iPhone ਯੂਜ਼ਰਸ ਨੂੰ ਵਟਸਐਪ ''ਚ ਜਲਦ ਮਿਲੇਗਾ ਹੁਣ ਤਕ ਦਾ ਸਭ ਤੋਂ ਖਾਸ ਫੀਚਰ

02/22/2020 12:30:42 AM

ਗੈਜੇਟ ਡੈਸਕ—ਵਟਸਐਪ ਯੂਜ਼ਰਸ ਨੂੰ ਲੰਬੇ ਸਮੇਂ ਤੋਂ ਡਾਰਕ ਮੋਡ ਦਾ ਇੰਤਜ਼ਾਰ ਹੈ। ਹੁਣ ਯੂਜ਼ਰਸ ਦਾ ਇੰਤਜ਼ਾਰ ਜਲਦ ਹੀ ਖਤਮ ਹੋ ਸਦਕਾ ਹੈ। ਆਈਫੋਨ ਯੂਜ਼ਰਸ ਨੂੰ ਜਲਦ ਹੀ ਇਹ ਫੀਚਰ ਮਿਲ ਸਕਦਾ ਹੈ। ਆਈ.ਓ.ਐੱਸ. 13 ਲਾਂਚ ਹੋਣ ਤੋਂ ਬਾਅਦ ਹੀ ਇਸ ਫੀਚਰਸ ਦੀ ਲਾਂਚਿੰਗ ਦੇ ਕਿਆਸ ਲਗਾਏ ਜਾ ਰਹੇ ਸਨ। ਵਟਸਐਪ ਦਾ ਡਾਰਕ ਮੋਡ ਫੀਚਰ ਅਜੇ ਤਕ ਪਬਲਿਕ ਲਈ ਉਪਲੱਬਧ ਨਹੀਂ ਹੈ ਪਰ ਹੁਣ ਮੰਨਿਆ ਜਾ ਰਿਹਾ ਹੈ ਕਿ ਇਹ ਫੀਚਰਸ ਜਲਦ ਹੀ ਪਬਲਿਕ ਲਈ ਰੋਲ ਆਊਟ ਕਰ ਦਿੱਤਾ ਜਾਵੇਗਾ।

ਆਈਫੋਨ ਲਈ ਡਾਰਕ ਮੋਡ ਦੀ ਟੈਸਟਿੰਗ ਸ਼ੁਰੂ
ਦਰਅਸਲ ਐਪਲ ਨੇ ਟੈਸਟਫਲਾਈਟ 'ਤੇ ਵਟਸਐਪ ਦਾ ਨਵਾਂ ਬੀਟਾ ਵਰਜ਼ਨ ਰੋਲ ਆਊਟ ਕੀਤਾ ਹੈ। ਤੁਹਾਨੂੰ ਦੱਸ ਦੇਈਏ ਕਿ ਟੈਸਟਫਲਾਈਟ ਐਪਲ ਦਾ ਆਪਣਾ ਬੀਟਾ ਟੈਸਟਿੰਗ ਪਲੇਟਫਾਰਮ ਹੈ। ਇਸ ਰੋਲ ਆਊਟ ਤੋਂ ਬਾਅਦ ਮੰਨਿਆ ਜਾ ਰਿਹਾ ਹੈ ਕਿ ਐਪਲ ਯੂਜ਼ਰਸ ਲਈ ਜਲਦ ਹੀ ਇਹ ਫੀਚਰ ਰੋਲ ਆਊਟ ਕਰ ਦਿੱਤਾ ਜਾਵੇਗਾ।

PunjabKesari

ਵਟਸਐਪ ਦੇ ਡਾਰਕ ਮੋਡ ਦੇ ਬਾਰੇ 'ਚ ਹੁਣ ਤਕ ਸਾਹਮਣੇ ਆਈ ਜਾਣਕਾਰੀ
ਲੇਟੈਸਟ ਅਪਡੇਟ 'ਚ ਦਿਖਿਆ ਹੈ ਕਿ ਵਟਸਐਪ ਯੂਜ਼ਰਸ ਨੂੰ ਡਾਰਕ ਮੋਡ ਨਾਲ ਕਈ ਕਲਰ ਆਪਸ਼ਨ ਵੀ ਮਿਲਣਗੇ। ਵਟਸਐਪ ਦੀ ਸੈਟਿੰਗਸ>ਚੈਟਸ>ਥੀਮ 'ਚ ਜਾ ਕੇ ਡਾਰਕ ਮੋਡ ਨੂੰ ਬੀਟਾ ਯੂਜ਼ਰਸ ਇਨੇਬਲ ਜਾਂ ਡਿਸੇਬਲ ਕਰ ਸਕਦੇ ਹਨ। ਵਟਸਐਪ ਅਪਡੇਟਸ ਨੂੰ ਮਾਨੀਟਰ ਕਰਨ ਵਾਲੀ ਸਾਈਟ WABetaInfo ਦੀ ਰਿਪੋਰਟ 'ਚ ਦੱਸਿਆ ਗਿਆ ਹੈ ਕਿ ਐਪ ਦੇ ਲੇਟੈਸਟ ਬੀਟਾ ਵਰਜ਼ਨ 2.20.13 'ਚ ਡਾਰਕ ਮੋਡ ਨਾਲ ਜੁੜਿਆ ਆਪਸ਼ਨ ਦਿਖਿਆ ਹੈ। ਯੂਜ਼ਰਸ ਨੂੰ ਡਾਰਕ ਥੀਮ ਸਲੈਕਟ ਕਰਨ ਵੇਲੇ ਕਈ ਨਵੇਂ ਕਲਰ ਆਪਸ਼ਨਸ ਵਟਸਐਪ 'ਤੇ ਮਿਲਣਗੇ। ਇਸ ਵਾਲਪੇਪਰਸ ਨੂੰ ਐਪ ਦੇ ਡਾਰਕ ਥੀਮ ਨਾਲ ਇਸਤੇਮਾਲ ਕੀਤਾ ਜਾ ਸਕੇਗਾ ਅਤੇ ਇਨ੍ਹਾਂ 'ਚ ਪਰਪਲ, ਮਰੂਨ, ਬ੍ਰਾਊਨ, ਬਲੂ ਅਤੇ ਆਲਿਵ ਕਲਰ ਦੇ ਡਾਰਕ ਟੋਨ ਸ਼ਾਮਲ ਹਨ।

ਤੁਹਾਨੂੰ ਕਿਵੇਂ ਮਿਲੇਗਾ ਡਾਰਕ ਮੋਡ
ਜੇਕਰ ਤੁਸੀਂ ਹੁਣੇ ਆਪਣੇ ਆਈਫੋਨ 'ਚ ਡਾਰਕਮੋਡ ਦਾ ਇਸਤੇਮਾਲ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਐਪਲ ਦਾ ਬੀਟਾ ਟੈਸਟਿੰਗ ਪ੍ਰੋਗਰਾਮ ਜੁਆਇੰਨ ਕਰ ਸਕਦੇ ਹੋ ਪਰ ਮੌਜੂਦਾ ਸਮੇਂ 'ਚ ਐਪਲ ਦੀ ਬੀਟਾ ਟੈਸਿਟੰਗ ਲਈ ਐਪਲ ਦਾ ਟੈਸਟਫਲਾਈਟ ਸਲਾਟ ਫੁਲ ਹੈ। ਕੰਪਨੀ ਵੱਲੋਂ ਲੋਕਾਂ ਦੀ ਮੈਂਬਰਸ਼ਿਪ ਸਵੀਕਾਰ ਕਰਨ ਦੇ ਸਬੰਧ 'ਚ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।


Karan Kumar

Content Editor

Related News