ਦੋ ਨਵੇਂ ਕਲਰ ਵੇਰੀਅੰਟ ''ਚ ਪੇਸ਼ ਹੋਇਆ Huawei Mate 9 ਸਮਾਰਟਫੋਨ

05/13/2017 11:47:40 AM

ਜਲੰਧਰ - ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਹੁਵਾਵੇ ਨੇ Mate 9 ਸਮਾਰਟਫੋਨ ਦੇ ਦੋ ਨਵੇਂ ਕਲਰ ਵੇਰਿਅੰਟ ''ਚ ਪੇਸ਼ ਕਰਣ ਜਾ ਰਹੀ ਹੈ । ਚੀਨ ''ਚ ਹੁਵਾਵੇ Mate 9 ਨੂੰ ਐਗੇਟ ਰੈੱਡ ਅਤੇ ਟੋਪਾਜ਼ ਬਲੂ ਕਲਰ ''ਚ 14 ਮਈ ਤੋਂ ਉਪਲੱਬਧ ਕਰਾਇਆ ਜਾਵੇਗਾ। ਹਾਲਾਂਕਿ ਇਸ ਵੇਰਿਅੰਟ ਨੂੰ ਦੂਜੀਆਂ ਮਾਰਕੀਟਾਂ ''ਚ ਕਦੋਂ ਪੇਸ਼ ਕੀਤਾ ਜਾਵੇਗਾ ਇਸ ਗੱਲ ਦੀ ਜਾਣਕਾਰੀ ਨਹੀਂ ਦਿੱਤੀ ਗਈ ਹੈ। ਕਲਰ ਦੇ ਇਲਾਵਾ ਨਵੇਂ ਮਾਡਲ ਨੂੰ ਪੁਰਾਣੇ ਵੇਰਿਅੰਟ ਅਤੇ ਕੀਮਤ ''ਚ ਹੀ ਵੇਖਿਆ ਗਿਆ ਹੈ। ਇਸ ਤੋਂ ਪਹਿਲਾਂ  ਕੰਪਨੀ ਨੇ ਹੁਵਾਵੇ Mate 9 ਨੂੰ ''ਓਬਸੀਡਿਅਨ ਬਲੈਕ'' ਕਲਰ ਆਪਸ਼ਨ ''ਚ ਲਾਂਚ ਕੀਤਾ ਸੀ। ਹੁਣ Mate 9 ਟੋਟਲ 9 ਕਲਰ ਆਪਸ਼ਨ ''ਚ ਉਪਲੱਬਧ ਹੈ, ਜਿਨ੍ਹਾਂ ''ਚੋਂ 6 ਕਲਰ ਆਪਸ਼ਨ ''ਚ-ਸਪੇਸ ਗਰੇ, ਮੂਨਲਾਈਟ ਸਿਲਵਰ, ਸ਼ੈਂਪੇਨ ਗੋਲਡ, ਕੇਲਾ ਬਰਾਊਨ, ਸੇਰਾਮਿਕ ਵਾਈਟ ਅਤੇ ਬਲੈਕ ਸ਼ਾਮਿਲ ਹਨ।

 

Huawei Mate 9 ਦੇ ਸਪੈਸੀਫਿਕੇਸ਼ਨ
ਇਸ ਸਮਾਰਟਫੋਨ ''ਚ 5.9-ਇੰਚ QHD (2560x1440 ਪਿਕਸਲ) ਡਿਸਪਲੇ, ਮਲਟੀ ਟਾਸਕਿੰਗ 4ਜੀ. ਬੀ ਰੈਮ ਨਾਲ 64ਜੀ. ਬੀ ਇੰਟਰਨਲ ਮੈਮਰੀ ਦਿੱਤੀ ਗਈ ਹੈ। ਇਸ ''ਚ ਮਾਈਕ੍ਰੋ ਐੱਸ. ਡੀ ਕਾਰਡ ਦੀ ਆਪਸ਼ਨ ਵੀ ਦਿੱਤੀ ਗਈ ਹੈ। 1.8 ਗੀਗਾਹਰਟਜ ਓਕਟਾ-ਕੋਰ ਪ੍ਰੋਸੈਸਰ ਮੌਜੂਦ ਹੈ। ਫੋਟੋਗਰਾਫੀ ਲਈ Mate 9 ਸਮਾਰਟਫੋਨ ''ਚ 20 ਮੈਗਾਪਿਕਸਲ ਦਾ ਰਿਅਰ ਕੈਮਰਾ ਦਿੱਤਾ ਗਿਆ ਹੈ ਉਥੇ ਹੀ, ਵੀਡੀਓ ਕਾਲਿੰਗ ਅਤੇ ਸੈਲਫੀ ਲਈ 8 ਮੈਗਾਪਿਕਸਲ ਦਾ ਫ੍ਰੰਟ ਕੈਮਰਾ ਦਿੱਤਾ ਗਈ ਹੈ। ਹੁਵਾਵੇ Mate 9 ਐਂਡ੍ਰਾਇਡ 7.0 ਨੂਗਟ ''ਤੇ ਅਧਾਰਿਤ ਹੈ। ਪਾਵਰ ਬੈਕਅਪ ਲਈ Mate 9 ''ਚ 4,000 ਐੱਮ. ਏ. ਐੱਚ ਦੀ ਬੈਟਰੀ ਦਿੱਤੀ ਗਈ ਹੈ।


Related News