23 ਸਤੰਬਰ ਨੂੰ ਭਾਰਤ ’ਚ ਲਾਂਚ ਹੋਵੇਗਾ Moto E7 Plus ਸਮਾਰਟਫੋਨ
Saturday, Sep 19, 2020 - 07:26 PM (IST)

ਗੈਜੇਟ ਡੈਸਕ—ਮੋਟੋ ਈ7 ਪਲੱਸ ਨੂੰ ਭਾਰਤ ’ਚ 23 ਸਤੰਬਰ ਨੂੰ ਦੁਪਹਿਰ 12 ਵਜੇ ਲਾਂਚ ਕੀਤਾ ਜਾਵੇਗਾ। ਇਸ ਨੂੰ ਪਿਛਲੇ ਹਫਤੇ ਬ੍ਰਾਜ਼ੀਲ ’ਚ ਪੇਸ਼ ਕੀਤਾ ਗਿਆ ਸੀ। ਭਾਰਤ ’ਚ ਇਸ ਲਾਂਚਚੰਗ ਲਈ ਫਲਿੱਪਕਾਰਟ ’ਤੇ ਇਕ ਡੈਡੀਕੇਟੇਡ ਪੇਜ਼ ਜਾਰੀ ਕੀਤਾ ਗਿਆ ਹੈ। ਇਥੇ ਲਾਂਚ ਡਾਟਾ ਅਤੇ ਟਾਈਮ ਦੀ ਜਾਣਕਾਰੀ ਦਿੱਤੀ ਗਈ ਹੈ। ਫਿਲਹਾਲ ਫਲਿੱਪਕਾਰਟ ਬੈਨਰ ’ਚ ਇਸ ਅਪਕਮਿੰਗ ਸਮਾਰਟਫੋਨ ਦੇ ਕਿਸੇ ਸਪੈਸੀਫਿਕੇਸ਼ਨਸ ਦੀ ਜਾਣਕਾਰੀ ਨਹੀਂ ਦਿੱਤੀ ਗਈ ਹੈ। ਹਾਲਾਂਕਿ, ਬ੍ਰਾਜ਼ੀਲ ’ਚ ਪਹਿਲਾਂ ਹੀ ਲਾਂਚ ਹੋ ਜਾਣ ਕਾਰਣ ਸਾਰੇ ਸਪੈਸੀਫਿਕੇਸ਼ਨਸ ਸਾਹਮਣੇ ਆ ਚੁੱਕੇ ਹਨ। ਸੰਭਵਤ : ਬ੍ਰਾਜ਼ੀਲ ਪਹਿਲੇ ਵੈਰੀਐਂਟ ਨੂੰ ਹੀ ਭਾਰਤ ’ਚ ਲਾਂਚ ਕੀਤਾ ਜਾਵੇਗਾ ਅਤੇ ਇਸ ’ਚ ਕੋਈ ਬਦਲਾਅ ਨਹੀਂ ਦੇਖਣ ਨੂੰ ਮਿਲੇਗਾ।
ਮੋਟੋਰੋਲਾ ਨੇ ਮੋਟੋ ਈ7 ਪਲੱਸ ਦੀ ਭਾਰਤੀ ਕੀਮਤ ਨੂੰ ਲੈ ਕੇ ਕੋਈ ਜਾਣਕਾਰੀ ਨਹੀਂ ਹੈ ਪਰ ਕੰਪਨੀ ਨੇ ਇਸ ਹਫਤੇ ਦੀ ਸ਼ੁਰੂਆਤ ’ਚ ਇਹ ਦੱਸਿਆ ਸੀ ਕਿ ਯੂਰਪ ’ਚ ਇਸ ਦੀ ਵਿਕਰੀ EUR 149 (ਲਗਭਗ 13,000 ਰੁਪਏ) ਹੋਵੇਗੀ। ਭਾਰਤ ’ਚ ਵੀ ਕੀਮਤ ਇਸ ਦੇ ਕਰੀਬ ਹੋ ਸਕਦੀ ਹੈ। ਇਸ ਨੂੰ ਦੋ ਕਲਰ ਆਪਸ਼ਨ- ਨੇਵੀ ਬਲੂ ਅਤੇ ਬੋਂਜ ਅੰਬਰ ’ਚ ਲਾਂਚ ਕੀਤਾ ਜਾਵੇਗਾ।
ਸਪੈਸੀਫਿਕੇਸ਼ਨਸ
ਡਿਊਲ-ਸਿਮ (ਨੈਨੋ) ਸਪੋਰਟ ਵਾਲਾ ਇਹ ਸਮਾਰਟਫੋਨ ਐਂਡ੍ਰਾਇਡ 10 ’ਤੇ ਚੱਲਦਾ ਹੈ ਅਤੇ ਇਸ ’ਚ ਵਾਟਰਡਰਾਪ ਨੌਚ ਨਾਲ 6.5 ਇੰਚ ਐੱਚ.ਡੀ.+ਡਿਸਪਲੇਅ ਦਿੱਤੀ ਗਈ ਹੈ। ਇਸ ’ਚ 4ਜੀ.ਬੀ. ਰੈਮ ਅਤੇ ਐਡ੍ਰੀਨੋ 610ਜੀ.ਪੀ.ਯੂ. ਨਾਲ ਆਕਟਾ-ਕੋਰ ਕੁਆਲਕਾਮ ਸਨੈਪਡਰੈਗਨ ਮੌਜੂਦ ਹੈ। ਫੋਟੋਗ੍ਰਾਫੀ ਲਈ ਇਸ ਦੇ ਰੀਅਰ ’ਚ 48 ਮੈਗਾਪਿਕਸਲ ਅਤੇ 2 ਮੈਗਾਪਿਕਸਲ ਦੇ ਦੋ ਕੈਮਰੇ ਦਿੱਤੇ ਗਏ ਹਨ। ਇਸ ਦੇ ਫਰੰਟ ’ਚ 8 ਮੈਗਾਪਿਕਸਲ ਦਾ ਕੈਮਰਾ ਸੈਲਫੀ ਅਤੇ 64ਜੀ.ਬੀ. ਦੀ ਇੰਟਰਨਲ ਸਟੋਰੇਜ਼ ਦਿੱਤੀ ਗਈ ਹੈ। ਫੋਨ ਨੂੰ ਪਾਵਰ ਦੇਣ ਲਈ ਇਸ ’ਚ 5,000 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ ਜੋ 10ਵਾਟ ਚਾਰਜਿੰਗ ਸਪੋਰਟ ਨਾਲ ਆਉਂਦੀ ਹੈ।