ਇਹ ਹਨ ਹੁਣ ਤੱਕ ਦੇ ਸਭ ਤੋਂ ਕੰਫਰਟੇਬਲ ਹੈੱਡਫੋਨ
Tuesday, Aug 02, 2016 - 05:23 PM (IST)

ਜਲੰਧਰ : ਮਾਰਕੀਟ ''ਚ ਹਰ ਤਰ੍ਹਾਂ ਦੇ ਹੈੱਡ ਫੋਨ ਮੌਜੂਦ ਹਨ ਜੋ ਬਿਹਤਰ ਸਾਊਂਡ ਦੀ ਗਾਰੰਟੀ ਦਿੰਦੇ ਹਨ ਪਰ ਅੱਜ ਜਿਨ੍ਹਾਂ ਹੈੱਡਫੋਂਸ ਦੀ ਅਸੀਂ ਗੱਲ ਕਰਨ ਜਾ ਰਹੇ ਹਾਂ ਉਹ ਬਿਹਤਰ ਸਾਊਂਡ ਦੀ ਗਾਰੰਟੀ ਤਾਂ ਦਿੰਦੇ ਹੀ ਹਨ ਪਰ ਨਾਲ ਹੀ ਸਭ ਤੋਂ ਰੰਫਰਟੇਬਲ ਹੋਣ ਦਾ ਵੀ ਦਾਅਵਾ ਕਰਦੇ ਹਨ। ਸਲੀਪਫੋਨ 2.0 ਨਾਂ ਦੇ ਇਹ ਹੈੱਡਫੋਨ ਆਪਣੇ ਡਿਜ਼ਾਈਨ ਕਰਕੇ ਸਭ ਤੋਂ ਕੰਫਰਟੇਬਲ ਹਨ। ਇਹ ਹੈੱਡਫੋਂਸ ਬਲੂਟੁਥ ਅਨੇਬਲ ਹਨ ਜਿਸ ਕਰਕੇ 30 ਫੁੱਟ ਦੀ ਦੂਰੀ ਤੋਂ ਵੀ ਇਨ੍ਹਾਂ ਨੂੰ ਵਰਤਿਆ ਜਾ ਸਕਦਾ ਹੈ। ਇਸ ਦੇ ਪੈਕ ''ਚ ਹੈੱਡ੍ਰੋਨ ਤੇ ਯੂ. ਐੱਸ. ਬੀ. ਕੇਬਲ ਮਿਲੇਗੀ, ਜਿਨ੍ਹਾਂ ਨਾਲ ਤੁਸੀਂ ਇਸ ਨੂੰ ਚਾਰਜ ਕਰ ਸਕਦੇ ਹੋ।
ਡਿਜ਼ਾਈਨ : ਇਸ ਦਾ ਡਿਜ਼ਾਈਨ ਕਿਸੇ ਸਪੋਰਟ ਹੈੱਡ ਬੈਂਡ ਦੀ ਤਰ੍ਹਾਂ ਹੈ ਤੇ ਇਸ ''ਚ ਵਰਤਿਆ ਗਿਆ ਮੈਟੀਰੀਅਲ ਕੰਨਾਂ ਨੂੰ ਬਹੁਤ ਆਰਾਮਦਾਇਕ ਮਹਿਸੂਸ ਕਰਵਾਏਗਾ। ਇਕ ਵਾਰ ਚਾਰਜ ਕਰ ਕੇ ਤੁਸੀਂ 10 ਤੋਂ 13 ਘੰਟੇ ਤੱਕ ਮਿਊੁਜ਼ਿਕ ਦਾ ਮਜ਼ਾ ਲੈ ਸਕਦੇ ਹੋ। ਇਹ ਵਾਸ਼ੇਬਲ ਹਨ ਜਿਸ ਕਰਕੇ ਇਨ੍ਹਾਂ ਦੇ ਖਰਾਬ ਹੋਣ ਦਾ ਵੀ ਕੋਈ ਡਰ ਰਹੀ ਹੈ।ਸਪੋਰਟ ਹੈੱਡ ਬੈਂਡ ਵਰਗੇ ਇਨ੍ਹਾਂ ਹੈੱਡਫੋਂਸ ਦੇ ਡਿਜ਼ਾਈਨ ਕਰਕੇ ਹੀ ਸੋਣ ਸਮੇਂ ਤੁਹਾਨੂੰ ਪੂਰੀ ਤਰ੍ਹਾਂ ਕੰਫਰਟੇਬਲ ਮਹਿਸੂਸ ਕਰਵਾਉਂਦੇ ਹਨ। ਆਮੇਜ਼ੋਨ ''ਤੇ ਇਹ 99 ਡਾਲਰ (ਲਗਭਗ 6000 ਰੁਪਏ) ਦੀ ਕੀਮਤ ਨਾਲ ਅਵੇਲੇਬਲ ਹਨ।