ਤੁਹਾਡੇ ਆਈਫੋਨ ਤੇ ਆਈਪੈਡ ਲਈ ਵਧਣ ਵਾਲਾ ਹੈ ਖਤਰਾ
Sunday, Dec 13, 2015 - 08:51 PM (IST)

ਜਲੰਧਰ— ਇਸ ਗੱਲ ''ਚ ਕੋਈ ਸ਼ੱਕ ਨਹੀਂ ਹੈ ਕਿ ਐਪਲ ਡਿਵਾਈਸ ਨੂੰ ਭਾਰਤੀ ਲੋਕ ਪਸੰਦ ਕਰਦੇ ਹਨ ਅਤੇ ਖਾਸ ਕਰਕੇ ਆਈਫੋਨ। ਹਾਲ ਹੀ ਦੀ ਰਿਪੋਰਟ ਮੁਤਾਬਕ ਐਪਲ ਨੇ ਸਤੰਬਰ 2014 ਤੋਂ ਸਤੰਬਰ 2015 ਤਕ 1.7 ਮਿਲੀਅਨ ਆਈਫੋਨਜ਼ ਨੂੰ ਭਾਰਤ ''ਚ ਵੇਚਿਆ ਹੈ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਅਗਲੇ ਸਾਲ ਐਪਲ ਡਿਵਾਈਸ ''ਤੇ ਹੈਕਰਾਂ ਦਾ ਖਤਰਾ ਵੱਧ ਜਾਵੇਗਾ।
ਹਾਲ ਹੀ ''ਚ ਜਾਰੀ Symantec whitepaper ''ਚ ਕਿਹਾ ਗਿਆ ਹੈ ਕਿ ਹੈਕਰਾਂ ਦੀ ਗਿਣਤੀ ਪਿਛਲੇ ਦੋ ਸਾਲਾਂ ''ਚ ਵਧੀ ਹੈ ਅਤੇ ਵਾਇਰਸ ਅਤੇ ਨਵੇਂ ਮਾਲਵੇਅਰ ਦਾ ਖਤਰਾ ਵੀ ਪਿਛਲੇ ਦੋ ਸਾਲਾਂ ''ਚ ਵੱਧ ਗਿਆ ਹੈ। ਪਿਛਲੇ ਸਾਲ 3 ਵਾਇਰਸ ਲੱਭੇ ਗਏ ਸਨ ਅਤੇ 2015 ''ਚ ਆਈ.ਓ.ਐੱਸ. ''ਚ ਮਾਲਵੇਅਰ ਦੀ ਗਿਣਤੀ 7 ਤਕ ਪਹੁੰਚ ਗਈ। ਇਸੇ ਦੇ ਨਾਲ Symantec ਦੇ ਦਸਤਾਵੇਜ਼ ''ਚ 13 ਆਈ.ਓ.ਐੱਸ. ਵਾਇਰਸ ਦਾ ਪਤਾ ਹੈ ਜਿਨ੍ਹਾਂ ''ਚੋਂ 9 ਜੈਲਬ੍ਰੇਕ ਆਈ.ਓ.ਐੱਸ. ਡਿਵਾਈਸ ਲਈ ਖਤਰਾ ਹੈ।
ਮੈਕ ਓ.ਐੱਸ. ਐੱਕਸ ''ਚ ਜਿੱਥੇ ਸਾਲ 2014 ''ਚ 15 ਫੀਸਦੀ ਦਾ ਵਾਧਾ ਦੇਖਿਆ ਗਿਆ ਉਥੇ ਹੀ ਆਈ.ਓ.ਐੱਸ. ''ਚ ਇਸ ਸਾਲ ਵਾਇਰਸ ਦੀ ਗਿਣਤੀ ਦੁਗਣੀ ਹੋ ਗਈ। ਬਹੁਤ ਸਾਰੇ ਵੱਖ-ਵੱਖ ਓ.ਐੱਸ. ਐੱਕਸ ਕੰਪਿਊਟਰ ਮਾਲਵੇਅਰ ਦੇ ਕਾਰਨ ਇਫੈਕਟ ਹੋਏ ਅਤੇ ਉਹ ਸਭ 2015 ਦੇ ਪਹਿਲੇ 9 ਮਹੀਨਿਆਂ ''ਚ ਹੀ ਹੋਇਆ ਜੋ 2014 ਤੋਂ 7 ਗੁਣਾ ਜ਼ਿਆਦਾ ਹੈ। ਇਸ ਲਈ ਇਹ ਅੰਦਾਜ਼ਾ ਲਗਾਇਆ ਗਿਆ ਹੈ ਕਿ ਸਾਲ 2016 ਐਪਲ ਡਿਵਾਈਸਿਸ ਲਈ ਖਤਰਾ ਪੈਦਾ ਕਰੇਗਾ ਅਤੇ ਆਈਫੋਨ, ਆਈਪੈਡ, ਮੈਕ ਆਦਿ ਡਿਵਾਈਸਿਸ ਨੂੰ ਇਫੈਕਟ ਕਰਨ ਵਾਲੇ ਮਾਲਵੇਅਰ ਦੀ ਗਿਣਤੀ ਹੋਰ ਵਧੇਗੀ।