ਵਟਸਐਪ ਯੂਜ਼ਰਸ ਲਈ ਖੁਸ਼ਖਬਰੀ, ਜਲਦ ਸ਼ਾਮਲ ਹੋਵੇਗਾ ਇਹ ਸ਼ਾਨਦਾਰ ਫੀਚਰ
Sunday, Jun 14, 2020 - 06:22 PM (IST)

ਗੈਜੇਟ ਡੈਸਕ-ਇੰਸਟੈਂਟ ਮੈਸੇਜਿੰਗ ਐਪ ਵਟਸਐਪ ਆਪਣੇ ਯੂਜ਼ਰਸ ਲਈ ਇਕ ਖਾਸ ਫੀਚਰ ਲਾਂਚ ਕਰਨ ਦੀ ਤਿਆਰੀ ਕਰ ਰਿਹਾ ਹੈ, ਜਿਸ ਦਾ ਨਾਂ ਮਲਟੀ ਡਿਵਾਈਸ (Multi Device) ਹੈ। ਇਸ ਫੀਚਰ ਰਾਹੀਂ ਯੂਜ਼ਰਸ ਇਕ ਅਕਾਊਂਟ ਨੂੰ ਚਾਰ ਹੋਰ ਡਿਵਾਈਸ ਨਾਲ ਕੁਨੈਕਟ ਕਰ ਸਕਣਗੇ। ਫਿਲਹਾਲ ਇਸ ਫੀਚਰ ਦੀ ਟੈਸਟਿੰਗ ਚੱਲ ਰਹੀ ਹੈ। ਇਸ ਫੀਚਰ ਦੀ ਜਾਣਕਾਰੀ ਵੈੱਬ ਬੀਟਾ ਇੰਫੋ ਦੇ ਆਧਿਕਾਰਿਕ ਟਵਿੱਟਰ ਅਕਾਊਂਟ ਤੋਂ ਮਿਲੀ ਹੈ। ਤੁਹਾਨੂੰ ਦੱਸ ਦੇਈਏ ਕਿ ਵੈੱਬ ਬੀਟਾ ਇੰਫੋ ਨੇ ਇਸ ਤੋਂ ਪਹਿਲਾਂ ਸਰਚ ਬਾਏ ਡੇਟ ਫੀਚਰ ਦਾ ਖੁਲਾਸਾ ਕੀਤਾ ਸੀ।
ਵੈੱਬ ਬੀਟਾ ਇੰਫੋ ਨੇ ਟਵੀਟ ਕਰਦੇ ਹੋਏ ਲਿਖਿਆ ਕਿ ਵਟਸਐਪ ਜਲਦ ਮਲਟੀ ਡਿਵਾਈਸ ਫੀਚਰ ਲਾਂਚ ਕਰਨ ਵਾਲਾ ਹੈ। ਯੂਜ਼ਰਸ ਇਸ ਫੀਚਰ ਰਾਹੀਂ ਆਪਣੇ ਇਕ ਅਕਾਊਂਟ ਨੂੰ ਚਾਰ ਵੱਖ-ਵੱਖ ਡਿਵਾਈਸ 'ਚ ਇਸਤੇਮਾਲ ਕਰ ਸਕਣਗੇ। ਹਾਲਾਂਕਿ, ਡਾਟਾ ਨੂੰ ਸਿੰਕ ਕਰਨ ਲਈ ਵਾਈ-ਫਾਈ ਦੀ ਵਰਤੋਂ ਕਰਨੀ ਹੋਵੇਗੀ। ਫਿਲਹਾਲ, ਇਹ ਫੀਚਰ ਟੈਸਟਿੰਗ ਜ਼ੋਨ 'ਚ ਹੈ।
ਦੱਸ ਦੇਈਏ ਕਿ ਵਟਸਐਪ ਅਕਾਊਂਟ ਦਾ ਇਸੇਤਮਾਲ ਇਕ ਹੀ ਡਿਵਾਈਸ 'ਚ ਹੁੰਦਾ ਹੈ। ਜੇਕਰ ਯੂਜ਼ਰ ਦੂਜੇ ਡਿਵਾਈਸ 'ਚ ਵਟਸਐਪ ਅਕਾਊਂਟ ਐਕਟੀਵੇਟ ਕਰਨਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਦੂਜੇ ਨੰਬਰ ਦੀ ਵਰਤੋਂ ਕਰਨੀ ਪੈਂਦੀ ਹੈ। ਹਾਲਾਂਕਿ, ਮਲਟੀ ਡਿਵਾਈਸ ਫੀਚਰ ਦੇ ਆਉਣ ਤੋਂ ਬਾਅਦ ਯੂਜ਼ਰਸ ਇਕ ਅਕਾਊਂਟ ਨੂੰ ਵੱਖ-ਵੱਖ ਡਿਵਾਈਸ 'ਚ ਇਸਤੇਮਾਲ ਕਰ ਸਕਣਗੇ।
ਸਰਚ ਬਾਏ ਡੇਟ ਫੀਚਰ
ਵੈੱਬ ਬੀਟਾ ਵਰਜ਼ਨ ਨੇ ਹਾਲ ਹੀ 'ਚ ਵਟਸਐਪ 'ਚ ਇਕ ਹੋਰ ਸਰਚ ਬਾਏ ਡੇਟ ਫੀਚਰ ਦਾ ਖੁਲਾਸਾ ਕੀਤਾ ਸੀ। ਯੂਜ਼ਰਸ ਇਸ ਫੀਚਰ ਦਾ ਇਸਤੇਮਾਲ ਕਰਕੇ ਕਿਸੇ ਵੀ ਮੈਸੇਜ ਨੂੰ ਲੱਭ ਸਕਦੇ ਹਨ। ਹਾਲਾਂਕਿ, ਇਹ ਫੀਚਰ ਵੀ ਹੋਰ ਆਗਾਮੀ ਫੀਚਰਸ ਦੀ ਤਰ੍ਹਾਂ ਟੈਸਟਿੰਗ ਜ਼ੋਨ 'ਚ ਹੈ।
ਇੰਝ ਕਰੇਗਾ ਸਰਚ ਬਾਏ ਡੇਟ ਫੀਚਰ ਕੰਮ
ਸਾਹਮਣੇ ਆਈ ਵੀਡੀਓ ਰਿਪੋਰਟ ਮੁਤਾਬਕ ਵਟਸਐਪ ਦਾ ਆਗਾਮੀ ਸਰਚ ਬਾਏ ਡੇਟ ਫੀਚਰ ਮੈਸੇਜ ਬਾਕਸ 'ਚ ਇਕ ਕੈਲੰਡਰ ਦੇ ਆਈਕਨ 'ਚ ਦਿਖਾਈ ਦੇਵੇਗਾ। ਯੂਜ਼ਰਸ ਆਪਣੇ ਹਿਸਾਬ ਨਾਲ ਤਾਰੀਕ ਦੀ ਚੋਣ ਕਰਕੇ ਕਿਸੇ ਵੀ ਮੈਸੇਜ ਨੂੰ ਸਰਚ ਕਰ ਸਕਣਗੇ।