ਗਿੰਨੀਜ਼ ਬੁੱਕ 'ਚ ਦਰਜ ਹੈ ਦੁਨੀਆ ਦੀ ਇਹ ਸਭ ਤੋਂ ਛੋਟੀ ਕਾਰ, 1 ਲੀਟਰ ਪੈਟਰੋਲ 'ਚ ਚਲਦੀ ਹੈ 42KM
Thursday, May 12, 2022 - 02:08 AM (IST)
ਆਟੋ ਡੈਸਕ-ਕਾਰਾਂ ਦੀ ਦੁਨੀਆ ਤਾਂ ਹਮੇਸ਼ਾ ਤੋਂ ਹੀ ਲੋਕਾਂ ਨੂੰ ਆਕਰਸ਼ਿਤ ਕਰਦੀ ਰਹੀ ਹੈ। ਕੀ ਤੁਸੀਂ ਕਦੇ ਸੋਚਿਆ ਹੈ ਕਿ ਆਖ਼ਿਰ ਦੁਨੀਆ ਦੀ ਸਭ ਤੋਂ ਛੋਟੀ ਕਾਰ ਕਿੰਨੀ ਵੱਡੀ ਹੋਵੇਗੀ। ਜੇਕਰ ਹੁਣ ਤੱਕ ਤੁਸੀਂ ਇਸ ਗੱਲ 'ਤੇ ਧਿਆਨ ਨਹੀਂ ਦਿੱਤਾ ਹੈ ਤਾਂ ਅੱਜ ਜਾਣ ਲਵੋ। ਅੱਜ ਅਸੀਂ ਤੁਹਾਨੂੰ ਦੁਨੀਆ ਦੀ ਸਭ ਤੋਂ ਛੋਟੀ ਕਾਰ ਦੇ ਬਾਰੇ 'ਚ ਦੱਸਾਂਗੇ।
ਇਹ ਵੀ ਪੜ੍ਹੋ :- ਬ੍ਰਾਜ਼ੀਲ ਤੋਂ ਅਮਰੀਕਾ ਦਾ ਬਾਰਡਰ ਪਾਰ ਕਰਨ ਤੋਂ ਪਹਿਲਾਂ ਪੰਜਾਬੀ ਨੌਜਵਾਨ ਦੀ ਹੋਈ ਮੌਤ
ਆਪਣੇ ਸਾਈਜ਼ ਦੇ ਚੱਲਦੇ ਇਸ ਕਾਰ ਦਾ ਨਾਂ ਗਿੰਨੀਜ਼ ਬੁੱਕ ਆਫ਼ ਵਰਲਡ ਰਿਕਰਾਡ 'ਚ ਵੀ ਦਰਜ ਹੋ ਚੁੱਕਿਆ ਹੈ। ਦੁਨੀਆ ਦੀ ਸਭ ਤੋਂ ਛੋਟੀ ਕਾਰ ਦਾ ਨਾਂ Peel P50 ਅਤੇ ਇਸ ਦੇ ਮਾਲਕ ਦਾ ਨਾਂ ਐਲੈਕਸ ਆਰਚਿਨ ਹੈ। ਗੱਲ ਕਰੀਏ ਇਸ ਦੇ ਸਾਈਜ਼ ਦੀ ਤਾਂ ਪੀ50 ਸਿਰਫ਼ 134 ਸੈਮੀ ਲੰਬੀ, 98 ਸੈਮੀ ਚੌੜੀ ਹੈ ਅਤੇ ਇਸ ਦੀ ਉਚਾਈ ਸਿਰਫ਼ 100 ਸੈਮੀ ਹੈ। ਐਲੈਕਸ ਦਾ ਕੱਦ ਕਰੀਬ 6 ਫੁੱਟ ਹੈ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਜਦ ਉਹ ਛੋਟੀ ਕਾਰ ਚਲਾਉਂਦੇ ਹਨ ਤਾਂ ਜ਼ਿਆਦਾਤਰ ਲੋਕ ਉਨ੍ਹਾਂ ਦਾ ਮਜ਼ਾਕ ਉਡਾਉਂਦੇ ਸਨ ਪਰ ਅੱਜ ਇਸ ਕਾਰ ਦਾ ਨਾਂ ਦੁਨੀਆ ਦੀ ਸਭ ਤੋਂ ਛੋਟੀਆਂ ਕਾਰਾਂ ਦੀ ਸੂਚੀ 'ਚ ਸਭ ਤੋਂ ਉੱਤੇ ਹੈ।
ਇਹ ਵੀ ਪੜ੍ਹੋ :- ਵਿਧਾਇਕ ਸੁਖਵਿੰਦਰ ਕੋਟਲੀ ਦਾ ਹਾਲਚਾਲ ਜਾਣਨ ਹਸਪਤਾਲ ਪੁੱਜੇ ਸੂਬਾ ਕਾਂਗਰਸ ਪ੍ਰਧਾਨ ਰਾਜਾ ਵੜਿੰਗ
ਐਲੈਕਸ ਦਾ ਕਹਿਣਾ ਹੈ ਕਿ ਉਹ ਆਪਣੀ ਕਾਰ ਦੀ ਮਾਈਲੇਜ ਤੋਂ ਕਾਫ਼ੀ ਖੁਸ਼ ਹਨ। ਇਹ ਕਾਰ 4.5 ਹਾਰਸ ਪਾਵਰ ਵਾਲੇ ਇੰਜਣ ਨਾਲ ਲੈਸ ਹੈ ਅਤੇ ਇਕ ਲੀਟਰ ਪੈਟਰੋਲ 'ਚ ਇਸ ਨੂੰ 42 ਕਿਲੋਮੀਟਰ ਤੱਕ ਚਲਾਇਆ ਜਾ ਸਕਦਾ ਹੈ। ਪਹਿਲਾਂ ਇਸ ਕਾਰ ਨੂੰ 1962 ਤੋਂ 1965 ਦਰਮਿਆਨ ਬਣਾਇਆ ਗਿਆ ਅਤੇ 2010 ਤੋਂ ਬਾਅਦ ਇਸ ਦਾ ਪ੍ਰੋਡਕਸ਼ਨ ਦੁਬਾਰਾ ਸ਼ੁਰੂ ਕੀਤਾ ਗਿਆ ਹੈ। ਐਲੈਕਸ ਨੇ ਦੱਸਿਆ ਕਿ ਨਵੀਂ ਪੀ50 ਦੀ ਕੀਮਤ ਕਰੀਬ 84 ਲੱਖ ਰੁਪਏ ਤੋਂ ਵੀ ਜ਼ਿਆਦਾ ਹੈ, ਜਿਸ ਕਾਰਨ ਉਨ੍ਹਾਂ ਨੇ ਸੈਕਿੰਡ ਹੈਂਡ ਪੀ50 ਖਰੀਦੀ ਹੈ। ਇਸ ਦੀ ਜ਼ਿਆਦਾਤਰ ਰਫ਼ਤਾਰ 37 ਕਿਮੀ. ਹੈ ਅਤੇ ਕਾਰ ਦੀ ਇਸੇ ਰਫ਼ਤਾਰ ਨਾਲ ਪਿਛਲੇ ਸਾਲ ਐਲੈਕਸ ਨੇ ਪੂਰਾ ਬ੍ਰਿਟੇਨ ਘੁੰਮਿਆ ਹੈ।
ਇਹ ਵੀ ਪੜ੍ਹੋ :- ਜੇਲ੍ਹ ’ਚ ਕੈਦੀ ਤੋਂ ਬਰਾਮਦ ਹੋਈਆਂ ਨਸ਼ੀਲੀਆਂ ਗੋਲੀਆਂ, ਮਾਮਲਾ ਦਰਜ
ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ