CES 2020: ਖਾਣਾ ਬਣਾਉਣ ਪਿੱਛੋਂ ਖੁਦ ਨੂੰ ਸਾਫ ਕਰ ਲਵੇਗਾ ਸਮਾਰਟ ਕੁਕਿੰਗ ਸਿਸਟਮ

01/07/2020 12:33:05 PM

ਗੈਜੇਟ ਡੈਸਕ– ਖਾਣਾ ਬਣਾਉਣਾ ਕੁਝ ਲੋਕਾਂ ਨੂੰ ਬਹੁਤ ਪਸੰਦ ਹੁੰਦਾ ਹੈ। ਕੁਝ ਲਈ ਇਹ ਥਕਾਊ ਤੇ ਸਮਾਂ ਲੈਣ ਵਾਲਾ ਕੰਮ ਹੈ। ਅਜਿਹੇ ਲੋਕਾਂ ਲਈ ਜੁਲੀਆ ਨਾਂ ਦਾ ਇੰਟੈਲੀਜੈਂਟ ਆਟੋਨੋਮਸ ਕੁਕਿੰਗ ਸਿਸਟਮ ਲਿਆਂਦਾ ਗਿਆ ਹੈ, ਜੋ ਖਾਣਾ ਬਣਾਉਣ ਤੋਂ ਲੈ ਕੇ ਖੁਦ ਨੂੰ ਸਾਫ ਕਰਨ ਤਕ ਸਭ ਕੁਝ ਕਰ ਸਕਦਾ ਹੈ। ਜੁਲੀਆ ਇੰਟੈਲੀਜੈਂਟ ਆਟੋਨੋਮਸ ਕੁਕਿੰਗ ਸਿਸਟਮ ਤੋਲਣਾ, ਕੱਟਣਾ, ਖਾਣਾ ਬਣਾਉਣਾ, ਮਿਸ਼ਰਣ ਤੇ ਭਾਫ ਪੈਦਾ ਕਰਨ ਵਿਚ ਸਮਰੱਥ ਹੈ। ਤੁਹਾਨੂੰ ਬਸ ਇਸ ਵਿਚ ਸਾਬਣ ਤੇ ਪਾਣੀ ਪਾਉਣਾ ਪਵੇਗਾ, ਜਿਸ ਤੋਂ ਬਾਅਦ ਇਹ ਖੁਦ ਨੂੰ ਸਾਫ ਵੀ ਕਰ ਲਵੇਗਾ। 

ਰੈਸਿਪੀ ਬਣਾਉਣ ’ਚ ਵੀ ਮਿਲੇਗੀ ਮਦਦ
ਜੁਲੀਆ ਇੰਟੈਲੀਜੈਂਟ ਆਟੋਨੋਮਸ ਕੁਕਿੰਗ ਸਿਸਟਮ ਨੂੰ ਸਮਾਰਟ ਕਿਚਨ ਹੱਥਨਾਂ ਦੀ ਟੈਬਲੇਟ ਰਾਹੀਂ ਕੰਟਰੋਲ ਕੀਤਾ ਜਾ ਸਕਦਾ ਹੈ। ਇਸ ਵਿਚ ਤੁਹਾਨੂੰ ਰੈਸਿਪੀ ਤੋਂ ਲੈ ਕੇ ਬਾਏ ਸਟੈੱਪ ਜਾਣਕਾਰੀ ਮਿਲਦੀ ਹੈ, ਜਿਸ ਨਾਲ ਤੁਸੀਂ ਚੰਗਾ ਖਾਣਾ ਤਿਆਰ ਕਰ ਸਕਦੇ ਹੋ। ਇਸ ਦੀ ਕੀਮਤ 1 ਹਜ਼ਾਰ ਡਾਲਰ (ਕਰੀਬ 72 ਹਜ਼ਾਰ ਰੁਪਏ) ਦੇ ਕਰੀਬ ਹੋਵੇਗੀ। 


Related News