ਭਾਰਤ ''ਚ ਮੋਬਾਇਲ ਇੰਟਰਨੈੱਟ ਯੂਜ਼ਰਸ ਦੀ ਗਿਣਤੀ ਜੂਨ ਤੱਕ 42 ਕਰੋੜ ਤੱਕ ਪਹੁੰਚਣ ਦਾ ਅਨੁਮਾਨ :IAMAI ਰਿਪੋਰਟ

Wednesday, May 03, 2017 - 01:17 PM (IST)

ਭਾਰਤ ''ਚ ਮੋਬਾਇਲ ਇੰਟਰਨੈੱਟ ਯੂਜ਼ਰਸ ਦੀ ਗਿਣਤੀ ਜੂਨ ਤੱਕ 42 ਕਰੋੜ ਤੱਕ ਪਹੁੰਚਣ ਦਾ ਅਨੁਮਾਨ :IAMAI ਰਿਪੋਰਟ

ਜਲੰਧਰ-ਇੰਟਰਨੈੱਟ ਅਤੇ ਮੋਬਾਇਲ ਐਸੋਸੀਏਸ਼ਨ ਆਫ ਇੰਡੀਆ (IAMAI) ਨੇ ਭਾਰਤ ''ਚ ਇੰਟਰਨੈੱਟ ਉਪਭੋਗਤਾ ਨੂੰ ਲੈ ਕੇ ਇਕ ਰਿਪੋਰਟ ਜਾਰੀ ਕੀਤੀ ਹੈ। ਰਿਪੋਰਟ ਦੇ ਮੁਤਾਬਿਕ ਭਾਰਤ ''ਚ ਜੂਨ 2017 ਤੱਕ ਮੋਬਾਇਲ ਯੂਜ਼ਰਸ ਦੀ ਗਿਣਤੀ  ਵੱਧ ਕੇ 42 ਕਰੋੜ (420 ਮਿਲੀਅਨ) ਹੋ ਜਾਵੇਗੀ ਜੋ ਦਸੰਬਰ 2016 ਤੱਕ 38.9 ਕਰੋੜ ਹੋਣ ਦਾ ਅਨੁਮਾਨ ਸੀ। ਨਵੇਂ ਯੂਜ਼ਰਸ ਦੀ ਗਿਣਤੀ ''ਚ ਹੋਣ ਵਾਲੇ ਵਾਧੇ ''ਚ ਗ੍ਰਾਮੀਣ ਖੇਤਰਾਂ ਦੀ ਅਹਿਮ ਭੂਮਿਕਾ ਹੋਵੇਗੀ। ਰਿਪੋਰਟ ''ਚ ਉਹ ਕਿਹਾ ਗਿਆ ਹੈ ਕਿ ਸ਼ਹਿਰੀ ਉੁਪਭੋਗਤਾ ਮੋਬਾਇਲ ਡਾਟਾ ''ਤੇ ਕਰੀਬ 275 ਰੁਪਏ ਪ੍ਰਤੀ ਮਹੀਨਾ ਤੱਕ ਖਰਚ ਕਰ ਰਹੇ ਹੈ।

ਗ੍ਰਾਮੀਣ (ਪੇਂਡੂ) ਉਪਭੋਗਤਾ ਦਾ ਸੰਖਿਆ ''ਚ ਹੋ ਰਹੀ ਬੜ੍ਹੋਤਰੀ

ਤੁਹਾਨੂੰ ਦੱਸ ਦਿੱਤਾ ਜਾਂਦਾ ਹੈ ਕਿ 420 ਮਿਲੀਅਨ ''ਚ 250 ਮਿਲੀਅਨ ਸ਼ਹਿਰੀ ਉਪਭੋਗਤਾ ਅਤੇ ਬਾਕੀ 170 ਮਿਲੀਅਨ ਗ੍ਰਾਮੀਣ ਉਪਭੋਗਤਾ ਹੋਣ ਦੀ ਸੰਭਾਵਨਾ ਹੈ। ਡਾਟਾ ਅਤੇ  ਸਮਾਰਟਫੋਨਸ ਕਿਫਾਇਤੀ ਕੀਮਤਾਂ ''ਚ ਉਪਲੱਬਧ ਕਰਵਾਏ ਜਾਣ ਤੇ ਯੂਜ਼ਰਸ ਦੀ ਗਿਣਤੀ ''ਚ ਗ੍ਰਾਮੀਣ ਹਿੱਸੇ ''ਚ ਜਿਆਦਾ ਤੇਜ਼ ਵਿਕਾਸ ਹੋ ਰਿਹਾ ਹੈ। ਰਿਪੋਰਟ ''ਚ ਇਹ ਕਿਹਾ ਗਿਆ ਹੈ ਕਿ ਸ਼ਹਿਰੀ ਉਪਭੋਗਤਾ ਇੰਟਰਨੈੱਟ ਦਾ ਇਸਤੇਮਾਲ ਸੰਚਾਰ, ਸੋਸ਼ਲ ਨੈੱਟਵਰਕਿੰਗ ਤੇ ਮੰਨੋਰੰਜਨ ਦੇ ਲਈ ਕਰਦੇ ਹੈ। ਗ੍ਰਾਮੀਣ ਉਪਭੋਗਤਾ ਨੇ ਸਭ ਤੋਂ ਜਿਆਦਾ ਇੰਟਰਨੈੱਟ ਦਾ ਇਸਤੇਮਾਲ ਮੰਨੋਰੰਜਨ ਦੇ ਲਈ ਕੀਤਾ ਹੈ।

ਡਾਟਾ ਅਤੇ ਕਾਲਿੰਗ ''ਚ ਕਿਸ ''ਤੇ ਜਿਆਦਾ ਹੈ ਰਿਹਾ ਹੈ ਖਰਚ

ਰਿਪੋਰਟ ਦੇ ਮੁਤਾਬਿਕ ਸ਼ਹਿਰੀ ਉਪਭੋਗਤਾ ਆਪਣੇ ਮੋਬਾਇਲ ''ਤੇ 552 ਰੁਪਏ ਪ੍ਰਤੀ ਮਹੀਨਾ ਖਰਚ ਕਰਦੇ ਹੈ ਜਿਸ ''ਚ 50 ਫੀਸਦੀ ਕੀਮਤ ਸਿਰਫ ਡਾਟਾ ਦੇ ਲਈ ਇਸਤੇਮਾਲ ਕੀਤੀ ਜਾਂਦੀ ਹੈ ਨਾਲ ਹੀ ਸ਼ਹਿਰੀ ਨੌਜਵਾਨ ਉਪਭੋਗਤਾ ਆਪਣੇ ਮਾਸਿਕ ਬਿਲ ਦਾ ਜਿਆਦਾਤਰ ਹਿੱਸਾ ਇੰਟਰਨੈੱਟ ਡਾਟਾ ''ਤੇ ਖਰਚ ਕਰਦੇ ਹੈ। ਇਹ ਦੇਖਿਆ ਗਿਆ ਹੈ  ਕਿ ਕਾਲਿੰਗ ਦੈ ਇਸਤੇਮਾਲ ਉਮਰ ਦੇ ਨਾਲ ਵੱਧਦਾ ਜਾ ਰਿਹਾ ਹੈ। ਰਿਪੋਰਟ ਦੇ ਮੁਤਾਬਿਕ 45 ਸਾਲ ਦੇ ਲੋਕਾਂ ਦਾ ਮਾਸਿਕ ਮੋਬਾਇਲ ਖਰਚਾ ਬਿਲ ਸਮੇਤ ਕਾਲਿੰਗ ਅਤੇ ਡਾਟਾ ਉੱਚ ਲੈਵਲ ''ਤੇ ਪਾਇਆ ਗਿਆ ਹੈ। ਇਸ ਪ੍ਰਕਾਰ ਇਕ ਪਾਸੇ ਨੌਜਵਾਨ ਸ਼ਹਿਰੀ ਉਪਭੋਗਤਾ ਭਾਰਤੀ ਦੂਰਸੰਚਾਰ ਸੇਵਾਵਾਂ ''ਚ ਅਹਿਮ ਭੂਮਿਕਾ ਨਿਭਾ ਰਹੇ ਹੈ। ਦੂਜੇ ਪਾਸੇ ਸੀਨੀਅਰ ਵਰਗ ਪ੍ਰਤੀ ਯੂਜ਼ਰ ਦੇ ਆਧਾਰ ''ਤੇ ਟੈਲੀਕਾਮ ਕੰਪਨੀਆਂ ਨੂੰ ਅਧਿਕ ਰੈਵਨਿਊ ਉਪਲੱਬਧ ਕਰਵਾ ਰਹੇ ਹੈ।


Related News