸ਼ੇਅਰ ਕੀਤਾ ਸੀ।
ਵਨਪਲੱਸ ਦੇ ਮੈਨੇਜਰ ਦਾ ਕਹਿਣਾ ਹੈ ਕਿ ਇਕ ਤਸਵੀਰ ਦੇ ਅਧਾਰ 'ਤੇ ਫੋਨ ਦੇ ਡਿਜ਼ਾਇੰਨ ਦੇ ਬਾਰੇ ਕਹਿਣਾ ਸਹੀ ਨਹੀਂ ਹੋਵੇਗਾ। ਉਨ੍ਹਾਂ ਨੇ ਕਿਹਾ ਹੈ ਕਿ ਫੋਨ ਦੇ ਫਲੈਟ ਤਸਵੀਰਾਂ ਫੋਨ ਦੇ ਕਰਵ ਅਤੇ ਹੈਂਡਲਿੰਗ ਜਾਂ ਨਿਰਮਿਤ ਗੁਣਵੱਤਾ ਦਾ ਅਨੁਭਵ ਦਾ ਜਸਟਿਸ ਨਹੀਂ ਕਰਦੀ ਹੈ। ਉਨ੍ਹਾਂ ਨੇ ਵਨਪਲੱਸ 3ਟੀ ਜਾ ਉਲੇਖ ਕਰਦੇ ਹੋਏ ਕਿਹਾ ਹੈ ਕਿ ਸ਼ੁਰੂਆਤ ਤੋਂ ਪਹਿਲਾਂ Tenewa ਦੇ ਮਾਧਿਅਮ ਨਾਲ ਤਿਆਰ ਹੋਣ ਵਾਲੀ ਫੋਨ ਦੀ ਤਸਵੀਰਾਂ ਦੇ ਬਾਅਦ ਸ਼ੁਰੂਆਤ 'ਚ ਇਸ ਫੋਨ ਦੀ ਆਲੋਚਨਾਂ ਕੀਤੀ ਗਈ ਸੀ। ਪ੍ਰਸ਼ੰਸਕ ਓਪੋ 3ਟੀ ਦੇ ਡਿਜ਼ਾਇੰਨ ਨੂੰ ਬਦਸੂਰਤ ਅਤੇ stuffy  ਕਿਹਾ ਸੀ ਪਰ ਇਕ ਵਾਰ ਜਦੋਂ ਉਨ੍ਹਾਂ ਅਸਲੀ ਸਮਾਰਟਫੋਨ ਨੂੰ ਦੇਖਿਆ ਅਤੇ ਟੱਚ ਕੀਤਾ ਤਾ ਉਹ ਡਿਜ਼ਾਇੰਨ ਤੋਂ ਕਾਫੀ ਪ੍ਰਭਾਵਿਤ ਹੋਏ ਸੀ ਉਨ੍ਹਾਂ ਨੇ ਕਿਹਾ  ਵਨਪਲੱਸ 5 ਦੀ ਤਸਵੀਰ ਨੂੰ ਦੇਖ ਕੇ ਫੋਨ ਦੇ ਬਾਰੇ 'ਚ ਕਹਿਣਾ ਸਹੀ ਨਹੀ ਹੋਵੇਗਾ। ਇਸ ਫੋਨ ਨੂੰ ਇਸਤੇਮਾਲ ਕਰ ਅਤੇ ਉਸ ਨੂੰ ਟੱਚ ਕਰਨ ਤੋਂ ਬਾਅਦ ਯੂਜ਼ਰਸ ਨੂੰ ਇਕ ਅਲੱਗ ਹੀ ਅਹਿਸਾਸ ਹੋਵੇਗਾ। ਇਸ ਦੇ ਇਲਾਵਾ  ਫੋਨ ਨੂੰ ਇਸਤੇਮਾਲ ਕਰਨਾ ਹੀ ਯੂਜ਼ਰਸ ਫੋਨ ਦੇ ਜਟਿਲ ਡਿਜ਼ਾਇੰਨ ਅਤੇ  ਵਿਸ਼ੇਸਤਾਵਾਂ ਦੇ ਬਾਰੇ 'ਚ ਜਾਣ ਸਕਦੇ ਹਨ।


Related News